ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਕਸ਼ਨ ’ਚ ਭਾਜਪਾ, 117 ਵਿਧਾਨਸਭਾ ਇੰਚਾਰਜ ਐਲਾਨੇ

Tuesday, Jun 29, 2021 - 10:55 PM (IST)

ਚੰਡੀਗੜ੍ਹ (ਰਮਨਜੀਤ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹੋਰ ਸੰਗਠਨ ਅਤੇ ਪਾਰਟੀ ਦੇ ਕੰਮ ਸੁਚਾਰੂ ਰੂਪ ਵਿਚ ਚਲਾਉਣ ਲਈ ਪੰਜਾਬ ਦੇ ਸਾਰੇ 117 ਵਿਧਾਨ ਸਭਾ ਖੇਤਰਾਂ ਦੇ ਇੰਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਲੁਧਿਆਣਾ ਪੱਛਮੀਂ ਵਿਚ ਅਜੈ ਸੂਦ, ਪੱਟੀ ਵਿਚ ਆਨੰਦ ਸਰਮਾ, ਗਨੌਰ ਵਿਚ ਐੱਸ.ਐੱਨ. ਸ਼ਰਮਾ, ਫਿਰੋਜ਼ਪੁਰ ਸ਼ਹਿਰੀ ਵਿਚ ਰਾਕੇਸ ਢੀਂਗਰਾ, ਦੀਨਾਨਗਰ ਵਿਚ ਅਨਿਲ ਵਾਸੂਦੇਵਾ, ਜੰਡਿਆਲਾ ਵਿਚ ਅਨੁਜ ਭੰਡਾਰੀ, ਅਜਨਾਲਾ ਵਿਚ ਅਨੁਜ ਸਿੱਕਾ, ਦਾਖਾ ਵਿਚ ਅਰੁਣੇਸ਼ ਮਿਸ਼ਰਾ, ਗਿੱਦੜਬਾਹਾ ਵਿਚ ਅਸ਼ੋਕ ਭਾਰਤੀ, ਆਤਮ ਨਗਰ ਵਿਚ ਅਸ਼ੂਤੋਸ ਵਿਨਾਇਕ, ਫਾਜ਼ਿਲਕਾ ਵਿਚ ਅਸ਼ਵਨੀ ਢੀਂਗਰਾ, ਬੱਲੂਆਣਾ ਬੰਗਾ ਵਿਚ ਅਸ਼ਵਨੀ ਗਰੋਵਰ, ਬੰਗਾ ਵਿਚ ਅਵਤਾਰ ਸਿੰਘ ਮੰਡਲ, ਸੁਜਾਨਪੁਰ ਵਿਚ ਬਾਲ ਕਿ੍ਰਸ਼ਨ ਮਿੱਤਲ, ਸਮਾਣਾ ਵਿਚ ਬਲਵੰਤ ਰਾਏ, ਖਡੂਰ ਸਾਹਿਬ ਵਿਚ ਬਲਵਿੰਦਰ ਗਿੱਲ, ਚਮਕੌਰ ਸਾਹਿਬ ਵਿਖੇ ਵਿਨੀਤ ਜੋਸ਼ੀ, ਅੰਮ੍ਰਿਤਸਰ ਸੈਂਟਰਲ ਵਿਖੇ ਸ਼ਾਮ ਸੁੰਦਰ ਅਗਰਵਾਲ, ਲੁਧਿਆਣਾ ਸੈਂਟਰ ਵਿਖੇ ਬ੍ਰਿਜੇਸ਼ ਗੋਇਲ, ਰਾਮਪੁਰਾ ਵਿਖੇ ਦਰਸ਼ਨ ਹੋਏ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ ਹੋ ਸਕਦੈ ਵੱਡਾ ਧਮਾਕਾ, ਸੋਨੀਆਂ ਤੇ ਰਾਹੁਲ ਗਾਂਧੀ ਨੂੰ ਕੱਲ੍ਹ ਮਿਲਣਗੇ ਨਵਜੋਤ ਸਿੱਧੂ

