ਐੱਸ. ਡੀ. ਐੱਮ. ਨੇ ਲਿਆ ਮਲੋਟ ਦੀ ਅਨਾਜ ਮੰਡੀ ਦਾ ਜਾਇਜ਼ਾ

Thursday, Nov 09, 2017 - 05:55 PM (IST)

ਐੱਸ. ਡੀ. ਐੱਮ. ਨੇ ਲਿਆ ਮਲੋਟ ਦੀ ਅਨਾਜ ਮੰਡੀ ਦਾ ਜਾਇਜ਼ਾ


ਮਲੋਟ (ਜੁਨੇਜਾ) - ਐੱਸ. ਡੀ. ਐੱਮ. ਨਰਿੰਦਰ ਸਿੰਘ ਧਾਰੀਵਾਲ ਨੇ ਅੱਜ ਮਲੋਟ ਦੀ ਅਨਾਜ ਮੰਡੀ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਕਰ ਕੇ ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਢੁਕਵੇਂ ਪ੍ਰਬੰਧ ਕਰਨ ਦੀਆਂ ਹਦਾਇਤਾਂ ਕੀਤੀਆਂ। ਉਪ ਮੰਡਲ ਅਧਿਕਾਰੀ ਨੇ ਅੱਜ ਡੀ. ਐੱਸ. ਪੀ. ਭੁਪਿੰਦਰ ਸਿੰਘ ਰੰਧਾਵਾ ਨਾਲ ਮੰਡੀ ਵਿਚ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕਿਸਾਨਾਂ ਨੇ ਬਾਸਮਤੀ ਦੀ ਖਰੀਦ ਦੇ ਘੱਟ ਰੇਟ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਮੰਡੀ 'ਚ ਚਾਰਦੀਵਾਰੀ ਪੂਰੀ ਨਾ ਹੋਣ ਕਰਕੇ ਫਸਲ ਨੂੰ ਆਵਾਰਾ ਪਸ਼ੂਆਂ ਤੇ ਚੋਰਾਂ ਤੋਂ ਖਤਰਾ ਬਣਿਆ ਰਹਿੰਦਾ ਹੈ।
ਇਸ ਸਮੇਂ ਐੱਸ. ਡੀ. ਐੱਮ. ਨੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਜੁਨੇਜਾ, ਸੂਬਾ ਸਕੱਤਰ ਜਸਵੀਰ ਸਿੰਘ ਕੁੱਕੀ ਸਮੇਤ ਆੜ੍ਹਤੀ ਆਗੂਆਂ ਨਾਲ ਵੀ ਗੱਲਬਾਤ ਕੀਤੀ ਤੇ ਮਾਰਕੀਟ ਕਮੇਟੀ ਦੇ ਸੈਕਟਰੀ ਅਜੈਪਾਲ ਸਿੰਘ ਬਰਾੜ ਨੂੰ ਮੰਡੀ ਦੀ ਚਾਰਦੀਵਾਰੀ ਦਾ ਕੰਮ ਜਲਦੀ ਪੂਰਾ ਕਰਨ ਲਈ ਕਿਹਾ। ਇਸ ਮੌਕੇ ਬਲਰਾਜ ਸਿੰਘ ਢਿੱਲੋਂ, ਲਖਵੀਰ ਸਿੰਘ ਝੰਡ, ਰਣਜੀਤ ਸਿੰਘ ਸੁੱਖਾ ਗੁਰੂਸਰ, ਹੰਸ ਰਾਜ ਮਾਰਕੀਟ ਕਮੇਟੀ ਸਮੇਤ ਆੜ੍ਹਤੀ ਤੇ ਕਿਸਾਨ ਆਗੂ ਹਾਜ਼ਰ ਸਨ।


Related News