ਪੇਪਰ ਦੇ ਕੇ ਆ ਰਹੇ ਵਿਦਿਆਰਥੀ ਨਾਲ 7-8 ਮੁੰਡਿਆਂ ਨੇ ਕੀਤੀ ਕੁੱਟਮਾਰ, ਮਾਪਿਆਂ ਨੇ ਪੁਲਸ ਚੌਕੀ ਅੱਗੇ ਕੀਤਾ ਪ੍ਰਦਰਸ਼ਨ
Tuesday, Jul 16, 2024 - 03:23 PM (IST)
ਲੁਧਿਆਣਾ (ਜਗਰੂਪ)- ਪੇਪਰ ਦੇਣ ਤੋਂ ਬਾਅਦ ਸਕੂਲ ਦੇ ਵਿਦਿਆਰਥੀ ਦੀ ਕੁੱਟਮਾਰ ਨੂੰ ਲੈ ਕੇ ਮਾਪਿਆਂ ਵੱਲੋਂ ਕਾਰਵਾਈ ਨਾ ਕਰਨ ਨੂੰ ਲੈ ਕੇ ਚੌਕੀ ਸਾਹਮਣੇ ਪ੍ਰਦਰਸ਼ਨ ਕਰਕੇ ਰੋਡ ਜਾਮ ਕੀਤਾ ਗਿਆ। ਮਾਮਲਾ ਥਾਣਾ ਡਿਵੀਜਨ ਨੰ. 7 ਦੀ ਚੌਕੀ ਤਾਜਪੁਰ ਦਾ ਹੈ।
ਇਹ ਖ਼ਬਰ ਵੀ ਪੜ੍ਹੋ - ਚੱਲਦੀ ਬੋਲੈਰੋ ਗੱਡੀ ਨਾਲੋਂ ਟੁੱਟ ਕੇ ਵੱਖ ਹੋਇਆ ਟਾਇਰ! ਤਿੰਨ ਦਰਜਨ ਲੋਕਾਂ ਨਾਲ ਖਹਿ ਕੇ ਲੰਘੀ ਮੌਤ
ਚੌਕੀ ਸਾਹਮਣੇ ਰੋਡ ਜਾਮ ਕਰਨ ਵਾਲੇ ਵਿਦਿਆਰਥੀ ਦੇ ਮਾਪਿਆਂ ਨੇ ਆਪਣੇ ਸਮਰਥਕਾਂ ਨਾਲ ਪ੍ਰਦਰਸ਼ਨ ਕਰਦੇ ਹੋਏ ਪਿਤਾ ਮੰਗਤ ਰਾਮ ਪੁੱਤਰ ਦਿਲਬਾਗ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਤਾਜਪੁਰ ਰੋਡ ਨੇ ਦੱਸਿਆ ਕਿ ਬੀਤੀ 13 ਜੁਲਾਈ ਨੂੰ ਉਨ੍ਹਾਂ ਦਾ ਪੁੱਤਰ ਅੰਕੁਸ਼ ਜੋ ਗਿਆਰਵੀਂ ਜਮਾਤ 'ਚ ਪੜਦਾ ਹੈ ਪੇਪਰ ਦੇ ਕੇ ਆ ਰਿਹਾ ਸੀ ਤਾਂ ਅਣਪਛਾਤੇ 7-8 ਮੁੰਡਿਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਜਿਸ ਨਾਲ ਸਾਡੇ ਬੱਚੇ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਡਰ ਦੇ ਸਾਏ 'ਚ ਜੀਅ ਰਿਹਾ ਹੈ। ਪਿਤਾ ਮੰਗਤ ਦਾਸ ਨੇ ਦੱਸਿਆ ਕਿ ਅਸੀਂ ਉਸੇ ਦਿਨ ਤੋਂ ਚੌਕੀ ਤਾਜਪੁਰ ਦੇ ਚੱਕਰ ਕੱਢ ਰਹੇ ਹਾਂ ਸਾਡੀ ਸ਼ਿਕਾਇਤ ਤੱਕ ਦਰਜ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਮਜਬੂਰਨ ਸਾਨੂੰ ਰੋਡ ਜਾਮ ਪ੍ਰਦਰਸ਼ਨ ਕਰਕੇ ਆਪਣੀ ਸ਼ਿਕਾਇਤ ਦਰਜ ਕਰਾਉਣੀ ਪਈ।
ਇਹ ਖ਼ਬਰ ਵੀ ਪੜ੍ਹੋ - ਰਾਤ ਹੁੰਦੇ ਹੀ ਬੱਸ ਸਟੈਂਡ ਨੇੜੇ ਸ਼ੁਰੂ ਹੋ ਜਾਂਦਾ ਹੈ ਜਿਸਮਫਰੋਸ਼ੀ ਦਾ ਧੰਦਾ, ਪੜਤਾਲ 'ਚ ਹੋਏ ਵੱਡੇ ਖ਼ੁਲਾਸੇ
ਇਸ ਮਾਮਲੇ ਸਬੰਧੀ ਜਦੋਂ ਚੌਕੀ ਇੰਚਾਰਜ ਜਨਕ ਰਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਚਿਆਂ ਦਾ ਕਿਸੇ ਕੁੜੀ ਨੂੰ ਲੈ ਕੇ ਝਗੜਾ ਹੋਇਆ ਹੈ। ਜਿੰਨ੍ਹਾਂ ਮੁੰਡਿਆਂ ਨੇ ਝਗੜਾ ਕੀਤਾ ਹੈ, ਉਨ੍ਹਾਂ ਦੇ ਘਰ ਪੁਲਸ ਰੇਡ ਕਰ ਚੁੱਕੀ ਹੈ ਪਰ ਅਜੇ ਤੱਕ ਕੋਈ ਕਾਬੂ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪੁਲਸ ਕਾਰਵਾਈ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8