ਫੂਲ ਸਿੰਘ ਨੀਨੇਵਾਲ, ਫਰੀਦਕੋਟ ਵਿੱਚ ਸੋਹਣ ਮਿੱਤਲ, ਧਰਮਕੋਟ ਵਿਚ ਰਾਕੇਸ਼ ਭੱਲਾ, ਮੋਗਾ ਵਿਚ ਦੀਪਕ ਸ਼ਰਮਾ, ਖੰਨਾ ਵਿਚ ਸੋਮ ਚੰਦ ਗੋਇਲ, ਦਸੂਹਾ ਵਿਚ ਰਮੇਸ਼ ਸ਼ਰਮਾ, ਗਿੱਲ ਵਿਚ ਸੁਭਾਸ਼ ਵਰਮਾ, ਨਾਭਾ ਵਿਖੇ ਡਾ. ਨੰਦ ਲਾਲ, ਜਲੰਧਰ ਕੈਂਟ ਵਿਖੇ ਡਾ. ਰਮਨ ਘਈ, ਗੁਰਦਾਸਪੁਰ ਵਿਚ ਗੋਵਰਧਨ ਗੋਪਾਲ, ਮੌੜ ਵਿਚ ਗੁਲਸ਼ਨ ਵਧਵਾ, ਖਰੜ ਵਿਚ ਗੁਰਤੇਜ ਸਿੰਘ ਢਿਲੋਂ, ਭਦੌੜ ਵਿਚ ਗੁਰਵਿੰਦਰ ਸਿੰਘ ਬਰਾੜ, ਅਮਰਗੜ੍ਹ ਵਿਚ ਸੁਨੀਲ ਗੋਇਲ, ਨਿਹਾਲ ਸਿੰਘ ਵਾਲਾ ਵਿਚ ਜਗਤ ਕਥੂਰੀਆ, ਸਨੌਰ ਵਿਚ ਜਗਦੀਪ ਸੋਢੀ, ਮਹਿਲ ਕਲਾਂ ਵਿਚ ਜਗਪਾਲ ਮਿੱਤਲ, ਗੁਰੂ ਹਰ ਸਰਾਏ ਵਿਚ ਜੈਪਾਲ ਗਰਗ, ਸੁਨਾਮ ਵਿਚ ਜਤਿੰਦਰ ਕਾਲੜਾ, ਜਗਰਾਓਂ ਵਿਚ ਜਤਿੰਦਰ ਮਿੱਤਲ, ਮਾਲੇਰਕੋਟਲਾ ਵਿਚ ਹਰਸਿਮਰਨਜੀਤ ਸਿੰਘ ਰਿਸੀ, ਰਾਜਾਸਾਂਸੀ ਵਿਚ ਜੁਗਲ ਕਿਸ਼ੋਰ ਗੁਮਟਾਲਾ, ਸ੍ਰੀ ਮੁਕਤਸਰ ਸਾਹਿਬ ਵਿਚ ਜੁਗਰਾਜ ਸਿੰਘ ਕਟੌਰਾ, ਬਾਬਾ ਬਕਾਲਾ ਵਿਚ ਕੰਵਰ ਜਗਦੀਪ ਸਿੰਘ, ਚੱਬੇਵਾਲ ਵਿਚ ਮਨਜੀਤ ਬਾਲੀ, ਸ੍ਰੀ. ਅਨੰਦਪੁਰ ਸਾਹਿਬ ਵਿੱਚ ਖੁਸ਼ਵੰਤ ਰਾਏ ਗਿੱਗਾ, ਤਰਨਤਾਰਨ ਵਿਚ ਲਵਿੰਦਰ ਬੰਟੀ, ਸ਼ਾਹਕੋਟ ਵਿਚ ਲੋਕੇਸ਼ ਨਾਰੰਗ ਤੋਂ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

