ਦੁਬਈ ਤੋਂ ਆਏ NRI ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਲਹੂ-ਲੁਹਾਨ, ਨਿੱਕੀ ਜਿਹੀ ਗੱਲੋਂ ਪੈ ਗਿਆ ਪੰਗਾ

Friday, Sep 01, 2023 - 01:48 PM (IST)

ਲੁਧਿਆਣਾ (ਵੈੱਬ ਡੈਸਕ, ਰਾਜ) : ਇੱਥੇ ਇੱਕ ਐੱਨ. ਆਰ. ਆਈ. 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੌਰਾਨ ਐੱਨ. ਆਰ. ਆਈ. ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਦੁਬਈ ਤੋਂ ਆਇਆ ਇਕ ਐੱਨ. ਆਰ. ਆਈ. ਹਸਪਤਾਲ ਦਵਾਈ ਲੈਣ ਆਇਆ ਸੀ। ਉਸ ਨੇ ਆਪਣੀ ਕਾਰ ਬਿਲਡਿੰਗ ਮਟੀਰੀਅਲ ਦੀ ਦੁਕਾਨ ਅੱਗੇ ਖੜ੍ਹੀ ਕਰ ਦਿੱਤੀ।

ਇਹ ਵੀ ਪੜ੍ਹੋ : ਚੰਡੀਗੜ੍ਹੀਆਂ ਲਈ ਖ਼ੁਸ਼ਖ਼ਬਰੀ, ਹੁਣ ਘਰਾਂ ਦੀਆਂ ਛੱਤਾਂ 'ਤੇ ਲੱਗਣਗੇ ਮੁਫ਼ਤ ਸੋਲਰ ਪਲਾਂਟ

ਇਸ ਕਾਰਨ ਦੁਕਾਨਦਾਰ ਅਤੇ ਐੱਨ. ਆਰ. ਆਈ. ਵਿਚਕਾਰ ਬਹਿਸ ਸ਼ੁਰੂ ਹੋ ਗਈ। ਇਹ ਬਹਿਸ ਇੰਨੀ ਵੱਧ ਗਈ ਕਿ ਦੁਕਾਨਦਾਰ ਨੇ ਐੱਨ. ਆਰ. ਆਈ. 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ 19 ਤਹਿਸੀਲਦਾਰਾਂ ਦੀਆਂ ਬਦਲੀਆਂ, ਨਾਲ ਹੀ ਮਿਲਿਆ ਵਾਧੂ ਚਾਰਜ, ਪੜ੍ਹੋ ਪੂਰੀ List

ਦੂਜੇ ਪਾਸੇ ਦੁਕਾਨਦਾਰ ਦਾ ਕਹਿਣਾ ਹੈ ਕਿ ਐੱਨ. ਆਰ. ਆਈ. ਨੇ ਉਸ ਦੀ ਪੱਗੜੀ ਉਤਾਰ ਦਿੱਤੀ ਸੀ। ਫਿਲਹਾਲ ਇਸ ਬਾਰੇ ਥਾਣਾ ਡਵੀਜ਼ਨ ਨੰਬਰ-4 ਦੇ ਐੱਸ. ਐੱਚ. ਓ. ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਘਟਨਾ ਸਬੰਧੀ ਕੋਈ ਸੂਚਨਾ ਨਹੀਂ ਆਈ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Babita

Content Editor

Related News