‘ਹੁਣ ਚੋਣ ਨਤੀਜਿਆਂ ਦੀ ਉਡੀਕ : ਵਿਧਾਨ ਸਭਾ ਚੋਣਾਂ 2022 ’ਤੇ ਦਿਖੇਗਾ ਅਸਰ’

Tuesday, Feb 16, 2021 - 06:37 PM (IST)

‘ਹੁਣ ਚੋਣ ਨਤੀਜਿਆਂ ਦੀ ਉਡੀਕ : ਵਿਧਾਨ ਸਭਾ ਚੋਣਾਂ 2022 ’ਤੇ ਦਿਖੇਗਾ ਅਸਰ’

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ): ਹੁਸ਼ਿਆਰਪੁਰ ਸਮੇਤ ਪੂਰੇ ਪੰਜਾਬ ’ਚ ਬੀਤੇ ਦਿਨ 8 ਨਗਰ ਨਿਗਮਾਂ ਤੇ 109 ਨਗਰ ਪ੍ਰੀਸ਼ਦਾਂ ਲਈ ਚੋਣਾਂ ਸੰਪੰਨ ਤਾਂ ਹੋ ਗਈਆਂ, ਪਰ ਇਸਦੇ ਨਤੀਜਿਆਂ ਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ’ਤੇ ਸਾਫ ਤੌਰ ’ਤੇ ਦਿਖੇਗਾ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਨ੍ਹਾਂ ਚੋਣਾਂ ਨੂੰ ਵਿਧਾਨ ਸਭਾ ਚੋਣਾਂ 2022 ਦਾ ਸੈਮੀਫਾਈਨਲ ਕਿਹਾ ਜਾ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸਾਨ ਅੰਦੋਲਨ ਦੇ ਕਾਰਣ ਇਨ੍ਹਾਂ ਚੋਣਾਂ ’ਚ ਕਾਂਗਰਸ ਲਾਭ ਦੀ ਸਥਿਤੀ ’ਚ ਦਿਖ ਰਹੀ ਹੈ। ਹਾਲਾਂਕਿ ਇਨ੍ਹਾਂ ਚੋਣਾਂ ’ਚ ਅਕਾਲੀ ਦਲ ਲਈ ਹੋਂਦ ਦਾ ਸਵਾਲ ਬਣ ਗਿਆ, ਉਥੇ ਭਾਜਪਾ ਦੇ ਪੁਰਜ਼ੋਰ ਵਿਰੋਧ ਦੇ ਬਾਵਜੂਦ ਪਾਰਟੀ ਨੇ ਜਨ ਆਧਾਰ ਵਧਾਉਣ ’ਤੇ ਜ਼ੋਰ ਦਿੱਤਾ ਅਤੇ ਬਸਪਾ ਅਤੇ ‘ਆਪ’ਪੰਜਾਬ ’ਚ ਮਜਬੂਤ ਵਾਪਸੀ ’ਤੇ ਜ਼ੋਰ ਦੇ ਰਹੀਆਂ ਹਨ।

ਇਹ ਵੀ ਪੜ੍ਹੋ: ‘ਸਿੱਧੂ ਦੇ ਮਹਿਕਮੇ ਨੂੰ ਲੈ ਕੇ ਫਸੀ ਹੋਈ ਹੈ ਘੁੰਢੀ’

ਆਰਥਿਕ ਮੋਰਚੇ ’ਤੇ ਕਾਂਗਰਸ ਸਰਕਾਰ ਬੇਹਾਲ’
ਕਾਂਗਰਸ ਲਈ ਸਿਆਸੀ ਮਾਹੌਲ ਤਾਂ ਫਾਇਦੇ ਵਾਲਾ ਹੈ, ਪਰ ਆਰਥਿਕ ਮੋਰਚੇ ’ਤੇ ਸਰਕਾਰ ਕਾਮਯਾਬ ਨਹੀਂ ਹੋ ਪਾ ਰਹੀ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਬੰਧੀ ਦਲਿਤ ਵਰਗ ਅਤੇ ਇੰਡਸਟ੍ਰੀਅਲ ਪਾਲਸੀ ਸਬੰਧੀ ਉਦਯੋਗਿਕ ਖੇਤਰਾਂ ’ਚ ਨਾਰਾਜ਼ਗੀ ਹੈ। ਸਭ ਤੋਂ ਮਹਿੰਗੀ ਬਿਜਲੀ ਨੇ ਸਾਰੇ ਵਰਗਾਂ ’ਚ ਨਾਰਾਜ਼ਗੀ ਪੈਦਾ ਕੀਤੀ ਹੈ। ਛੋਟੇ-ਛੋਟੇ ਮੁੱਦਿਆਂ ਸਬੰਧੀ ਵੀ ਸੱਤਾਧਾਰੀ ਕਾਂਗਰਸ ਦੇ ਖ਼ਿਲਾਫ ਮਾਹੌਲ ਬਣਿਆ ਹੋਇਆ ਹੈ। ਇਸ ਸਾਰਿਆਂ ਵਿਚਾਲੇ ਕਿਸਾਨ ਅੰਦੋਲਨ ਨੂੰ ਕਾਂਗਰਸ ਦੇ ਸਮਰਥਨ ਨੇ ਪਾਰਟੀ ਲਈ ਰਾਹਤ ਪੈਦਾ ਕੀਤੀ ਹੈ, ਜਿਸਦਾ ਹੱਲ ਨਿਕਲ ਆਉਂਦਾ ਹੈ ਤਾਂ ਦੂਸਰੇ ਮੁੱਦਿਆਂ ’ਤੇ ਕਾਂਗਰਸ ਦੇ ਖਿਲਾਫ ਮਾਹੌਲ ਬਣ ਸਕਦਾ ਹੈ।