ਇਸੇ ਤਰ੍ਹਾਂ ਲੁਧਿਆਣਾ ਦੱਖਣੀ ਵਿਚ ਮੇਜਰ ਸਿੰਘ ਦਾਤਵਾਲ, ਬੁਢਲਾਡਾ ਵਿਚ ਮੰਗਲ ਦੇਵ ਸ਼ਰਮਾ, ਸਰਦੂਲਗੜ੍ਹ ਵਿਚ ਮੋਹਨ ਲਾਲ ਗਰਗ, ਬਰਨਾਲਾ ਵਿਚ ਮੋਹਿਤ ਗੁਪਤਾ, ਧੂਰੀ ਵਿਚ ਮੁਖਤਿਆਰ ਸਿੰਘ ਮੋਖਾ, ਮੋਹਾਲੀ ਵਿਚ ਨਰਿੰਦਰ ਨੰਗਲ, ਸਰਹਿੰਦ ਵਿਚ ਰਾਜੇਸ਼ ਧਾਲੀ, ਪਠਾਨਕੋਟ ਵਿਚ ਬਖਸ਼ੀ ਰਾਮ ਅਰੋੜਾ, ਬਾਘਾਪੁਰਾਣਾ ਵਿਚ ਪ੍ਰਦੀਪ ਸਿੰਗਲਾ, ਫ਼ਤਿਹਗੜ੍ਹ ਚੂੜੀਆਂ ਵਿਚ ਪ੍ਰਮੋਦ ਦੇਵਗਨ, ਪਟਿਆਲਾ ਦਿਹਾਤੀ ਵਿਖੇ ਪਵਨ ਜੈਨ, ਫਗਵਾੜਾ ਵਿਚ ਰਘੂਨਾਥ ਰਾਣਾ, ਮਜੀਠਾ ਵਿਚ ਰਾਜਿੰਦਰ ਕੁਮਾਰ ਮਹਾਜਨ (ਪ੍ਰਪੂ), ਲੁਧਿਆਣਾ ਉੱਤਰੀ ਵਿਚ ਸਰਜੀਵਨ ਜਿੰਦਲ, ਬਟਾਲਾ ਵਿਚ ਰਾਜੀਵ ਕੁਮਾਰ ਮਾਨ, ਭੁਲੱਥ ਵਿਚ ਰਾਜੀਵ ਪੰਜਾ, ਅਮਲੋਹ ਵਿਚ ਰਜਨੀਸ ਬੇਦੀ, ਬਠਿੰਡਾ ਅਰਬਨ ਵਿਚ ਰਾਕੇਸ ਜੈਨ, ਭੋਆ ਵਿਚ ਰਾਕੇਸ ਜੋਤੀ ਨੂੰ ਨਿਯੁਕਤ ਕੀਤਾ ਗਿਆ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਫਿਰ ਬੋਲੇ ਨਵਜੋਤ ਸਿੱਧੂ, ਕਿਸਾਨਾਂ ਦੇ ਹੱਕ ’ਚ ਦਿੱਤੀ ਨੇਕ ਸਲਾਹ

ਇਸੇ ਤਰ੍ਹਾਂ ਜੈਤੋਂ ਵਿਚ ਰਾਕੇਸ ਸ਼ਰਮਾ, ਅੰਮ੍ਰਿਤਸਰ ਦੱਖਣੀ ਵਿਚ ਰਾਮ ਸਰਨ, ਹੁਸ਼ਿਆਰਪੁਰ ਵਿਚ ਰਮਨ ਪੱਬੀ, ਰੋਪੜ ਵਿਚ ਰਮੇਸ ਵਰਮਾ, ਸ੍ਰੀ ਹਰਗੋਬਿੰਦਪੁਰ ਵਿਚ ਰਣਜੀਤ ਸਿੰਘ ਕਾਹਲੋਂ, ਕਰਤਾਰਪੁਰ ਵਿਚ ਸੁਰਿੰਦਰ ਮਹੇ, ਸੁਤਰਾਣਾ ਵਿਚ ਰਵਿੰਦਰਪਾਲ ਸਿੰਘ ਗਿੰਨੀ, ਡੇਰਾਬਸੀ ਵਿਚ ਐੱਸ.ਕੇ. ਦੇਵ, ਅਬੋਹਰ ਵਿਚ ਸੰਦੀਪ ਸ਼ਰਮਾ (ਟੋਨੀ), ਮਾਨਸਾ ਵਿਚ ਸੰਜੇ ਸਿੰਗਲਾ, ਵਲਟੋਹਾ ਵਿਚ ਸੰਜੀਵ ਖੋਸਲਾ, ਗੜ੍ਹਸ਼ੰਕਰ ਵਿਚ ਸੰਜੀਵ ਮਿੱਤਲ, ਬੱਸੀ ਪਠਾਣਾ ਵਿਚ ਸੰਜੀਵ ਧਮੀਜਾ, ਅਟਾਰੀ ਵਿਚ ਸੰਤੋਖ ਸਿੰਘ ਗੁਮਟਾਲਾ, ਲੁਧਿਆਣਾ ਪੂਰਬੀ ਵਿਚ ਰਜਿੰਦਰ ਸ਼ਰਮਾ, ਭੁੱਚੋ ਮੰਡੀ ਵਿਚ ਸਤੀਸ਼ ਗੋਇਲ, ਮੁਕੇਰੀਆਂ ਵਿਚ ਸਤੀਸ਼ ਮਹਾਜਨ, ਤਲਵੰਡੀ ਸਾਬੋ ਵਿਚ ਸਤਵੰਤ ਪੁਨੀਆ, ਦਿੜਬਾ ਵਿਚ ਐੱਸ.