ਸ਼ੁਤਰਾਣਾ ’ਚ ਇਸ ਵਾਰ ਹੋਵੇਗਾ ਫਸਵਾਂ ਮੁਕਾਬਲਾ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ

Monday, Mar 07, 2022 - 06:14 PM (IST)

ਸ਼ੁਤਰਾਣਾ ’ਚ ਇਸ ਵਾਰ ਹੋਵੇਗਾ ਫਸਵਾਂ ਮੁਕਾਬਲਾ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ

ਸ਼ੁਤਰਾਣਾ (ਵੈੱਬ ਡੈਸਕ) : ਸ਼ੁਤਰਾਣਾ ਯਾਨੀ ਚੋਣ ਕਮਿਸ਼ਨ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਸੂਚੀ ਵਿਚ ਹਲਕਾ ਨੰਬਰ-117। ਰਵਾਇਤੀ ਤੌਰ ’ਤੇ ਇਹ ਹਲਕਾ ਅਕਾਲੀ ਦੇ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ। ਜੇਕਰ 1997 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ’ਦੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ਵਿਚ ਅਕਾਲੀ ਦਲ ਦਾ ਪ੍ਰਭਾਵ ਸਿੱਧੇ ਤੌਰ ’ਤੇ ਨਜ਼ਰ ਆਉਂਦਾ ਹੈ। ਇਸ ਹਲਕੇ ’ਤੇ 1997 ਤੋਂ ਲੈ ਕੇ ਹੁਣ ਤੱਕ ਹੋਈਆਂ ਪੰਜ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਤਿੰਨ ਵਾਰ ਜੇਤੂ ਰਹਿ ਚੁੱਕਾ ਹੈ। 1997, 2002 ਅਤੇ 2012 ਵਿਚ ਅਕਾਲੀ ਦਲ ਦੇ ਉਮੀਦਵਾਰ ਇਸ ਹਲਕੇ ’ਤੇ ਜਿੱਤ ਹਾਂਸਲ ਕਰ ਚੁੱਕੇ ਹਨ, ਜਦਕਿ ਕਾਂਗਰਸ ਦਾ ਉਮੀਦਵਾਰ 2007 ਅਤੇ 2017 ਵਿਚ ਇਥੋਂ ਜਿੱਤ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਚੁੱਕਾ ਹੈ। 

ਹਲਕਾ ਸ਼ੁਤਰਾਣਾ ਦਾ ਪਿਛਲੀਆਂ 5 ਚੋਣਾਂ ਦਾ ਇਤਿਹਾਸ

1997

1997 ਵਿਚ ਅਕਾਲੀ ਦਲ ਦੇ ਗੁਰਦੇਵ ਸਿੰਘ ਸਿੱਧੂ ਨੇ ਸੀ. ਪੀ. ਆਈ. ਦੇ ਰਾਮ ਚੰਦ ਨੂੰ 16173 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਸ਼ੁਤਰਾਣਾ ਹਲਕੇ ’ਤੇ ਕਬਜ਼ਾ ਕੀਤਾ। 

2002
ਅਕਾਲੀ ਦਲ ਦੀ ਜਿੱਤ ਦਾ ਇਹ ਸਿਲਸਿਲਾ 2002 ਵਿਚ ਵੀ ਜਾਰੀ ਰਿਹਾ ਜਦੋਂ ਅਕਾਲੀ ਦਲ ਦੇ ਨਿਰਮਲ ਸਿੰਘ ਨੇ ਕਾਂਗਰਸ ਦੇ ਹਮੀਰ ਸਿੰਘ 15556 ਦੇ ਵੱਡੇ ਫਰਕ ਨਾਲ ਹਰਾਇਆ। 

2007
2007 ਵਿਚ ਕਾਂਗਰਸ ਨੇ ਮੁੜ ਨਿਰਮਲ ਸਿੰਘ ਨੂੰ ਸ਼ੁਤਰਾਣਾ ਨੂੰ ਉਮੀਦਵਾਰ ਐਲਾਨਿਆ। ਇਸ ਵਾਰ ਕਾਂਗਰਸ ਨੇ ਸ਼ੁਤਰਾਣਾ ਸੀਟ ’ਤੇ ਕਬਜ਼ਾ ਕੀਤਾ ਅਤੇ ਅਕਾਲੀ ਦਲ ਦੇ ਹਮੀਰ ਸਿੰਘ ਨੂੰ 2595 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ। 

2012 
2012 ਵਿਚ ਅਕਾਲੀ ਦਲ ਨੇ ਉਮੀਦਵਾਰ ਬਦਲਦਿਆਂ ਬੀਬੀ ਵਰਿੰਦਰ ਕੌਰ ਲੂੰਬਾ ਨੂੰ ਕਾਂਗਰਸ ਦੇ ਨਿਰਮਲ ਸਿੰਘ ਦੇ ਮੁਕਾਬਲੇ ਮੈਦਾਨ ਵਿਚ ਉਤਾਰਿਆ। ਇਨ੍ਹਾਂ ਚੋਣਾਂ ਵਿਚ ਬੀਬੀ ਲੂੰਬਾ ਨੂੰ 47764 ਅਤੇ ਨਿਰਮਲ ਸਿੰਘ ਨੂੰ 46992 ਹਾਸਲ ਹੋਈਆਂ ਅਤੇ ਬੀਬੀ ਲੂੰਬਾ 772 ਵੋਟਾਂ ਦੇ ਫਰਕ ਨਾਲ ਜੇਤੂ ਰਹੇ। 

2017
2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਮੁੜ ਨਿਰਮਲ ਸਿੰਘ ਅਤੇ ਅਕਾਲੀ ਦਲ ਨੇ ਬੀਬੀ ਲੂੰਬਾ ਨੂੰ ਉਮੀਦਵਾਰ ਐਲਾਨਿਆ। ਇਸ ਦੌਰਾਨ ਕਾਂਗਰਸ ਦੇ ਨਿਰਮਲ ਸਿੰਘ ਨੂੰ ਰਿਕਾਰਡ 58008 ਵੋਟਾਂ ਹਾਸਲ ਹੋਈਆਂ ਅਤੇ ਉਹ 18520 ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ। 

PunjabKesari

2022 ਦੀਆਂ ਵਿਧਾਨ ਸਭਾ ਚੋਣਾਂ 'ਚ ਹਲਕਾ ਸ਼ੁਤਰਾਣਾ ਤੋਂ ਕਾਂਗਰਸ ਵਲੋਂ ਦਰਬਾਰਾ ਸਿੰਘ, ਆਮ ਆਦਮੀ ਪਾਰਟੀ ਵਲੋਂ ਕੁਲਵੰਤ ਸਿੰਘ ਬਾਜ਼ੀਗਰ, ਅਕਾਲੀ ਦਲ ਵਲੋਂ ਵਨਿੰਦਰ ਕੌਰ ਲੂੰਬਾ, ਸੰਯੁਕਤ ਸਮਾਜ ਮੋਰਚਾ ਵਲੋਂ ਅਮਰਜੀਤ ਸਿੰਘ ਘੱਗਾ ਅਤੇ ਭਾਜਪਾ/ਪੀ. ਐੱਲ. ਸੀ. ਵਲੋਂ ਨਰਾਇਣ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਸੀਟ ’ਤੇ ਕੁਲ 181568 ਵੋਟਰ ਹਨ, ਜਿਨ੍ਹਾਂ 'ਚ 86812 ਪੁਰਸ਼, 94749 ਔਰਤਾਂ ਅਤੇ 7 ਥਰਡ ਜੈਂਡਰ ਹਨ।


author

rajwinder kaur

Content Editor

Related News