ਇਹ ਵੀ ਪੜ੍ਹੋ:   ਨਸ਼ੇ ਨੇ ਇੱਕ ਹੋਰ ਘਰ 'ਚ ਵਿਛਾਏ ਸੱਥਰ, ਪਿਤਾ ਦੀ ਮ੍ਰਿਤਕ ਦੇਹ ਨਾਲ ਲਿਪਟ ਕੇ ਰੋਂਦਾ ਰਿਹਾ ਜਵਾਕ

‘ਆਪ ਦੇ ਕੋਲ ਵੱਡਾ ਚਿਹਰਾ ਨਹੀਂ ਹੋਣਾ ਸਮੱਸਿਆ’
ਆਮ ਆਦਮੀ ਪਾਰਟੀ ਲਈ ਇਹ ਚੋਣਾਂ ਮਹੱਤਵਪੂਰਨ ਹਨ। ਦਿੱਲੀ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ’ਚ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕਾਰਣ ਪੰਜਾਬ ’ਚ ਵੀ ਇਕ ਵਾਰ ਫਿਰ ਪਾਰਟੀ ਪ੍ਰਤੀ ਲੋਕਾਂ ’ਚ ਵੀ ਹਾਂ-ਪੱਖੀ ਰੁਖ਼ ਆਉਣ ਲੱਗਾ ਹੈ। ਪੰਜਾਬ ’ਚ ਪਾਰਟੀ ਕੋਲ ਕੋਈ ਚਿਹਰਾ ਨਹੀਂ ਹੈ, ਇਸ ਲਈ ਪੂਰਾ ਜਨ ਸਮਰਥਨ ਪਾਰਟੀ ਨੂੰ ਨਹੀਂ ਮਿਲ ਰਿਹਾ ਹੈ। ਵਿਧਾਨਸਭਾ ਚੋਣਾਂ ਨਾਲ ਇਕ ਸਾਲ ਪਹਿਲਾਂ ਸਥਾਨਕ ਸਰਕਾਰਾਂ ਚੋਣਾਂ ਦੇ ਨਤੀਜੇ ਉਸਨੂੰ ਮੰਥਨ ਦਾ ਮੌਕਾ ਦੇਣਗੇ।

ਇਹ ਵੀ ਪੜ੍ਹੋ:   ‘ਵਨ ਨੇਸ਼ਨ ਵਨ ਰਾਸ਼ਨ ਕਾਰਡ ਸਿਸਟਮ’ਦੇ ਸੁਧਾਰ 'ਚ ਦੇਸ਼ ਦਾ 13ਵਾਂ ਸੂਬਾ ਬਣਿਆ ਪੰਜਾਬ

‘ਪੰਜਾਬ ’ਚ ਘੱਟ ਨਹੀਂ ਸ਼੍ਰੋਅਦ ਤੇ ਭਾਜਪਾ ਦੀਆਂ ਮੁਸ਼ਕਲਾਂ’
ਅਕਾਲੀ ਦਲ ਅਤੇ ਭਾਜਪਾ ਗਠਜੋੜ ਖਤਮ ਹੋਣ ਤੋਂ ਬਾਅਦ ਪੇਂਡੂ ਖੇਤਰ ’ਚ ਅਕਾਲੀ ਦਲ ਨੂੰ ਭਾਜਪਾ ਦੇ ਵੋਟ ਬੈਂਕ ਤੋਂ ਵਾਂਝੇ ਹੋਣਾ ਪਵੇਗਾ। ਅਕਾਲੀ ਦਲ ਦੇ ਖਿਲਾਫ ਕਿਸਾਨਾਂ ਵਿਚ ਵੀ ਅਜੇ ਨਾਰਾਜ਼ਗੀ ਹੈ। ਅਜਿਹੇ ਵਿਚ ਅਕਾਲੀ ਦਲ ਦੀ ਸਥਿਤੀ ਵੀ ਬਿਹਤਰ ਨਹੀਂ ਰਹਿਣ ਵਾਲੀ ਹੈ। ਇਸੇ ਸਥਿਤੀ ਨੂੰ ਦੇਖਦੇ ਹੋਏ ਕਈ ਸਥਾਨਾਂ ’ਤੇ ਅਕਾਲੀ ਦਲ ਨੇ ਆਖਰੀ ਸਮੇਂ ’ਚ ਆਪਣੇ ਚੋਣ ਨਿੰਸ਼ਾਨ ’ਤੇ ਚੋਣ ਲੜਨ ਤੋਂ ਹੱਥ ਖਿੱਚ ਲਿਆ। ਭਾਜਪਾ ਲਈ ਵੀ ਇਸ ਸਮੇਂ ਮੁਸ਼ਕਲ ਸਥਿਤੀ ਸੀ, ਕਿਉਂਕਿ ਕਿਸਾਨ ਅੰਦੋਲਨ ਕਾਰਣ ਪੰਜਾਬ ’ਚ ਇਕ ਵੱਡਾ ਵਰਗ ਭਾਜਪਾ ਦੇ ਖਿਲਾਫ ਹੈ।