ਸੀ. ਚਾਵਲਾ, ਆਦਮਪੁਰ ਵਿਚ ਮੌਂਟੀ ਸਹਿਗਲ, ਬਲਾਚੌਰ ਵਿਚ ਸਵਿ ਸੂਦ, ਅੰਮ੍ਰਿਤਸਰ ਪੱਛਮੀ ਵਿਚ ਪੰਕਜ ਮਹਾਜਨ, ਸਮਰਾਲਾ ਵਿਚ ਸੰਤੋਖ ਕਾਲੜਾ, ਮਲੋਟ ਵਿਚ ਨਵੀਨ ਸਿੰਗਲਾ, ਸਾਹਨੇਵਾਲ ਵਿਚ ਰੇਨੂੰ ਥਾਪਰ, ਫਿਰੋਜ਼ਪੁਰ ਦਿਹਾਤੀ ਵਿਚ ਸੁਬੋਧ ਵਰਮਾ, ਪਾਇਲ ਵਿਚ ਸੁਖਮਿੰਦਰਪਾਲ ਸਿੰਘ ਗਰੇਵਾਲ, ਕਪੂਰਥਲਾ ਵਿਚ ਸੁਨੀਲ ਜੋਤੀ, ਸੁਲਤਾਨਪੁਰ ਲੋਧੀ ਵਿਚ ਸੰਨੀ ਸਰਮਾ, ਬਠਿੰਡਾ ਦਿਹਾਤੀ ਵਿਚ ਸੂਰਜ ਕੁਮਾਰ ਛਾਬੜਾ, ਸਾਮਚੁਰਾਸੀ ਵਿਚ ਰਵੀ ਮਹਿੰਦਰੂ, ਕਾਦੀਆਂ ਵਿਚ ਨਰੇਸ ਮਹਾਜਨ, ਜਲਾਲਾਬਾਦ ਵਿਚ ਦਵਿੰਦਰ ਬਜਾਜ, ਲੰਬੀ ਵਿਚ ਗੁਰਪ੍ਰਵੇਜ ਸਿੰਘ ਸੈਲੀ, ਫਿਲੌਰ ਵਿਚ ਤੇਜਸਵੀ ਭਾਰਦਵਾਜ, ਜਲੰਧਰ ਪੱਛਮ ਵਿਚ ਉਮੇਸ ਦੱਤ ਸਾਰਦਾ, ਟਾਂਡਾ ਵਿਚ ਵਿਜੇ ਅਗਰਵਾਲ, ਜਲੰਧਰ ਉੱਤਰ ਵਿਚ ਵਿਜੇ ਪਠਾਨੀਆ, ਜੀਰਾ ਵਿਚ ਵਿਜੈ ਸਰਮਾ, ਸੰਗਰੂਰ ਵਿਚ ਵਿਨੋਦ ਕਾਲੜਾ, ਅੰਮ੍ਰਿਤਸਰ ਉਤਰੀ ਵਿਚ ਵਿਨੈ ਮਹਾਜਨ ਅਤੇ ਨਕੋਦਰ ਵਿਚ ਯੱਗਿਆ ਦੱਤ ਸ਼ਰਮਾ ਨੂੰ ਵਿਧਾਨ ਸਭਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਨਵਾਂਗਰਾਓਂ ਪ੍ਰਾਪਰਟੀ ਡੀਲਰ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਪੁਲਸ ਮੁਲਾਜ਼ਮ ਦੀ ਸ਼ਮੂਲੀਅਤ ਨੇ ਉਡਾਏ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News