ਅੰਮ੍ਰਿਤਸਰ : ਅਟਾਰੀ ਬਾਰਡਰ ’ਤੇ ਅਫਗਾਨੀ ਗੰਢਿਆਂ ਦੇ ਟਰੱਕ ’ਚੋਂ ਮਿਲੇ ਵਿਦੇਸ਼ੀ ਪਟਾਕੇ ਤੇ ਡੈਟੋਨੇਟਰ
Thursday, Nov 25, 2021 - 09:51 AM (IST)
ਅੰਮ੍ਰਿਤਸਰ (ਨੀਰਜ) - ਆਈ. ਸੀ. ਪੀ. ਅਟਾਰੀ ਬਾਰਡਰ ਉੱਤੇ ਇਕ ਕਿਲੋ ਹੈਰੋਇਨ ਜ਼ਬਤ ਕੀਤੇ ਜਾਣ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਕਿ ਹੁਣ ਅਫਗਾਨਿਸਤਾਨ ਤੋਂ ਆਉਣ ਵਾਲੇ ਗੰਢੇ ਦੇ ਟਰੱਕ ਵਿਚ ਕਸਟਮ ਵਿਭਾਗ ਨੂੰ ਵਿਦੇਸ਼ੀ ਪਟਾਕਿਆਂ ਦੀ ਖੇਪ ਅਤੇ ਡੈਟੋਨੇਟਰ ਬਰਾਮਦ ਹੋਏ ਹਨ। ਬਰਾਮਦ ਹੋਏ ਪਟਾਕੇ ਤੇ ਡੈਟੋਨੇਟਰ ਦੇਖਣ ਵਿਚ ਵਿਸਫੋਟਕ ਸਮੱਗਰੀ ਲੱਗ ਰਹੀ ਸੀ। ਇਸ ਤੋਂ ਕੁੱਝ ਸਮੇਂ ਲਈ ਤਾਂ ਆਈ. ਸੀ. ਪੀ. ਉੱਤੇ ਸਨਸਨੀ ਫੈਲ ਗਈ ਅਤੇ ਸਾਰੇ ਵਿਭਾਗਾਂ ਦੇ ਦਫ਼ਤਰ ਵੀ ਖਾਲੀ ਕਰਵਾ ਦਿੱਤੇ ਗਏ।
ਪੜ੍ਹੋ ਇਹ ਵੀ ਖ਼ਬਰ - 10 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ, ਘਰ ’ਚ ਪਿਆ ‘ਚੀਕ-ਚਿਹਾੜਾ’
ਮਿਲੀ ਜਾਣਕਾਰੀ ਅਨੁਸਾਰ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ ਅਤੇ ਬੀ. ਐੱਸ. ਐੱਫ. ਦਾ ਬੰਬ ਸਕੁਐਡ ਵੀ ਬੁਲਾਇਆ ਗਿਆ। ਬੀ. ਐੱਸ. ਐੱਫ. ਦੇ ਬੰਬ ਸਕੁਐਡ ਨੇ ਸਾਰੀ ਜਾਂਚ ਕਰਨ ਤੋਂ ਬਾਅਦ ਵਿਦੇਸ਼ੀ ਪਟਾਕਿਆਂ ਅਤੇ ਡੈਟੋਨੇਟਰ ਨੂੰ ਡਿਫਿਊਜ ਕਰ ਦਿੱਤਾ।
ਅਧਿਕਾਰੀਆਂ ਅਨੁਸਾਰ ਪਾਕਿਸਤਾਨ ਜਾਂ ਅਫਗਾਨਿਸਤਾਨ ਦੇ ਅੱਤਵਾਦੀ ਸੰਗਠਨਾਂ ਨੇ ਆਈ. ਸੀ. ਪੀ. ਉੱਤੇ ਖੌਫ ਪੈਦਾ ਕਰਨ ਲਈ ਇਹ ਹਰਕਤ ਕੀਤੀ ਹੈ। ਡੈਟੋਨੇਟਰ ਨਾਲ ਹੋਣ ਕਾਰਨ ਵੇਖਣ ਵਾਲਿਆਂ ਨੂੰ ਇਹੀ ਲੱਗਾ ਕਿ ਕੋਈ ਭਾਰੀ ਵਿਸਫੋਟਕ ਸਮੱਗਰੀ ਟਰੱਕ ਵਿਚ ਰੱਖੀ ਗਈ ਹੈ ਅਤੇ ਆਈ. ਸੀ. ਪੀ. ਨੂੰ ਉਡਾਉਣ ਦੀ ਸਾਜ਼ਿਸ਼ ਕੀਤੀ ਗਈ ਹੈ। ਵਿਦੇਸ਼ੀ ਪਟਾਕੇ ਤਾਇਵਾਨ ਦੇ ਨਿਰਮਿਤ ਸਨ ਅਤੇ ਹਵਾ ਵਿਚ ਉੱਡ ਕੇ ਫਟਦੇ ਸਨ, ਜਿਵੇਂ ਭਾਰਤੀ ਪਟਾਕਿਆਂ ਵਿਚ ਸ਼ਾਟਸ ਹਵਾ ਵਿਚ ਜਾ ਕੇ ਫਟਦਾ ਹੈ ਅਤੇ ਰੰਗ ਬਿਖੇਰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