ਹੈਵਾਨ ਬਣੇ ਬੰਦਿਆਂ ਨੇ ਬੇਜ਼ੁਬਾਨ ਗਾਵਾਂ ''ਤੇ ਢਾਹਿਆ ਕਹਿਰ, ਹਿੰਦੂ ਸੰਗਠਨਾਂ ''ਚ ਭਾਰੀ ਰੋਸ
Wednesday, Nov 27, 2024 - 03:34 AM (IST)
![ਹੈਵਾਨ ਬਣੇ ਬੰਦਿਆਂ ਨੇ ਬੇਜ਼ੁਬਾਨ ਗਾਵਾਂ ''ਤੇ ਢਾਹਿਆ ਕਹਿਰ, ਹਿੰਦੂ ਸੰਗਠਨਾਂ ''ਚ ਭਾਰੀ ਰੋਸ](https://static.jagbani.com/multimedia/03_32_258256156nf.jpg)
ਬੱਸੀ ਪਠਾਣਾ (ਰਾਜਕਮਲ)- ਸਰਹਿੰਦ-ਪਟਿਆਲਾ ਰੋਡ ਭਾਖੜਾ ਨਹਿਰ ਨੇੜੇ ਕੱਚੇ ਰਸਤੇ ’ਤੇ ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਗਊਆਂ ਨੂੰ ਵੱਢ ਕੇ ਸੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਹਿੰਦੂ ਸੰਗਠਨਾਂ ਦੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਘਟਨਾ ਸਥਾਨ ’ਤੇ ਪੁੱਜੇ ਗਊ ਰਕਸ਼ਕ ਸੇਵਾ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਈ ਅਣਪਛਾਤੇ ਵਿਅਕਤੀ ਗਊਆਂ ਨੂੰ ਵੱਢ ਰਹੇ ਹਨ। ਜਦੋਂ ਗਊ ਭਗਤ ਬੀਤੀ ਰਾਤ ਕਰੀਬ 1 ਵਜੇ ਘਟਨਾ ਵਾਲੀ ਜਗ੍ਹਾ ’ਤੇ ਪੁੱਜੇ ਤਾਂ ਉੱਥੇ ਕੁਝ ਅਣਪਛਾਤੇ ਵਿਅਕਤੀ ਗਊਆਂ ਨੂੰ ਵੱਢ ਰਹੇ ਸਨ ਪਰ ਜਦੋਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਥੋਂ ਆਪਣੀ ਕਾਰ ਰਾਹੀਂ ਭੱਜ ਨਿਕਲੇ। ਉਨ੍ਹਾਂ ਦੱਸਿਆ ਕਿ ਕਰੀਬ 10 ਗਊਆਂ ਵੱਢੀਆਂ ਹੋਈਆਂ ਮਿਲੀਆਂ ਹਨ, ਜੋਕਿ ਬਹੁਤ ਹੀ ਮਾੜੀ ਗੱਲ ਹੈ। ਇਸ ਸਬੰਧੀ ਉਨ੍ਹਾਂ ਨੇ ਤੁਰੰਤ ਪੁਲਸ ਪ੍ਰਸ਼ਾਸਨ ਨੂੰ ਸੂਚਨਾ ਦਿੰਦੇ ਹੋਏ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- 'ਘਰੇ ਆਟਾ ਈ ਹੈ ਨੀ...',ਸਾਹਮਣੇ ਆ ਗਏ ਮਾਪੇ, ਭੁੱਖੇ ਬੱਚੇ ਦੀਆਂ ਗੱਲਾਂ ਸੁਣ ਤੁਹਾਡੀਆਂ ਵੀ ਭਿੱਜ ਜਾਣਗੀਆਂ ਅੱਖਾਂ
ਗਊਆਂ ਨੂੰ ਵੱਢਣ ਵਾਲਿਆਂ ਦੀ ਸਜ਼ਾ ਕੀਤੀ ਜਾਵੇ 10 ਸਾਲ : ਕੀਮਤੀ ਭਗਤ
