ਜਲੰਧਰ ’ਚ NRI ਦੀਆਂ ਵੱਢੀਆਂ ਸੀ ਉਂਗਲਾਂ, ਕਾਰਵਾਈ ਨਾ ਹੋਣ 'ਤੇ ਪ੍ਰਵਾਸੀ ਭਾਰਤੀਆਂ ਨੂੰ ਕੀਤੀ ਇਹ ਅਪੀਲ

Wednesday, Mar 01, 2023 - 04:33 PM (IST)

ਜਲੰਧਰ ’ਚ NRI ਦੀਆਂ ਵੱਢੀਆਂ ਸੀ ਉਂਗਲਾਂ, ਕਾਰਵਾਈ ਨਾ ਹੋਣ 'ਤੇ ਪ੍ਰਵਾਸੀ ਭਾਰਤੀਆਂ ਨੂੰ ਕੀਤੀ ਇਹ ਅਪੀਲ

ਜਲੰਧਰ (ਗੁਲਸ਼ਨ)–27 ਜਨਵਰੀ ਦੀ ਸ਼ਾਮ ਨੂੰ ਰਾਮਾ ਮੰਡੀ ਵਿਚ ਖਹਿਰਾ ਪੈਟਰੋਲ ਪੰਪ ਨੇੜੇ ਇਕ ਕਾਰ ਸਵਾਰ ਨੇ ਐੱਨ. ਆਰ. ਆਈ. ਅਮਿਤ ਸ਼ਰਮਾ ਅਤੇ ਉਸ ਦੇ ਭਰਾ ਪੁਨੀਤ ਸ਼ਰਮਾ ’ਤੇ ਤਲਵਾਰ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ ਸੀ। ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋਣ ਦੇ ਬਾਵਜੂਦ ਇਕ ਮਹੀਨੇ ਬਾਅਦ ਵੀ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਨਾ ਤਾਂ ਕੇਸ ਦਰਜ ਕੀਤਾ ਹੈ ਅਤੇ ਨਾ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।

PunjabKesari

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੀ ਰਿਹਾਇਸ਼ ’ਤੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪੀੜਤ ਪੁਨੀਤ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਅਮਰੀਕਾ ਤੋਂ ਆਏ ਭਰਾ ਅਮਿਤ ਨਾਲ ਰਾਮਾ ਮੰਡੀ ਵਿਚ ਇਕ ਪੈਟਰੋਲ ਪੰਪ ਦੇ ਨੇੜੇ ਖੜ੍ਹੇ ਸਨ। ਇਸ ਦੌਰਾਨ ਗਲਤ ਦਿਸ਼ਾ ਤੋਂ ਆਏ ਕਾਰ ਸਵਾਰ ਨੌਜਵਾਨ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੂੰ ਬਿਨਾਂ ਵਜ੍ਹਾ ਗਾਲ੍ਹਾਂ ਕੱਢਣ ਬਾਰੇ ਪੁੱਛਿਆ ਤਾਂ ਉਹ ਅੱਗਿਓਂ ਗੱਡੀ ਘੁਮਾ ਕੇ ਵਾਪਸ ਆ ਗਿਆ ਅਤੇ ਕਾਰ ਦੀ ਸੀਟ ਦੇ ਹੇਠੋਂ ਤਲਵਾਰ ਕੱਢ ਕੇ ਉਸ ਦੀ (ਪੁਨੀਤ) ਦੀ ਪਿੱਠ ’ਤੇ ਮਾਰੀ। ਜਦੋਂ ਉਸ ਦੇ ਐੱਨ. ਆਰ. ਆਈ. ਭਰਾ ਅਮਿਤ ਸ਼ਰਮਾ ਨੇ ਆਪਣੇ ਮੋਬਾਇਲ ਵਿਚ ਘਟਨਾ ਦੀ ਵੀਡੀਓ ਬਣਾਉਣੀ ਚਾਹੀ ਤਾਂ ਉਕਤ ਨੌਜਵਾਨ ਨੇ ਉਸ ਦੇ ਹੱਥ ’ਤੇ ਜ਼ੋਰ ਨਾਲ ਤਲਵਾਰ ਮਾਰੀ, ਜਿਸ ਨਾਲ ਉਸ ਦੇ ਹੱਥ ਦੀਆਂ ਉਂਗਲੀਆਂ ਵੱਢੀਆਂ ਗਈਆਂ ਅਤੇ ਮੋਬਾਇਲ ਹੇਠਾਂ ਡਿੱਗ ਕੇ ਟੁੱਟ ਗਿਆ। ਉਕਤ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ। ਅਮਿਤ ਨੂੰ ਜ਼ਖ਼ਮੀ ਹਾਲਤ ਵਿਚ ਜੌਹਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਨੀਤ ਨੇ ਦੱਸਿਆ ਕਿ ਅਮਿਤ ਦੀਆਂ 2 ਉਂਗਲੀਆਂ ਕੰਮ ਨਹੀਂ ਕਰ ਰਹੀਆਂ। ਇਲਾਜ ਕਾਰਨ ਉਹ ਅਜੇ ਤੱਕ ਵਾਪਸ ਅਮਰੀਕਾ ਵੀ ਨਹੀਂ ਜਾ ਸਕਿਆ।

