ਮਹਾਸ਼ਿਵਰਾਤਰੀ ਸ਼ੋਭਾਯਾਤਰਾ ਦੀ ਤਿਆਰੀਆਂ 'ਚ ਰੁਝੇ ਸ਼ਿਵ ਸੈਨਾ ਆਗੂ 'ਤੇ ਹਮਲਾ, ਨਕਦੀ ਵਾਲਾ ਬੈਗ ਵੀ ਲੈ ਗਏ ਨੌਜਵਾਨ

Saturday, Feb 17, 2024 - 10:34 PM (IST)

ਮਹਾਸ਼ਿਵਰਾਤਰੀ ਸ਼ੋਭਾਯਾਤਰਾ ਦੀ ਤਿਆਰੀਆਂ 'ਚ ਰੁਝੇ ਸ਼ਿਵ ਸੈਨਾ ਆਗੂ 'ਤੇ ਹਮਲਾ, ਨਕਦੀ ਵਾਲਾ ਬੈਗ ਵੀ ਲੈ ਗਏ ਨੌਜਵਾਨ

ਫਗਵਾੜਾ (ਜਲੋਟਾ)- ਫਗਵਾੜਾ 'ਚ ਦੇਰ ਸ਼ਾਮ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਮਹਾਸ਼ਿਵਰਾਤਰੀ ਦੇ ਤਿਉਹਾਰ ਦੀਆਂ ਤਿਆਰੀਆਂ 'ਚ ਰੁੱਝੇ ਸ਼ਿਵ ਸੈਨਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਪਲਟਾ ਦੀ ਕੁਝ ਨੌਜਵਾਨਾਂ ਨੇ ਆਪਸੀ ਕਿਸੇ ਗੱਲ ਤੋਂ ਬਾਅਦ ਕੁੱਟਮਾਰ ਕਰ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ | ਇਸ ਦੌਰਾਨ ਖਲਵਾੜਾ ਗੇਟ ਦੇ ਮੁਹੱਲਾ ਬੇਦੀਆਂ 'ਚ ਸਥਿਤ ਇਕ ਦੁਕਾਨ 'ਚ ਵੀ ਭੰਨਤੋੜ ਕੀਤੀ ਗਈ ਹੈ। ਕੁੱਟਮਾਰ 'ਚ ਜ਼ਖਮੀ ਹੋਏ ਸ਼ਿਵ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਰਾਜੇਸ਼ ਪਲਟਾ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਸਰਕਾਰੀ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਰਾਜੇਸ਼ ਪਲਟਾ ਦੀਆ ਬਾਹਾਂ, ਹੱਥਾਂ ਅਤੇ ਇਕ ਲੱਤ 'ਤੇ ਗੰਭੀਰ ਸੱਟਾਂ ਲੱਗੀਆਂ ਹਨ।

PunjabKesari

ਸਿਵਲ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਖਮੀ ਰਾਜੇਸ਼ ਪਲਟਾ ਨੇ ਦੱਸਿਆ ਕਿ ਉਹ ਆਪਣੇ ਸਾਥੀ ਸ਼ਿਵ ਸੈਨਿਕਾਂ ਨਾਲ ਫਗਵਾੜਾ ਵਿਖੇ ਮਹਾਸ਼ਿਵਰਾਤਰੀ ਦੇ ਪਵਿੱਤਰ ਮੌਕੇ 'ਤੇ ਆਯੋਜਿਤ ਕੀਤੀ ਜਾਣ ਵਾਲੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਸੁਭਾਸ਼ ਨਗਰ ਇਲਾਕੇ ਦੇ ਦੁਕਾਨਦਾਰਾਂ ਨਾਲ ਮੁਲਾਕਾਤ ਕਰ ਰਹੇ ਸਨ ਕਿ ਇਸੇ ਦੌਰਾਨ ਕੁਝ ਨੌਜਵਾਨਾਂ ਨੇ ਉਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਨਕਦੀ ਨਾਲ ਭਰਿਆ ਬੈਗ ਖੋਹ ਲਿਆ ਜਿਸ ਵਿਚ ਸ਼ੋਭਾਯਾਤਰਾ ਦੀਆਂ ਰਸੀਦਾਂ ਆਦਿ ਸਨ। ਸ੍ਰੀ ਪਲਟਾ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀ ਸ਼ਿਵ ਸੈਨਿਕਾਂ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ ਹੈ।  

