ਅੱਧੀ ਰਾਤ ਨੂੰ ਚੋਰਾਂ ਨੇ ਏ. ਟੀ. ਐੱਮ. ’ਚ ਮਾਰਿਆ ਡਾਕਾ, ਲੁੱਟੀ 9 ਲੱਖ ਤੋਂ ਵੱਧ ਦੀ ਰਕਮ

Friday, Nov 12, 2021 - 04:53 PM (IST)

ਅੱਧੀ ਰਾਤ ਨੂੰ ਚੋਰਾਂ ਨੇ ਏ. ਟੀ. ਐੱਮ. ’ਚ ਮਾਰਿਆ ਡਾਕਾ, ਲੁੱਟੀ 9 ਲੱਖ ਤੋਂ ਵੱਧ ਦੀ ਰਕਮ

ਚੌੰਕੀਮਾਨ/ਸਿੱਧਵਾਂ ਬੇਟ (ਗਗਨਦੀਪ,ਚਾਹਲ) : ਬੀਤੀ ਰਾਤ ਪਿੰਡ ਸਵੱਦੀ ਕਲਾਂ ਵਿਚ ਚੋਰਾਂ ਵੱਲੋਂ ਕਟਰ ਨਾਲ ਏ. ਟੀ. ਐੱਮ ਕੱਟ ਕੇ 10 ਲੱਖ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਟੇਟ ਬੈਂਕ ਆਫ ਇੰਡੀਆ ਦਾ ਏ.ਟੀ.ਐੱਮ ਕੁਝ ਰਾਹਗੀਰਾਂ ਨੇ ਟੁੱਟਿਆ ਹੋਇਆ ਦੇਖਿਆ ਤਾਂ ਉਨ੍ਹਾਂ ਨੇ ਇਸ ਦੀ ਸੰਬੰਧੀ ਸੂਚਨਾ ਤੁਰੰਤ ਥਾਣਾ ਸਿੱਧਵਾਂ ਬੇਟ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਰਾਜਬਚਨ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਰਾਤ ਢਾਈ ਵਜੇ ਦੇ ਕਰੀਬ ਏ.ਟੀ.ਐੱਮ ਨੂੰ ਕਟਰ ਨਾਲ ਕੱਟ ਕੇ 9 ਲੱਖ 74 ਹਜ਼ਾਰ ਰੁਪਏ ਲੁੱਟੇ ਹਨ। ਜਿਸ ਦੀ ਪੁਲਸ ਪੜਤਾਲ ਕਰ ਰਹੀ ਹੈ।

ਪੁਲਸ ਮੁਤਾਬਕੇ ਇਲਾਕੇ ਦੇ ਸੀ.ਸੀ. ਟੀ.ਵੀ ਕੈਮਰਿਆਂ ਦੀ ਫੁਟੇਜ ਵੇਖੀ ਜਾ ਰਹੀ ਹੈ। ਇਸ ਮੌਕੇ ਬੈਂਕ ਮੈਨੇਜਰ ਪੰਕਜ ਕਮਾਰ ਨੇ ਦੱਸਿਆਂ ਕਿ ਐੱਸ.ਬੀ.ਆਈ ਬ੍ਰਾਂਚ ਦੇ ਏ.ਟੀ.ਐਮ ਵਿਚ 9 ਲੱਖ 74 ਹਜ਼ਾਰ ਰੁਪਏ ਸਨ ਜੋ ਬੀਤੀ ਰਾਤ ਚੋਰ ਲੁੱਟ ਕੇ ਲੈ ਗਏ ਹਨ।


author

Gurminder Singh

Content Editor

Related News