ਮਾਮੂਲੀ ਤਕਰਾਰ ਪਿੱਛੇ ਦੁਕਾਨਦਾਰ ਨੇ ਦਾਤਰ ਮਾਰ ਜ਼ਖਮੀ ਕੀਤਾ ਵਿਅਕਤੀ

Monday, Jul 22, 2024 - 02:38 PM (IST)

ਮਾਮੂਲੀ ਤਕਰਾਰ ਪਿੱਛੇ ਦੁਕਾਨਦਾਰ ਨੇ ਦਾਤਰ ਮਾਰ ਜ਼ਖਮੀ ਕੀਤਾ ਵਿਅਕਤੀ

ਬਟਾਲਾ (ਸਾਹਿਲ) : ਪਿੰਡ ਥਰੀਏਵਾਲ ਵਿਖੇ ਦੁਕਾਨਦਾਰ ਵਲੋਂ ਇਕ ਵਿਅਕਤੀ ਦੇ ਦਾਤਰ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਵਲ ਹਸਪਤਾਲ ਬਟਾਲਾ 'ਚ ਜ਼ੇਰੇ ਇਲਾਜ ਬੋਬੇਕ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਥਰੀਏਵਾਲ ਨੇ ਦੱਸਿਆ ਕਿ ਉਹ ਪਿੰਡ 'ਚ ਹੀ ਇਕ ਕਰਿਆਨੇ ਦੀ ਦੁਕਾਨ ’ਤੇ ਸੌਦਾ ਲੈਣ ਲਈ ਗਿਆ ਸੀ ਕਿ ਉੱਥੇ ਦੁਕਾਨਦਾਰ ਨਾਲ ਉਸਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ।

ਇਸ ’ਤੇ ਸਬੰਧਿਤ ਦੁਕਾਨਦਾਰ ਨੇ ਉਸ ’ਤੇ ਦਾਤਰ ਨਾਲ ਹਮਲਾ ਕਰਦਿਆਂ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਕਤ ਵਿਅਕਤੀ ਨੇ ਅੱਗੇ ਦੱਸਿਆ ਕਿ ਇਸ ਬਾਰੇ ਪਤਾ ਚੱਲਦਿਆਂ ਹੀ ਪਰਿਵਾਰ ਵਾਲਿਆਂ ਨੇ ਉਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ।
 


author

Babita

Content Editor

Related News