ਇਹ ਖ਼ਬਰ ਵੀ ਪੜ੍ਹੋ - 'ਸਾਡੇ ਅੰਨਦਾਤਾ ਅੱਤਵਾਦੀ ਨਹੀਂ... ਕੁਝ ਲੋਕਾਂ ਲਈ 'ਮੈਕਸਿਮਮ ਸੁਆਰਥ ਪ੍ਰੋਗਰਾਮ' ਹੈ MSP', ਭਾਜਪਾ ਆਗੂ ਦਾ ਬਿਆਨ

ਮੁਹੱਲਾ ਬੇਦੀਆਂ 'ਚ ਦੁਕਾਨ 'ਚ ਭੰਨਤੋੜ ਨਾਲ ਲੋਕਾਂ 'ਚ ਡਰ ਅਤੇ ਦਹਿਸ਼ਤ ਦਾ ਮਾਹੌਲ

PunjabKesari

ਦੇਰ ਸ਼ਾਮ ਵਾਪਰੀ ਇਸ ਘਟਨਾ ਦੌਰਾਨ ਕੁਝ ਨੌਜਵਾਨਾਂ ਨੇ ਖਲਵਾੜਾ ਗੇਟ ਇਲਾਕੇ ਦੇ ਮੁਹੱਲਾ ਬੇਦੀਆਂ ਵਿੱਚ ਇੱਕ ਦੁਕਾਨ ਵਿੱਚ ਵੀ ਭੰਨਤੋੜ ਕੀਤੀ ਦੱਸੀ ਜਾਂਦੀ ਹੈ ਜਿਸ ਨਾਲ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਪਾਈ ਜਾ ਰਹੀ ਹੈ। ਦੁਕਾਨ ਦੇ ਮਾਲਕ ਰਾਹੁਲ ਕਰਵਾਲ ਨੇ ਆਰੋਪ ਲਗਾਉਦੇ ਹੋਏ ਦੱਸਿਆ ਕਿ ਉਹ ਆਪਣੀ ਦੁਕਾਨ 'ਚ ਬੈਠੇ ਸਨ ਕਿ ਅਚਾਨਕ ਕੁਝ ਨੌਜਵਾਨ ਉੱਥੇ ਪਹੁੰਚੇ ਅਤੇ ਦੁਕਾਨ ਦੇ ਸ਼ੀਸ਼ੇ ਸਮੇਤ ਹੋਰ ਸਾਮਾਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮ ਨੌਜਵਾਨਾਂ ਦਾ ਸਮੂਹ ਦੁਕਾਨ ਵਿਚ ਰੱਖੀ ਨਕਦੀ ਵੀ ਲੈ ਗਿਆ ਹੈ। ਰਾਹੁਲ ਕਰਵਾਲ ਨੇ ਕਿਹਾ ਕਿ ਉਸ ਨੇ ਦੁਕਾਨ ਤੋਂ ਭੱਜ ਕੇ ਆਪਣੀ ਜਾਨ ਬਚਾਈ ਹੈ। ਉਸ ਦੀ ਦੁਕਾਨ ਵਿਚ ਹੋਈ ਭੰਨਤੋੜ ਕਾਰਨ ਉਸ ਨੂੰ ਵੱਡਾ ਨੁਕਸਾਨ ਹੋਇਆ ਹੈ।

