ਵਿਧਾਨ ਸਭਾ ਚੋਣਾਂ : ਮੁਕੇਰੀਆਂ ’ਚ ਫਸਵਾਂ ਹੋਵੇਗਾ ਮੁਕਾਬਲਾ, ਜਾਣੋ ਕੀ ਹੈ ਹਲਕੇ ਦਾ ਇਤਿਹਾਸ
Friday, Feb 18, 2022 - 05:34 PM (IST)
ਜਲੰਧਰ (ਵੈੱਬ ਡੈਸਕ) : 2007 ਤੱਕ ਚੋਣ ਕਮਿਸ਼ਨ ਦੀ ਸੂਚੀ ਵਿੱਚ ਮੁਕੇਰੀਆਂ ਵਿਧਾਨ ਸਭਾ ਹਲਕਾ 52 ਸੀ ਜੋ 2012 ਤੋਂ ਹਲਕਾ ਨੰਬਰ-39 ਬਣਾਇਆ ਗਿਆ। ਮੁਕੇਰੀਆਂ ਦੀ ਸੀਟ ’ਤੇ ਪਿਛਲੀਆਂ 5 ਵਿਧਾਨ ਸਭਾ ਚੋਣਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਥੋਂ ਦੇ ਵੋਟਰਾਂ ਨੇ ਕਦੇ ਕਿਸੇ ਇਕ ਪਾਰਟੀ ਨੂੰ ਨਹੀਂ ਜਿਤਾਇਆ। ਇਥੋਂ ਦੋ ਵਾਰ ਕਾਂਗਰਸ, ਦੋ ਵਾਰ ਭਾਜਪਾ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ। 2002 ਅਤੇ 2017 ’ਚ ਕਾਂਗਰਸ ਜਿੱਤੀ। ਇਸੇ ਤਰ੍ਹਾਂ 1997 ਅਤੇ 2007 ’ਚ ਭਾਜਪਾ ਦੇ ਉਮੀਦਵਾਰ ਅਰੁਨੇਸ਼ ਕੁਮਾਰ ਜੇਤੂ ਰਹੇ ਅਤੇ 2012 ’ਚ ਆਜ਼ਾਦ ਉਮੀਦਵਾਰ ਰਜਨੀਸ਼ ਕੁਮਾਰ ਨੇ ਬਾਜ਼ੀ ਮਾਰੀ।
ਸਾਲ 1997
ਸਾਲ 1997 ਦੀਆਂ ਚੋਣਾਂ ਦੌਰਾਨ ਭਾਜਪਾ ਦੇ ਉਮੀਦਵਾਰ ਅਰੁਨੇਸ਼ ਕੁਮਾਰ ਨੇ ਕਾਂਗਰਸੀ ਉਮੀਦਵਾਰ ਕੇਵਲ ਕ੍ਰਿਸ਼ਨ ਨੂੰ ਹਰਾਇਆ। ਅਰੁਨੇਸ਼ ਕੁਮਾਰ ਨੂੰ 53594 ਵੋਟਾਂ ਹਾਸਲ ਹੋਈਆਂ ਸਨ ਜਦਕਿ ਕੇਵਲ ਕ੍ਰਿਸ਼ਨ ਨੂੰ 34102 ਵੋਟਾਂ ਮਿਲੀਆਂ ਸਨ। ਅਰੁਨੇਸ਼ ਨੇ 19492 ਦੇ ਫ਼ਰਕ ਨਾਲ ਕੇਵਲ ਕਿ੍ਰਸ਼ਨ ਨੂੰ ਹਰਾਇਆ ਸੀ।
ਸਾਲ 2002
ਸਾਲ 2002 ਦੀਆਂ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਡਾ. ਕੇਵਲ ਕ੍ਰਿਸ਼ਨ ਨੇ 43579 ਵੋਟਾਂ ਹਾਸਲ ਕੀਤੀਆਂ ਸਨ। ਭਾਜਪਾ ਦੇ ਉਮੀਦਵਾਰ ਅਰੁਨੇਸ਼ ਨੂੰ 34516 ਵੋਟਾਂ ਮਿਲੀਆਂ ਸਨ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਹੋਈ ਸੀ।
ਸਾਲ 2007
