30 ਜੁਲਾਈ ਤੱਕ ਪੂਰਾ ਹੋਵੇਗਾ ਆਟਾ-ਦਾਲ ਸਕੀਮ ਦੇ ਕਾਰਡਾਂ ਦੀ ਵੈਰੀਫਿਕੇਸ਼ਨ ਦਾ ਕੰਮ

06/24/2019 9:58:20 AM

ਲੁਧਿਆਣਾ (ਹਿਤੇਸ਼) – ਇਕ ਪਾਸੇ ਜਿਥੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਆਟਾ-ਦਾਲ ਸਕੀਮ ਨੂੰ ਬੰਦ ਕਰਨ ਦੀਆਂ ਅਟਕਲਾਂ ਨੂੰ ਖਾਰਿਜ ਕਰ ਦਿੱਤਾ ਹੈ। ਉਥੇ, ਉਨ੍ਹਾਂ ਨੇ ਸਸਤਾ ਰਾਸ਼ਨ ਯੋਜਨਾ ਤਹਿਤ ਬਣੇ ਹੋਏ ਕਾਰਡਾਂ ਦੀ ਨਵੇਂ ਸਿਰੇ ਤੋਂ ਵੈਰੀਫਿਕੇਸ਼ਨ ਕਰਨ ਲਈ ਸ਼ੁਰੂ ਕੀਤੀ ਗਈ ਡਰਾਈਵ ਨੂੰ ਪੂਰਾ ਕਰਨ ਲਈ ਵੀ ਡੈੱਡਲਾਈਨ ਤੈਅ ਕਰ ਦਿੱਤੀ ਹੈ। ਜਿਸ ਦੇ ਤਹਿਤ ਨਵੇਂ ਕਾਰਡ ਬਣਾਉਣ ਅਤੇ ਫਰਜ਼ੀ ਤਰੀਕੇ ਨਾਲ ਬਣੇ ਹੋਏ ਕਾਰਡ ਰੱਦ ਕਰਨ ਦਾ ਕੰਮ 30 ਜੁਲਾਈ ਤੱਕ ਪੂਰਾ ਕਰਨ ਦਾ ਟਾਰਗੈੱਟ ਦਿੱਤਾ ਗਿਆ ਹੈ। ਜਿੱਥੋਂ ਤੱਕ ਪੁਰਾਣੇ ਬਣੇ ਹੋਏ ਕਾਰਡਾਂ ਦਾ ਸਵਾਲ ਹੈ, ਉਸ ਦੇ ਆਧਾਰ 'ਤੇ ਕਣਕ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਇਸ ਤਰ੍ਹਾਂ ਹੋਵੇਗੀ ਕਾਰਡਾਂ ਦੀ ਵੈਰੀਫਿਕੇਸ਼ਨ
. ਰਾਸ਼ਟਰੀ ਖਾਦ ਸੁਰੱਖਿਆ ਐਕਟ ਦੇ ਨਿਯਮਾਂ ਦਾ ਕਰਨਾ ਹੋਵੇਗਾ ਪਾਲਣ
. ਕਾਰਡ ਬਣਾਉਣ ਜਾਂ ਰੱਦ ਕਰਨ ਲਈ ਲਾਗੂ ਹੋਣਗੀਆਂ ਪੁਰਾਣੀਆਂ ਸ਼ਰਤਾਂ
. ਪਟਵਾਰੀ, ਬੀ. ਡੀ. ਪੀ. ਓ., ਨਗਰ ਨਿਗਮ ਦੇ ਅਧਿਕਾਰੀਆਂ ਨੂੰ 5.7.19 ਤੱਕ ਪੂਰਾ ਕਰਨਾ ਹੋਵੇਗਾ ਕੰਮ
. ਫੂਡ ਸਪਲਾਈ ਇੰਸਪੈਕਟਰਾਂ ਨੂੰ ਕਰਨਾ ਹੋਵੇਗਾ ਸਹਿਯੋਗ
. ਫੂਡ ਸਪਲਾਈ ਵਿਭਾਗ ਨੂੰ 10 ਦਿਨ ਵਿਚ ਫਾਈਨਲ ਕਰਨੀ ਹੋਵੇਗੀ ਲਿਸਟ
. 30 ਜੁਲਾਈ ਤੱਕ ਪੋਰਟਲ 'ਤੇ ਅਪਲੋਡ ਹੋ ਜਾਣਗੇ ਨਵੇਂ ਕਾਰਡ ਹੋਡਲਰਾਂ ਦੇ ਨਾਂ

ਡੀ. ਸੀ. ਅਤੇ ਐੱਸ. ਡੀ. ਐੱਮ. ਵਲੋਂ ਕੀਤੀ ਜਾਵੇਗੀ 15 ਫੀਸਦੀ ਕਾਰਡਾਂ ਦੀ ਕਰਾਸ ਚੈਕਿੰਗ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਹੁਣ ਤੱਕ ਹਾਈ ਵੈਰੀਫਿਕੇਸ਼ਨ ਵਿਚ ਗਲਤ ਢੰਗ ਨਾਲ ਬਣੇ ਹੋਏ ਲਗਭਗ 4 ਲੱਖ ਕਾਰਡਾਂ ਨੂੰ ਰੱਦ ਕੀਤਾ ਜਾ ਚੁੱਕਾ ਹੈ ਅਤੇ ਈ-ਪਾਸ ਮਸ਼ੀਨਾਂ ਨਾਲ ਰਾਸ਼ਨ ਵੰਡਣ ਦੀ ਪ੍ਰਕਿਰਿਆ ਵਿਚ ਵੱਡੀ ਗਿਣਤੀ ਵਿਚ ਫਰਜ਼ੀ ਕਾਰਡ ਧਾਰਕ ਸਾਹਮਣੇ ਆਏ ਹਨ, ਜਿਨ੍ਹਾਂ ਦਾ ਨਾਂ ਲਿਸਟ 'ਚੋਂ ਕੱਟਣ ਲਈ ਬੋਲਿਆ ਗਿਆ ਹੈ। ਇਸ ਤੋਂ ਇਲਾਵਾ ਨਵੇਂ ਪੁਰਾਣੇ ਕਾਰਡਾਂ ਦੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਪਹਿਲਾਂ ਤੋਂ ਸਰਲ ਕਰ ਦਿੱਤਾ ਗਿਆ ਹੈ। ਜਿਸ ਕੰਮ ਨੂੰ 30 ਜੁਲਾਈ ਤੱਕ ਪੂਰਾ ਕਰਨ ਦਾ ਟਾਰਗੈੱਟ ਦਿੱਤਾ ਗਿਆ ਹੈ।


rajwinder kaur

Content Editor

Related News