ਪੰਜਾਬ ਦੀ ਜੇਲ ''ਚ ਡਿਊਟੀ ਵਾਰਡਨ ''ਤੇ ਹਮਲਾ, ਮੂੰਹ ''ਚ ਮਾਰੀ ਨੁਕਲੀ ਚੀਜ਼

Friday, Jul 19, 2024 - 08:24 PM (IST)

ਪੰਜਾਬ ਦੀ ਜੇਲ ''ਚ ਡਿਊਟੀ ਵਾਰਡਨ ''ਤੇ ਹਮਲਾ, ਮੂੰਹ ''ਚ ਮਾਰੀ ਨੁਕਲੀ ਚੀਜ਼

ਸ੍ਰੀ ਮੁਕਤਸਰ ਸਾਹਿਬ :  ਜ਼ਿਲ੍ਹਾ ਸੁਧਾਰ ਘਰ 'ਚ ਬੰਦ ਦੋ ਬੰਦੀਆਂ ਵੱਲੋਂ ਡਿਊਟੀ ਵਾਰਡਨ 'ਤੇ ਹਮਲਾ ਕਰ ਦੇਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਸਬੰਧੀ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦੌਰਾਨ ਜ਼ਖਮੀਂ ਹੋਏ ਡਿਊਟੀ ਵਾਰਡਨ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। 

ਜਾਣਕਾਰੀ ਮੁਤਬਾਕ ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਸੁਧਾਰ ਘਰ 'ਚ ਬੰਦ ਦੋ ਬੰਦੀਆਂ ਵੱਲੋਂ ਡਿਊਟੀ ਵਾਰਡਨ 'ਤੇ ਹਮਲਾ ਕੀਤਾ ਗਿਆ ਹੈ। ਜ਼ੇਰੇ ਇਲਾਜ ਡਿਊਟੀ ਵਾਰਡਨ ਸੁਖਪਾਲ ਸਿੰਘ ਨੇ ਦੱਸਿਆ ਕਿ ਕੁਝ ਦਿਨ ਤੋਂ ਇਹ ਸਿਕਾਇਤ ਮਿਲ ਰਹੀ ਸੀ ਕਿ ਕੁਝ ਬੰਦੀ ਪਿਕਸ ਮਸ਼ੀਨਾਂ ਹੈਂਗ ਕਰਦੇ ਹਨ, ਇਸ ਨਾਲ ਬਾਕੀ ਬੰਦੀਆਂ ਨੂੰ ਫੋਨ ਕਰਨ 'ਚ ਮੁਸ਼ਕਿਲ ਆਉਂਦੀ ਹੈ।
ਡਿਊਟੀ ਜੇਲ ਵਾਰਡਨ ਨੇ ਦੱਸਿਆ ਕਿ ਕੈਦੀਆਂ ਦੀ ਸ਼ਿਕਾਇਤ 'ਤੇ ਕੁਝ ਬੰਦੀਆਂ ਦੀ ਬੈਰਕ ਬਦਲੀ ਗਈ ਪਰ ਇਸੇ ਦੌਰਾਨ 2 ਬੰਦੀ ਜਿਨ੍ਹਾਂ ਵਿੱਚ ਹਰਦੀਪ ਸਿੰਘ ਅਤੇ ਅਪ੍ਰੈਲ ਸਿੰਘ ਸ਼ਾਮਲ ਹਨ, ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਬੰਦੀਆਂ ਨੇ ਡਿਊਟੀ ਵਾਰਡਨ ਸੁਖਪਾਲ ਸਿੰਘ ਦੇ ਮੂੰਹ 'ਚ ਕੋਈ ਨੁਕੀਲੀ ਚੀਜ ਮਾਰ ਦਿੱਤੀ, ਜਿਸ ਕਾਰਨ ਡਿਊਟੀ ਵਾਰਡਨ ਨੂੰ ਹਸਪਤਾਲ ਦਾਖਲ ਕਰਵਾਉਣਾ ਪੈ ਗਿਆ। ਇਸ ਸਬੰਧੀ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। 


author

DILSHER

Content Editor

Related News