ਸਾਲ 2007 ਦੀਆਂ ਚੋਣਾਂ ਦੌਰਾਨ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਭਾਜਪਾ ਦੇ ਅਰੁਨੇਸ਼ ਕੁਮਾਰ ਨੂੰ 60662 ਵੋਟਾਂ ਮਿਲੀਆਂ ਸਨ ਜਦਕਿ ਕਾਂਗਰਸ ਦੇ ਉਮੀਦਵਾਰ ਰਜਨੀਸ਼ ਕੁਮਾਰ ਬੱਬੀ ਨੂੰ 45984 ਵੋਟਾਂ ਮਿਲੀਆਂ ਸਨ। ਅਰੁਨੇਸ਼ ਕੁਮਾਰ ਨੇ 14678 ਵੋਟਾਂ ਦੇ ਫ਼ਰਕ ਨਾਲ ਰਜਨੀਸ਼ ਕੁਮਾਰ ਨੂੰ ਹਰਾਇਆ ਸੀ।
ਸਾਲ 2012
2012 ਦੀਆਂ ਚੋਣਾਂ ਦੌਰਾਨ ਆਜ਼ਾਦ ਉਮੀਦਵਾਰ ਦੇ ਖਾਤੇ ’ਚ ਇਹ ਸੀਟ ਪਈ। ਆਜ਼ਾਦ ਉਮੀਦਵਾਰ ਰਜਨੀਸ਼ ਕੁਮਾਰ ਨੇ ਭਾਜਪਾ ਦੇ ਅਰੁਨੇਸ਼ ਕੁਮਾਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਆਜ਼ਾਦ ਉਮੀਦਵਾਰ ਰਜਨੀਸ਼ ਕੁਮਾਰ ਨੂੰ 53951 ਵੋਟਾਂ ਮਿਲੀਆਂ ਸਨ ਜਦਕਿ ਭਾਜਪਾ ਦੇ ਉਮੀਦਵਾਰ ਅਰੁਨੇਸ਼ ਕੁਮਾਰ ਨੂੰ 41832 ਵੋਟਾਂ ਮਿਲੀਆਂ ਸਨ।
ਸਾਲ 2017
ਸਾਲ 2017 ’ਚ ਹੋਈਆਂ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਰਜਨੀਸ਼ ਕੁਮਾਰ ਬੱਬੀ ਨੇ 56787 ਵੋਟਾਂ ਹਾਸਲ ਕੀਤੀਆਂ ਜਦਕਿ ਭਾਜਪਾ ਦੇ ਉਮੀਦਵਾਰ ਅਰੁਨੇਸ਼ ਕੁਮਾਰ ਨੂੰ 33661 ਵੋਟਾਂ ਮਿਲੀਆਂ। ਰਜਨੀਸ਼ ਕੁਮਾਰ ਬੱਬੀ ਨੇ 23126 ਵੋਟਾਂ ਦੇ ਵੱਡੇ ਫ਼ਰਕ ਨਾਲ ਅਰੁਨੇਸ਼ ਕੁਮਾਰ ਨੂੰ ਹਰਾਇਆ ਸੀ।ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਲੱਖਣ ਸਿੰਘ 17005 ਵੋਟਾਂ ਲੈ ਕੇ ਚੌਥੇ ਨੰਬਰ 'ਤੇ ਰਹੇ ਸਨ।
2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਇਸ ਸੀਟ ਤੋਂ ਇੰਦੂ ਬਾਲਾ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਅਕਾਲੀ ਦਲ ਵੱਲੋਂ ਸਰਬਜੋਤ ਸਿੰਘ ਸਾਬੀ, ‘ਆਪ’ ਦੇ ਉਮੀਦਵਾਰ ਗੁਰਧਿਆਨ ਸਿੰਘ ਮੁਲਤਾਨੀ, ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਜਸਵੰਤ ਸਿੰਘ ਰੰਧਾਵਾ ਅਤੇ ਭਾਜਪਾ ਵੱਲੋਂ ਜੰਗੀਲਾਲ ਮਹਾਜਨ ਚੋਣ ਮੈਦਾਨ ਵਿੱਚ ਹਨ।
ਮੁਕੇਰੀਆਂ ਹਲਕੇ 'ਚ ਕੁੱਲ 202924 ਵੋਟਰ ਹਨ, ਜਿਨ੍ਹਾਂ 'ਚ 99309 ਪੁਰਸ਼ ਅਤੇ 103608 ਔਰਤਾਂ ਵੋਟਰ ਹਨ। ਇਸ ਤੋਂ ਇਲਾਵਾ 7 ਥਰਡ ਜੈਂਡਰ ਵੋਟਰ ਹਨ।