ਸਹਾਇਕ ਸਿਵਲ ਸਰਜਨ ਨੇ ਸੀ. ਐੱਚ. ਸੀ. ਦੀ ਕੀਤੀ ਅਚਨਚੇਤ ਜਾਂਚ

Saturday, Jun 20, 2020 - 11:35 AM (IST)

ਸਹਾਇਕ ਸਿਵਲ ਸਰਜਨ ਨੇ ਸੀ. ਐੱਚ. ਸੀ. ਦੀ ਕੀਤੀ ਅਚਨਚੇਤ ਜਾਂਚ

ਕੋਟ ਈਸੇ ਖਾਂ (ਗਾਂਧੀ, ਸੰਜੀਵ) : ਕਸਬਾ ਕੋਟ ਈਸੇ ਖਾਂ ਦੇ ਕਮਿਊਨਿਟੀ ਹੈਲਥ ਸੈਂਟਰ ’ਚ ਸਹਾਇਕ ਸਿਵਲ ਸਰਜਨ ਜਸਵੰਤ ਸਿੰਘ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ’ਤੇ ਓਟ ਸੈਂਟਰ ਅਤੇ ਬਾਇਓ ਮੈਡੀਕਲ ਵੇਸਟ ਦੀ ਚੈਕਿੰਗ ਵੀ ਕੀਤੀ ਗਈ ਅਤੇ ਇਸ ਦੇ ਨਾਲ ਹੀ ਹਸਪਤਾਲ ਦੇ ਸਾਰੇ ਕਾਰਜ ਪ੍ਰਬੰਧਾਂ ਬਾਰੇ ਵੀ ਨਿਰੀਖਣ ਕੀਤਾ। ਸਹਾਇਕ ਸਿਵਲ ਸਰਜਨ ਵੱਲੋਂ ਓਟ ਸੈਂਟਰ 'ਚ ਚੱਲ ਰਹੇ ਕੰਮ ਪ੍ਰਤੀ ਪੂਰੀ ਤਰ੍ਹਾਂ ਤਸੱਲੀ ਪ੍ਰਗਟਾਈ ਗਈ ਅਤੇ ਸੀ. ਐੱਚ. ਸੀ. 'ਚ ਲੋਕਾਂ ਸਹੀ ਸਿਹਤ ਸਹੂਲਤਾਵਾਂ ਸਬੰਧੀ ਵੀ ਸਭ ਕੁਝ ਠੀਕ-ਠਾਕ ਪਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਡੀ. ਸੀ. ਐੱਮ. ਸੁਖਪ੍ਰੀਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਕੋਟ ਈਸੇ ਖਾਂ ਰਾਕੇਸ਼ ਕੁਮਾਰ ਬਾਲੀ ਆਦਿ ਹਾਜ਼ਰ ਸਨ।


author

Babita

Content Editor

Related News