PunjabKesari

ਸਿਵਲ ਹਸਪਤਾਲ ਹੋਇਆ ਪੁਲਸ ਛਾਉਣੀ ਚ ਤਬਦੀਲ

ਸ਼ਿਵ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਰਾਜੇਸ਼ ਪਲਟਾ ਨਾਲ ਕੁੱਟਮਾਰ ਦੀ ਸੂਚਨਾ ਮਿਲਦੇ ਹੀ ਐੱਸ ਪੀ ਫਗਵਾੜਾ ਰੁਪਿੰਦਰ ਕੌਰ ਭੱਟੀ, ਪੁਲਸ ਅਧਿਕਾਰੀ ਸਮੇਤ ਵੱਡੀ ਗਿਣਤੀ ਵਿੱਚ ਪੁਲਸ ਫੋਰਸ ਨਾਲ ਸਿਵਲ ਹਸਪਤਾਲ ਵਿੱਚ ਮੌਜੂਦ ਹਨ ਅਤੇ ਐੱਸ ਪੀ ਭੱਟੀ ਵਲੋਂ ਹਰ ਪੱਖੋ ਮਾਮਲੇ ਦੀ ਜਾਣਕਾਰੀ ਲਈ ਜਾ ਰਹੀ ਹੈ। ਸਿਵਲ ਹਸਪਤਾਲ ਚ ਸ਼ਿਵ ਸੈਨਾ ਪੰਜਾਬ ਦੇ ਕਈ ਰਾਜਨੇਤਾਵਾਂ ਸਮੇਤ ਹੋਰ ਹਿੰਦੂ ਸੰਗਠਨਾਂ ਦੇ ਆਗੂ ਵੀ ਇਕੱਠੇ ਹੋ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਖਬਰ ਲਿਖੇ ਜਾਣ ਤੱਕ ਕਿਸੇ ਦੇ ਖਿਲਾਫ ਕੋਈ ਪੁਲਸ ਕੇਸ ਦਰਜ ਨਹੀਂ ਕੀਤਾ ਗਿਆ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਗ੍ਰਾਫ਼ ਡਾਊਨ' ਕਰਨ ਵਾਲੇ ਬਿਆਨ 'ਤੇ ਡੱਲੇਵਾਲ ਨੇ ਦਿੱਤਾ ਸਪਸ਼ਟੀਕਰਨ (ਵੀਡੀਓ)

ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰੇਗੀ ਪੁਲਸ: ਐੱਸ.ਪੀ ਰੁਪਿੰਦਰ ਕੌਰ ਭੱਟੀ

ਸਿਵਲ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਸ਼ਹਿਰ ਵਿੱਚ ਅੱਜ ਦੇਰ ਸ਼ਾਮ ਵਾਪਰੀ ਉਕਤ ਘਟਨਾ ਵਿਚ ਜੋ ਵੀ ਸ਼ਾਮਲ ਹੋਵੇਗਾ ਉਸ ਵਿਰੁੱਧ ਪੁਲਸ ਬਿਨਾਂ ਕਿਸੇ ਭੇਦਭਾਵ ਦੇ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਐੱਸ.ਪੀ ਭੱਟੀ ਨੇ ਕਿਹਾ ਕਿ ਪੁਲਸ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਜਖ਼ਮੀ ਹੋਏ ਸ਼ਿਵ ਸੈਨਾ ਨੇਤਾ ਰਾਜੇਸ਼ ਪਲਟਾ ਦੇ ਬਿਆਨ ਨੂੰ ਆਧਾਰ ਬਣਾ ਹਮਲਾਵਰਾਂ ਦੀ ਪਛਾਣ ਕਰਦੇ ਹੋਏ ਇੰਨ੍ਹਾਂ ਵਿਰੁੱਧ ਪੁਲਸ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ।

