ਫਾਜ਼ਿਲਕਾ ’ਚ ਬਾਰਾਤ ’ਤੇ ਹਮਲਾ, ਚੱਲੀਆਂ ਕਿਰਪਾਨਾਂ, ਹੈਰਾਨ ਕਰੇਗੀ ਵਜ੍ਹਾ

Monday, Feb 26, 2024 - 06:02 PM (IST)

ਫਾਜ਼ਿਲਕਾ ’ਚ ਬਾਰਾਤ ’ਤੇ ਹਮਲਾ, ਚੱਲੀਆਂ ਕਿਰਪਾਨਾਂ, ਹੈਰਾਨ ਕਰੇਗੀ ਵਜ੍ਹਾ

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਦੇ ਰਾਜਾ ਸਿਨੇਮਾ ਰੋਡ ’ਤੇ ਇਕ ਪੈਲਸ ’ਚ ਵਿਆਹ ਸਮਾਗਮ ਦੌਰਾਨ ਡੀ.ਜੇ. ’ਤੇ ਗੀਤ ਚਲਾਉਣ ਨੂੰ ਲੈ ਕੇ ਮੁੰਡੇ ਅਤੇ ਕੁੜੀ ਵਾਲਿਆਂ ਵਿਚਕਾਰ ਹੋਈ ਲੜਾਈ ’ਚ ਕੁੜੀ ਵਾਲਿਆਂ ਦੇ ਰਿਸ਼ਤੇਦਾਰਾਂ ਵੱਲੋਂ ਮੁੰਡੇ ਵਾਲਿਆਂ ’ਤੇ ਹਮਲਾ ਕਰਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝੜਪ ਵਿਚ ਲਾੜੇ ਦਾ ਪਿਤਾ ਅਤੇ ਭਰਾ ਗੰਭੀਰ ਜ਼ਖਮੀ ਹੋ ਗਏ। ਫਾਜ਼ਿਲਕਾ ਦੇ ਸਿਵਲ ਹਸਪਤਾਲ ’ਚ ਭਰਤੀ ਵਿਜੈ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਵਿਆਹ ਸਮਾਗਮ ਸੀ ਅਤੇ ਉਹ ਛੋਟੇ ਟਿਵਾਣੇ ਤੋਂ ਫਾਜ਼ਿਲਕਾ ਦੇ ਅਰੋੜਵੰਸ਼ ਭਵਨ ਆਏ ਹੋਏ ਸਨ। 

ਇਹ ਵੀ ਪੜ੍ਹੋ : ਵਿਆਹ ਵਾਲੇ ਘਰ ਪਏ ਕੀਰਨੇ, ਡੀ. ਜੇ. ’ਤੇ ਗਾਣਾ ਲਾਉਣ ਤੋਂ ਹੋਈ ਖੂਨੀ ਝੜਪ, ਨੌਜਵਾਨ ਦੀ ਮੌਤ

ਇਸ ਦੌਰਾਨ ਜਦੋਂ ਵਿਆਹ ’ਚ ਡੀ.ਜੇ. ਚੱਲ ਰਿਹਾ ਸੀ ਤਾਂ ਕੁੜੀ ਵਾਲਿਆਂ ਦੇ ਰਿਸ਼ਤੇਦਾਰ ਵੱਲੋਂ ਡੀ.ਜੇ. ’ਤੇ ਇੱਕ ਗਾਣਾ ਚਲਾਉਣ ਦੀ ਫਰਮਾਇਸ਼ ਕੀਤੀ ਗਈ। ਇਸ ’ਤੇ ਜਦੋਂ ਉਸ ਦੀ ਫਰਮਾਇਸ਼ ਵਾਲਾ ਗਾਣਾ ਨਹੀਂ ਲੱਗਿਆ ਤਾਂ ਉਨ੍ਹਾਂ ਨੇ ਮੁੰਡੇ ਇਕੱਠੇ ਕਰ ਲਏ। ਜਿੰਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਜਿਸ ਕਰਕੇ ਉਹ ਜ਼ਖ਼ਮੀ ਹੋ ਗਏ। ਇਸ ਝੜਪ ਵਿਚ ਲਾੜੇ ਦਾ ਪਿਤਾ ਅਤੇ ਭਰਾ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ। ਜ਼ਖਮੀ ਨੇ ਦੱਸਿਆ ਕਿ ਉਨ੍ਹਾਂ ’ਤੇ ਅਚਾਨਕ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ ਹੈ, ਹਮਲਾ ਕਰਨ ਵਾਲਿਆਂ ਨੂੰ ਉਹ ਪਛਾਣ ਨਹੀਂ ਸਕੇ ਹਨ।

ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਅਪਡੇਟ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦਾ ਹੈ ਮੀਂਹ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News