ਇਹ ਵੀ ਪੜ੍ਹੋ : 2 ਰੁਪਏ ਕਿਲੋ ਕਣਕ ਲੈਣ ਵਾਲਿਆਂ ਨੂੰ ਵੱਡੀ ਪਰੇਸ਼ਾਨੀ, ਈ-ਪਾਸ ਮਸ਼ੀਨਾਂ ਬਣੀਆਂ ਸਿਰਦਰਦ

PunjabKesari

ਉਥੇ ਹੀ, ਦੂਜੇ ਪਾਸੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਹਾਲਾਤ ਬਦਤਰ ਹੋ ਚੁੱਕੇ ਹਨ। ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਸਰਕਾਰ ਪੰਜਾਬ ਵਿਚ ਨਿਵੇਸ਼ ਲਈ ਲੋਕਾਂ ਨੂੰ ਸੱਦਾ ਦੇ ਰਹੀ ਹੈ ਪਰ ਇਥੋਂ ਦੇ ਲੋਕ ਪੰਜਾਬ ਛੱਡ ਕੇ ਬਾਹਰ ਜਾ ਰਹੇ ਹਨ। ਕਾਲੀਆ ਨੇ ਕਿਹਾ ਕਿ ਇਸ ਸਬੰਧ ਵਿਚ ਜਦੋਂ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੂੰ ਫੋਨ ਕੀਤਾ, ਉਨ੍ਹਾਂ ਫੋਨ ਹੀ ਨਹੀਂ ਚੁੱਕਿਆ, ਜਿਸ ਤੋਂ ਬਾਅਦ ਉਨ੍ਹਾਂ ਏ. ਡੀ. ਜੀ. ਪੀ. ਪੀ. ਕੇ. ਸਿਨ੍ਹਾ ਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ। ਇਸ ਦੇ ਬਾਵਜੂਦ ਪੁਲਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ।

PunjabKesari

ਪ੍ਰਵਾਸੀ ਭਾਰਤੀਆਂ ਨੂੰ ਕੀਤੀ ਅਪੀਲ, ਭੁੱਲ ਕੇ ਵੀ ਨਾ ਆਉਣ ਪੰਜਾਬ
ਦੂਜੇ ਪਾਸੇ ਐੱਨ. ਆਰ. ਆਈ. ਗੁਰਬਖਸ਼ ਰਾਏ ਨੇ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ, ਇਸ ਲਈ ਉਹ ਭੁੱਲ ਕੇ ਵੀ ਪੰਜਾਬ ਨਾ ਆਉਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪੁਲਸ ਤੋਂ ਲੋਕਾਂ ਦਾ ਭਰੋਸਾ ਉੱਠ ਚੁੱਕਾ ਹੈ, ਜਿਸ ਦਾ ਸਬੂਤ ਹੈ ਕਿ ਘਟਨਾ ਦੇ ਇਕ ਮਹੀਨੇ ਬਾਅਦ ਵੀ ਪੁਲਸ ਨੇ ਇਸ ਸਬੰਧ ਵਿਚ ਕੇਸ ਦਰਜ ਨਹੀਂ ਕੀਤਾ, ਸਗੋਂ ਥਾਣਾ ਰਾਮਾ ਮੰਡੀ ਦੇ ਆਈ. ਓ. ਸਤਨਾਮ ਸਿੰਘ ਨੇ ਕੱਲ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਜਾਂ ਤਾਂ ਇਸ ਕੇਸ ਵਿਚ ਰਾਜ਼ੀਨਾਮਾ ਕਰ ਲਓ, ਨਹੀਂ ਤਾਂ ਤੁਹਾਡੇ ’ਤੇ ਵੀ ਪਰਚਾ ਦਰਜ ਕੀਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ : ਹਾਸ਼ੀਏ ’ਤੇ ਚੱਲ ਰਹੀ ਪੰਜਾਬ ਯੂਥ ਕਾਂਗਰਸ ’ਚ ਇਕ ਵਾਰ ਫਿਰ ਤੋਂ ਜਥੇਬੰਦਕ ਚੋਣਾਂ ਦਾ ਦੌਰ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News