PunjabKesari

ਉਨ੍ਹਾਂ ਕਿਹਾ ਕਿ ਖਲਵਾੜਾ ਗੇਟ ਇਲਾਕੇ ਦੇ ਮੁਹੱਲਾ ਬੇਦੀਆਂ ਵਿਖੇ ਦੁਕਾਨ ਦੀ ਭੰਨਤੋੜ ਕਰਨ ਵਾਲੇ ਨੌਜਵਾਨਾਂ ਵਿਰੁੱਧ ਵੀ ਸਖ਼ਤ ਤੋਂ ਸਖ਼ਤ ਪੁਲਸ ਐਕਸ਼ਨ ਪੂਰਾ ਕੀਤਾ ਜਾਵੇਗਾ ਅਤੇ ਫਗਵਾੜਾ ਵਿੱਚ ਹਰ ਕੀਮਤ 'ਤੇ ਅਮਨ ਸ਼ਾਂਤੀ ਯਕੀਨੀ ਬਣਾਈ ਜਾਵੇਗੀ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਹੁਣ ਤੱਕ ਉਨ੍ਹਾਂ ਕੋਲ ਸਿਰਫ ਸ਼ਿਵ ਸੈਨਾ ਨੇਤਾ ਰਾਜੇਸ਼ ਪਲਟਾ ਦੇ ਕੁੱਟਮਾਰ ਦੌਰਾਨ ਜਖ਼ਮੀ ਹੋਣ ਬਾਰੇ ਦੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਵਿੱਚ ਲੋਕਾਂ ਦੀ ਸੁਰਖਿੱਆ ਨੂੰ ਧਿਆਨ ਚ ਰੱਖਦੇ ਹੋਏ ਵਾਧੂ ਪੁਲਸ ਫੋਰਸ ਵੀ ਤਾਇਨਾਤ ਕੀਤੀ ਜਾ ਰਹੀ ਹੈ। ਐੱਸ ਪੀ ਰੁਪਿੰਦਰ ਕੌਰ ਭੱਟੀ ਨੇ ਫਗਵਾੜਾ ਵਾਸੀਆਂ ਨੂੰ ਸ਼ਹਿਰ ਵਿੱਚ ਹਰ ਪੱਖੋ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਲੋਕਾਂ ਨੂੰ ਪੁਲਸ ਨਾਲ ਸਹਿਯੋਗ ਕਰਨ ਦੀ ਬੇਨਤੀ ਕੀਤੀ ਹੈ। 

ਫਗਵਾੜਾ ਵਿਚ ਸ਼ਾਂਤੀ ਹਰ ਕੀਮਤ 'ਤੇ ਬਣਾਈ ਰੱਖੀ ਜਾਵੇਗੀ : ਐੱਸ. ਐੱਸ. ਪੀ. ਵਤਸਲਾ ਗੁਪਤਾ

ਜ਼ਿਲ੍ਹਾ ਕਪੂਰਥਲਾ ਦੀ ਐੱਸ. ਐੱਸ. ਪੀ.  ਵਤਸਲਾ ਗੁਪਤਾ ਨੇ ਕਿਹਾ ਹੈ ਕਿ ਫਗਵਾੜਾ ਵਿਚ ਹਰ ਕੀਮਤ 'ਤੇ ਅਮਨ ਸ਼ਾਂਤੀ ਸਥਾਪਤ ਕੀਤੀ ਜਾਵੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਨਿਰਧਾਰਤ ਕਾਨੂੰਨ ਤਹਿਤ ਨਿਰਪਖਤਾ ਨਾਲ ਕਾਰਵਾਈ ਕਰਦੇ ਹੋਏ ਸਖ਼ਤ ਪੁਲਸ ਕਾਰਵਾਈ ਕੀਤੀ ਜਾਵੇਗੀ | ਐੱਸ. ਐੱਸ. ਪੀ. ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਪੂਰਥਲਾ 'ਚ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੋ ਸਕਦਾ ਹੈ। ਕਾਨੂੰਨ ਸਭ ਲਈ ਬਰਾਬਰ ਹੈ। ਪੁਲਸ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Anmol Tagra

Content Editor

Related News