ਇਸ ਮੌਕੇ ਸਾਬਕਾ ਚੇਅਰਮੈਨ ਗਊ ਸੇਵਾ ਕਮਿਸ਼ਨ ਕੀਮਤੀ ਭਗਤ ਨੇ ਮੰਗ ਕੀਤੀ ਕਿ ਅਜਿਹੇ ਲੋਕਾਂ ਨੂੰ ਸਜ਼ਾ ਘਟੋ-ਘਟ 10 ਸਾਲ ਕੀਤੀ ਜਾਵੇ ਅਤੇ ਗਊਆਂ ਨੂੰ ਲੈ ਕੇ ਜਾਣ ਵਾਲੇ ਵਾਹਨ ਨੂੰ ਵੀ ਜ਼ਬਤ ਕਰ ਕੇ 5 ਲੱਖ ਰੁਪਏ ਜੁਰਮਾਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਗਊ ਮਾਤਾ ਦਾ ਖੂਨ ਧਰਤੀ ’ਤੇ ਡਿੱਗੇਗਾ ਤਾਂ ਸੰਸਾਰ ’ਚ ਕਦੇ ਵੀ ਸ਼ਾਂਤੀ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਖਿਲਵਾੜ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਡੱਟ ਕੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਪਵਨ ਗੁਪਤਾ, ਗਊਸ਼ਾਲਾ ਕਮੇਟੀ ਬੱਸੀ ਪਠਾਣਾ ਦੇ ਪ੍ਰਧਾਨ ਮੋਹਨ ਲਾਲ, ਗਊ ਭਗਤ ਗੋਪੀ ਨਾਥ ਕਮਲ, ਕ੍ਰਿਸ਼ਨ ਸੰਕੀਰਤਨ ਮੰਡਲ ਦੇ ਪ੍ਰਮੁੱਖ ਸ਼ਿਆਮ ਸੁੰਦਰ ਜਰਗਰ, ਅਸ਼ੋਕ ਮੜਕਨ, ਸੰਦੀਪ ਧੀਰ ਆਦਿ ਭਗਤਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਲੋਕਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਫਿਰ ਅਜਿਹੀ ਘਟਨਾ ਨਾ ਘਟ ਸਕੇ।
ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ : ਡੀ.ਐੱਸ.ਪੀ. ਸੁਖਨਾਜ ਸਿੰਘ
ਇਸ ਸਬੰਧੀ ਜਦੋਂ ਮੌਕੇ ’ਤੇ ਪੁੱਜੇ ਡੀ.ਐੱਸ.ਪੀ. ਸੁਖਨਾਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਈ ਅਣਪਛਾਤੇ ਵਿਅਕਤੀ ਰਾਤ ਸਮੇਂ ਅਜਿਹੀ ਕਾਰਵਾਈ ਕਰ ਰਹੇ ਹਨ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਟੀਮਾਂ ਰਾਤ ਸਮੇਂ ਹੀ ਪੁੱਜ ਗਈਆਂ ਸਨ। ਦੱਸਿਆ ਕਿ ਜੋ ਬਰੀਜ਼ਾ ਕਾਰ ਨੂੰ ਵੀ ਪੁਲਸ ਪ੍ਰਸ਼ਾਸਨ ਵੱਲੋਂ ਫੜ ਲਿਆ ਗਿਆ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਜਲਦ ਹੀ ਸਲਾਖਾਂ ਦੇ ਪਿੱਛੇ ਹੋਣਗੇ। ਉਨ੍ਹਾਂ ਕਿਹਾ ਕਿ ਹਿੰਦੂ ਨੇਤਾਵਾਂ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਮਾਸੂਮ ਬੱਚਿਆਂ ਨਾਲ ਸਕੂਲੋਂ ਆਉਂਦੇ ਸਮੇਂ ਵਾਪਰ ਗਿਆ ਹਾਦਸਾ, ਫ਼ਿਰ ਜੋ ਹੋਇਆ ਆਪੇ ਦੇਖ ਲਓ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e