ਏ. ਟੀ. ਐੱਮ. ਕਾਰਡ ਬਦਲ ਕੇ ਕਢਵਾਏ 3700 ਰੁਪਏ
Thursday, Jun 28, 2018 - 07:47 AM (IST)
ਮੋਗਾ (ਅਾਜ਼ਾਦ) - ਇਕ ਨੌਸਰਬਾਜ਼ ਵਿਅਕਤੀ ਵੱਲੋਂ ਏ. ਟੀ. ਐੱਮ. ਕਾਰਡ ਬਦਲ ਕੇ 3700 ਰੁਪਏ ਕਢਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਗਜੀਵਨ ਸਿੰਘ ਪੁੱਤਰ ਗੁਰਚਰਨ ਸਿੰਘ ਨਿਵਾਸੀ ਪਿੰਡ ਮੱਲ੍ਹੀਆਂ ਵਾਲਾ (ਮੋਗਾ) ਨੇ ਥਾਣਾ ਸਿਟੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਕਿਹਾ ਕਿ ਉਹ ਬੀਤੀ 24 ਜੂਨ ਨੂੰ ਸ਼ਾਮ 5 ਵਜੇ ਦੇ ਕਰੀਬ ਅੰਮ੍ਰਿਤਸਰ ਰੋਡ ’ਤੇ ਐੱਸ. ਬੀ. ਆਈ. ਬ੍ਰਾਂਚ ਤੋਂ ਪੈਸੇ ਕਢਵਾਉਣ ਲਈ ਗਿਆ ਸੀ, ਜਦੋਂ ਹੀ ਉਹ ਏ. ਟੀ. ਐੱਮ. ਕੈਬਿਨ ਗਿਆ ਤਾਂ ਮੇਰੇ ਪਿੱਛਿਓਂ ਇਕ ਹੋਰ ਵਿਅਕਤੀ ਆ ਗਿਆ ਤਾਂ ਉਸ ਨੇ ਮੈਨੂੰ ਗੱਲਾਂ ਵਿਚ ਲਾ ਕੇ ਮੇਰਾ ਏ. ਟੀ. ਐੱਮ. ਬਦਲ ਲਿਆ ਤੇ ਉਸ ਨੇ ਅੱਧੇ ਘੰਟੇ ਬਾਅਦ ਕੋਟਕਪੂਰਾ ਬਾਈਪਾਸ ਤੋਂ 3500 ਰੁਪਏ ਅਤੇ ਬਾਘਾਪੁਰਾਣਾ ਦੇ ਇਕ ਏ. ਟੀ. ਐੱਮ. ’ਚੋਂ 200 ਰੁਪਏ ਕਢਵਾ ਲਏ। 25 ਜੂਨ ਦੀ ਸਵੇਰ ਜਦ ਅੰਮ੍ਰਿਤਸਰ ਰੋਡ ’ਤੇ ਸਥਿਤ ਐੱਸ. ਬੀ. ਆਈ. ਬੈਂਕ ਦੀ ਸ਼ਾਖ਼ਾ ਤੋਂ ਪੈਸੇ ਲੈਣ ਲਈ ਗਿਆ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਖਾਤੇ ’ਚੋਂ 3700 ਰੁਪਏ ਕਢਵਾ ਲਏ ਗਏ ਹਨ, ਜਿਸ ’ਤੇ ਮੈਂ ਆਪਣਾ ਏ. ਟੀ. ਐੱਮ. ਕਾਰਡ ਬੈਂਕ ਅਧਿਕਾਰੀਆਂ ਨੂੰ ਦਿਖਾਇਆ, ਜਿਸ ’ਤੇ ਮੈਂ ਪੁਲਸ ਨੂੰ ਸੂੁਚਿਤ ਕੀਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
