ਪਟਿਆਲਾ ''ਚ ਦਿਨ-ਦਿਹਾੜੇ ਗੁੰਡਾਗਰਦੀ, ਤਲਵਾਰਾਂ ਨਾਲ ਵਿਅਕਤੀ ''ਤੇ ਕੀਤਾ ਹਮਲਾ

Monday, Aug 31, 2020 - 09:07 AM (IST)

ਪਟਿਆਲਾ ''ਚ ਦਿਨ-ਦਿਹਾੜੇ ਗੁੰਡਾਗਰਦੀ, ਤਲਵਾਰਾਂ ਨਾਲ ਵਿਅਕਤੀ ''ਤੇ ਕੀਤਾ ਹਮਲਾ

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਐੱਸ. ਐੱਸ. ਟੀ. ਨਗਰ ਵਿਖੇ ਕੁੱਝ ਵਿਅਕਤੀਆਂ ਨੇ ਇੱਕ ਸਕੂਟਰੀ ਸਵਾਰ ’ਤੇ ਦਿਨ-ਦਿਹਾੜੇ ਨੰਗੀਆਂ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਵਿਅਕਤੀ ਨੇ ਭੱਜ ਕੇ ਜਾਨ ਬਚਾਈ। ਇਸ ਸਬੰਧੀ ਵੀਡੀਓ ਵਾਇਰਲ ਹੋ ਗਈ ਹੈ।

ਇਹ ਵੀ ਪੜ੍ਹੋ : 'ਕੋਰੋਨਾ' ਪਾਜ਼ੇਟਿਵ ਆਉਣ 'ਤੇ ਪਰੇਸ਼ਾਨ ਸੀ ਨੌਜਵਾਨ, ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਮਾਰੀ ਛਾਲ

ਪੁਲਸ ਨੂੰ ਇਸ ਦੀ ਸੂਚਨਾ ਮਿਲ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਪੀੜਤ ਵਿਅਕਤੀ ਦੇ ਬਿਆਨਾਂ ਦੇ ਅਧਾਰ ’ਤੇ ਕੇਸ ਦਰਜ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਵਿਅਕਤੀ ’ਤੇ ਮਥੁਰਾ ਕਾਲੋਨੀ ’ਚ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਸੀ ਤਾਂ ਉਹ ਜਾਨ ਬਚਾ ਕੇ ਉਥੋਂ ਭੱਜ ਗਿਆ।

ਇਹ ਵੀ ਪੜ੍ਹੋ : ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਮੌਕੇ ਨਹੀਂ ਹੋਵੇਗਾ 'ਸਰਬ ਧਰਮ ਸੰਮੇਲਨ'

ਐੱਸ. ਐੱਸ. ਟੀ. ਨਗਰ 'ਚ ਉਕਤ ਵਿਅਕਤੀ ਫਿਰ ਹਮਲਾਵਰਾਂ ਦੇ ਚੁੰਗਲ ’ਚ ਫਸ ਗਿਆ। ਜਦੋਂ ਹਮਲਾਵਰਾਂ ਨੇ ਦੁਬਾਰਾ ਉਸ ’ਤੇ ਹਮਲਾ ਕੀਤਾ ਤਾਂ ਉਹ ਸਕੂਟਰੀ ਛੱਡ ਕੇ ਲੋਕਾਂ ਦੀ ਭੀੜ ’ਚੋਂ ਫਰਾਰ ਹੋ ਗਿਆ। ਹਮਲਾਵਰਾਂ ਨੇ ਬਾਅਦ ’ਚ ਸਕੂਟਰੀ ਦੀ ਭੰਨ੍ਹ-ਤੋੜ ਕੀਤੀ ਅਤੇ ਲਲਕਾਰੇ ਮਾਰੇ। ਇਸ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ ਅਤੇ ਲੋਕ ਦਿਨ-ਦਿਹਾੜੇ ਇਸ ਗੁੰਡਾਗਰਦੀ ਤੋਂ ਕਾਫੀ ਜ਼ਿਆਦਾ ਘਬਰਾਏ ਹੋਏ ਸਨ।
ਇਹ ਵੀ ਪੜ੍ਹੋ : ਵਜ਼ੀਫਾ ਘਪਲੇ ਦੀ CBI ਜਾਂਚ ਦੀ ਮੰਗ 'ਤੇ 'ਕੈਪਟਨ' ਦਾ ਹਰਸਿਮਰਤ ਨੂੰ ਠੋਕਵਾਂ ਜਵਾਬ
 


author

Babita

Content Editor

Related News