ਘਰ ''ਚ ਹੋਏ ਮਾਮੂਲੀ ਝਗੜੇ ਦੌਰਾਨ ਜੀਜੇ ਨੇ ਤਲਵਾਰ ਨਾਲ ਵੱਢੀ ਸਾਲੇ ਦੀ ਬਾਂਹ
Sunday, May 22, 2022 - 12:14 PM (IST)

ਲੁਧਿਆਣਾ (ਬੇਰੀ) : ਘਰ ’ਚ ਹੋਏ ਮਾਮੂਲੀ ਵਿਵਾਦ ਵਿਚ ਜੀਜੇ ਨੇ ਤਲਵਾਰ ਨਾਲ ਸਾਲੇ ਦੀ ਬਾਂਹ ਵੱਢ ਦਿੱਤੀ, ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਦੀ ਹਾਲਤ ਦੇਖਦੇ ਹੋਏ ਰਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ ਹੈ। ਜ਼ਖਮੀ ਦਾ ਨਾਂ ਨਿਤਿਨ ਹੈ। ਇਸ ਸਬੰਧ ਵਿਚ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ, ਬੈਰਕ 'ਚ ਨਸ਼ਾ ਤਸਕਰ ਵੀ ਸੀ ਬੰਦ
ਜਾਣਕਾਰੀ ਦਿੰਦੇ ਹੋਏ ਨਿਤਿਨ ਨੇ ਦੱਸਿਆ ਕਿ ਉਸ ਦੀ ਭੈਣ ਸਰਿਤਾ ਦਾ ਵਿਆਹ ਇਕ ਸਾਲ ਪਹਿਲਾ ਸੰਜੇ ਗਾਂਧੀ ਕਾਲੋਨੀ ਦੇ ਰਹਿਣ ਵਾਲੇ ਨੌਜਵਾਨ ਦੇ ਨਾਲ ਹੋਇਆ ਸੀ। ਉਸ ਦੀ ਪਤੀ ਉਸਨੂੰ ਕਾਫੀ ਕੁੱਟਦਾ ਸੀ। ਸ਼ੁੱਕਰਵਾਰ ਰਾਤ ਵੀ ਉਨ੍ਹਾਂ ’ਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਜੀਜੇ ਨੇ ਉਸਦੀ ਭੈਣ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਦੇ ਸਾਢੇ 7 ਲੱਖ ਮੁਲਾਜ਼ਮਾਂ ਨੂੰ ਰਾਹਤ, ਮੈਡੀਕਲ ਬਿੱਲ ਆਨਲਾਈਨ ਹੀ ਕੀਤੇ ਜਾਣਗੇ ਪ੍ਰਵਾਨ
ਉਸਦੀ ਭੈਣ ਨੇ ਫੋਨ ਕਰਕੇ ਉਸ ਨੂੰ ਬੁਲਾਇਆ ਸੀ ਤੇ ਉਹ ਸਮਝਾਉਣ ਲਈ ਚਲਾ ਗਿਆ ਸੀ। ਜਦੋਂ ਉਹ ਜੀਜੇ ਨੂੰ ਸਮਝਾ ਹੀ ਰਿਹਾ ਸੀ ਤਾਂ ਉਸਨੇ ਤਲਵਾਰ ਨਾਲ ਬਾਂਹ ਵੱਢ ਦਿੱਤੀ ਅਤੇ ਖੂਨ ਵਹਿਣ ਉਹ ਕਾਰਨ ਬੇਹੋਸ਼ ਹੋ ਗਿਆ ਸੀ। ਫਿਰ ਉਸਦੀ ਭੈਣ ਨੇ ਲੋਕਾਂ ਨੂੰ ਮਦਦ ਨਾਲ ਉਸਨੂੰ ਹਸਪਤਾਲ ਪਹੁੰਚਾਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