ਇਹ ਵੀ ਪੜ੍ਹੋ:    ਕਾਂਗਰਸੀ ਵਿਧਾਇਕ ਦੀ ਫਰਜ਼ੀ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲੇ ਨੇ ਧਮਕੀ ਪੱਤਰ ਭੇਜ ਕੇ ਮੰਗੇ 50 ਲੱਖ

‘ਆਪਣੀ ਜ਼ਮੀਨ ਮਜਬੂਤ ਕਰ ਰਹੀ ਹੈ ਬਸਪਾ’
ਬਹੁਜਨ ਸਮਾਜ ਪਾਰਟੀ ਵੀ ਹੁਣ ਦੁਬਾਰਾ ਜ਼ਮੀਨ ਮਜਬੂਤ ਕਰਨ ਲੱਗੀ ਹੈ। ‘ਆਪ’ ਦੇ ਆਉਣ ਨਾਲ ਪੰਜਾਬ ’ਚ ਬਸਪਾ ਦਾ ਵੋਟ ਬੈਂਕ ਟੁੱਟਣ ਲੱਗਾ ਸੀ, ਪਰ ਹੁਣ ਇਹ ਵੋਟ ਬੈਂਕ ਪਾਰਟੀ ਵੱਲ ਵਾਪਸ ਮੁੜ ਰਿਹਾ ਹੈ। ਬਸਪਾ ਲਈ ਪੰਜਾਬ ’ਚ ਸੱਤਾ ’ਚ ਆਉਣ ਲਈ ਗਠਜੋੜ ਹੀ ਇਕ ਰਸਤਾ ਹੈ।

ਇਹ ਵੀ ਪੜ੍ਹੋ:   ਮੋਗਾ: ਵੋਟ ਪਾਉਣ ਜਾ ਰਹੇ ਪਤੀ-ਪਤਨੀ ਨਾਲ ਵਾਪਰਿਆ ਦਰਦਨਾਕ ਹਾਦਸਾ, ਪਤਨੀ ਦੀ ਮੌਕੇ ’ਤੇ ਮੌਤ

‘ਸਿਆਸੀ ਪਾਰਟੀਆਂ ਲਈ ਜ਼ਮੀਨ ਲੱਭਣ ਦਾ ਰਹੇਗਾ ਇਹ ਵਰ੍ਹਾ’
ਨਗਰ ਨਿਗਮ ਤੇ ਨਗਰ ਪ੍ਰੀਸ਼ਦ ਚੋਣਾਂ ਸਿਆਸੀ ਪਾਰਟੀਆਂ ਦੀ ਭਵਿੱਖ ਦੀ ਰਣਨੀਤੀ ਤੈਅ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ। ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ’ਚ ਮਾਮੂਲੀ ਝੜਪ ਨੂੰ ਛੱਡਕੇ ਬਾਕੀ ਸਾਰੀਆਂ ਥਾਵਾਂ ’ਤੇ ਵੋਟਾਂ ਸ਼ਾਂਤੀਪੂਰਨ ਸੰਪੰਨ ਹੋਈਆਂ ਪਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਹੋਈਆਂ ਹਿੰਸਕ ਘਟਨਾਵਾਂ ਨੇ ਇਹ ਦੱਸਿਆ ਕਿ ਅਗਲਾ ਇਕ ਵਰ੍ਹਾ ਸਿਆਸੀ ਉਥਲ-ਪੁਥਲ ਵਾਲਾ ਰਹੇਗਾ ਅਤੇ ਟਕਰਾਅ ਦੀ ਸ਼ੰਕਾ ਬਣੀ ਰਹੇਗੀ।


author

Shyna

Content Editor

Related News