ਪ੍ਰਾਪਰਟੀ ਦੇ ਝਗੜੇ ਨੂੰ ਲੈ ਕੇ ਭਤੀਜੇ ਨੇ ਚਾਚੇ ''ਤੇ ਚਾਕੂ ਨਾਲ ਕੀਤਾ ਹਮਲਾ

Sunday, Aug 11, 2024 - 11:43 AM (IST)

ਪ੍ਰਾਪਰਟੀ ਦੇ ਝਗੜੇ ਨੂੰ ਲੈ ਕੇ ਭਤੀਜੇ ਨੇ ਚਾਚੇ ''ਤੇ ਚਾਕੂ ਨਾਲ ਕੀਤਾ ਹਮਲਾ

ਚੰਡੀਗੜ੍ਹ (ਨਵਿੰਦਰ ਸਿੰਘ) : ਚੰਡੀਗੜ੍ਹ ਦੇ ਪਿੰਡ ਡੱਡੂਮਾਜਰਾ 'ਚ ਦੋ ਧਿਰਾਂ ਵਿਚਕਾਰ ਲੜਾਈ ਹੋ ਗਈ। ਸ਼ਿਕਾਇਤਕਰਤਾ ਦਿਨੇਸ਼ ਗੁਪਤਾ (44) ਵਾਸੀ ਡੀ. ਐੱਮ. ਸੀ. ਚੰਡੀਗੜ੍ਹ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦਿਨੇਸ਼ ਗੁਪਤਾ ਨੇ ਦੱਸਿਆ ਕਿ ਪ੍ਰਾਪਰਟੀ ਦੇ ਮਾਮਲੇ ਨੂੰ ਲੈ ਕੇ ਉਸ ਦੇ ਭਤੀਜੇ ਮੋਹਿਤ ਨੇ ਉਸ ਨਾਲ ਲੜਾਈ-ਝਗੜਾ ਕੀਤਾ।

ਦਿਨੇਸ਼ ਗੁਪਤਾ ਨੇ ਉਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਗਿਆ ਬੀਤੀ 8 ਅਗਸਤ ਨੂੰ ਸ਼ਿਕਾਇਤਕਰਤਾ ਸੈਕਟਰ-38 ਚੰਡੀਗੜ੍ਹ ਦੀ ਮਾਰਕੀਟ 'ਚ ਮੌਜੂਦ ਸੀ। ਇਸ ਦੌਰਾਨ ਉਸ ਦਾ ਭਤੀਜਾ ਉਸ ਕੋਲ ਆਇਆ ਅਤੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਸ਼ਿਕਾਇਤਕਰਤਾ ਦਾ ਭਤੀਜਾ ਮੋਹਿਤ ਸ਼ਿਕਾਇਤ ਕਰਤਾ 'ਤੇ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖਮੀ ਹੋਏ ਦਿਨੇਸ਼ ਗੁਪਤਾ ਨੂੰ ਆਸ-ਪਾਸ ਮਾਰਕਿਟ ਦੇ ਲੋਕਾਂ ਨੇ ਚੁੱਕ ਕੇ ਜਨਰਲ ਹਸਪਤਾਲ ਸੈਕਟਰ-16 ਵਿਖੇ ਦਾਖ਼ਲ ਕਰਵਾਇਆ ਅਤੇ ਮਾਮਲੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਪੁਲਸ ਨੇ ਦਿਨੇਸ਼ ਗੁਪਤਾ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਭਤੀਜੇ ਮੋਹਿਤ ਖ਼ਿਲਾਫ਼ ਧਾਰਾ ਮਾਮਲਾ ਦਰਜ ਕੀਤਾ ਹੈ।


author

Babita

Content Editor

Related News