ਕਬੱਡੀ ਦੇ ਬੁਲਾਰੇ ਅਮਰੀਕ ਖੋਸਾ ਕੋਟਲਾ ਦੀ ਕਾਰ 'ਤੇ ਜਾਨਲੇਵਾ ਹਮਲਾ
Wednesday, Feb 01, 2023 - 02:10 PM (IST)

ਸਪੋਰਟਸ ਡੈਸਕ- ਕਬੱਡੀ ਦੇ ਬੁਲਾਰੇ ਅਮਰੀਕ ਖੋਸਾ ਕੋਟਲਾ ਦੀ ਕਾਰ 'ਤੇ ਦੇਰ ਰਾਤ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਅਮਰੀਕ ਖੋਸਾ ਕੋਟਲਾ 'ਤੇ ਇਹ ਹਮਲਾ ਚੂਸਲੈਵਾੜ ਪੱਟੀ ਤਰਨਤਾਰਨ ਦੇ ਟੂਰਨਾਮੈਂਟ ਤੋਂ ਵਾਪਸ ਆਉਂਦਿਆਂ ਸਮੇਂ ਕੀਤਾ ਗਿਆ। ਇਸ ਹਮਲੇ ਵਿਚ ਕਬੱਡੀ ਬੁਲਾਰੇ ਅਮਰੀਕ ਖੋਸਾ ਕੋਟਲਾ ਵਾਲ-ਵਾਲ ਬਚੇ।
ਇਸ ਸਬੰਧੀ ਜਾਣਕਾਰੀ ਅਮਰੀਕ ਖੋਸਾ ਕੋਟਲਾ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ। ਉਨ੍ਹਾਂ ਲਿਖਿਆ, ਜ਼ੁਬਾਨ 'ਤੇ ਖੜਾ ਰਹਿਣ ਦੀ ਕੋਸ਼ਿਸ਼ ਕਰਦਾ ਸੀ ਤਾਂ ਇਹ ਕੁੱਝ ਹੋਇਆ….. ਕੋਈ ਗੱਲ ਨਹੀਂ ਆਪੇ ਰੱਬ ਨਿੱਬੜੂ। ਫਿਲਹਾਲ ਅਜੇ ਤੱਕ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸੱਕਿਆ।