ਪਠਾਨਕੋਟ ਰੈਲੀ ’ਚ PM ਮੋਦੀ ਬੋਲੇ- ਅਸੀਂ ਮਜਬੂਰ ਨਹੀਂ, ਮਜ਼ਬੂਤ ਪੰਜਾਬ ਬਣਾਵਾਂਗੇ

Wednesday, Feb 16, 2022 - 03:09 PM (IST)

ਪਠਾਨਕੋਟ— ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਭਾਜਪਾ ਪਾਰਟੀ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਠਾਨਕੋਟ ਪਹੁੰਚੇ ਹਨ। ਇੱਥੇ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸੰਤ ਰਵਿਦਾਸ ਜੀ ਦੀ ਜਯੰਤੀ ’ਤੇ ਉਨ੍ਹਾਂ ਨੂੰ ਨਮਨ ਕਰਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਸੰਤ ਰਵਿਦਾਸ ਜੀ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ। ਮੈਂ ਪਠਾਨਕੋਟ ਦੀ ਇਸ ਪਵਿੱਤਰ ਧਰਤੀ ਤੋਂ ਮੁਕੇਤਸ਼ਵਰ ਮਹਾਦੇਵ ਮੰਦਰ ਅਤੇ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਨੂੰ ਪ੍ਰਣਾਮ ਕਰਦਾ ਹਾਂ। ਇਹ ਧਰਤੀ ਹਰਿਮੰਦਰ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੀ ਵੀ ਧਰਤੀ ਹੈ। ਅੱਜ ਮੈਂ ਤੁਹਾਡੇ ਤੋਂ ਮੰਗਣ ਆਇਆ ਹਾਂ, ਮੈਨੂੰ 5 ਸਾਲ ਤੁਹਾਡੀ ਸੇਵਾ ਕਰਨ ਦਾ ਮੌਕਾ ਦਿਓ। ਮੇਰਾ ਤੁਹਾਡੇ ਨਾਲ ਵਾਅਦਾ ਹੈ- ਅਸੀਂ ਮਜਬੂਰ ਨਹੀਂ, ਮਜ਼ਬੂਤ ਪੰਜਾਬ ਬਣਾਵਾਂਗੇ

ਇਹ ਵੀ ਪੜ੍ਹੋ : ਸ੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਨਤਮਸਤਕ ਹੋਏ PM ਮੋਦੀ, ਸ਼ਬਦ-ਕੀਰਤਨ ’ਚ ਲਿਆ ਹਿੱਸਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੈਂ ਸੌਭਾਗ ਹੈ ਕਿ ਕਾਸ਼ੀ ਲਈ ਦੋ ਵਿਸ਼ੇਸ਼ ਟਰੇਨਾਂ ਚਲਾਈਆਂ ਗਈਆਂ। ਪ੍ਰਧਾਨ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਸੰਤ ਰਵਿਦਾਸ ਜੀ ਦਾ ਇਕ ਦੋਹਾ ਸੁਣਾਇਆ। ਉਨ੍ਹਾਂ ਕਿਹਾ ਕਿ ਸੰਤ ਰਵਿਦਾਸ ਦੱਸੇ ਮਾਰਗ ’ਤੇ ਹੀ ਭਾਜਪਾ ਕੰਮ ਕਰ ਰਹੀ ਹੈ। ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਅਸੀਂ ਫਤਿਹ ਰੈਲੀ ਕਰ ਰਹੇ ਹਾਂ। ਸੰਤਾਂ ਦੀ ਵਾਣੀ ’ਤੇ ਚੱਲ ਕੇ ਹੀ ਨਵਾਂ ਪੰਜਾਬ ਬਣਾਵਾਂਗੇ। ਨਵਾਂ ਅਤੇ ਖ਼ੁਸ਼ਹਾਲ ਪੰਜਾਬ ਬਣਾਉਣਾ ਹੀ ਸਾਡਾ ਟੀਚਾ ਹੈ। ਨਵੇਂ ਪੰਜਾਬ ਲਈ ਕੋਈ ਕਸਰ ਨਹੀਂ ਛੱਡਾਂਗੇ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਕ ਸਾਧਾਰਨ ਵਰਕਰ ਦੇ ਰੂਪ ’ਚ ਕਈ ਵਾਰ ਮੈਂ ਇੱਥੇ ਟੂ-ਵ੍ਹੀਲਰ ’ਤੇ ਆਉਂਦਾ ਸੀ, ਕਦੇ ਟਰੇਨ ਤੋਂ ਆਉਂਦਾ ਸੀ। ਕਦੇ ਜੰਮੂ ਤੋਂ ਦਿੱਲੀ ਆਉਂਦਾ ਸੀ ਤਾਂ ਪਠਾਨਕੋਟ ਦੇ ਕਈ ਪਰਿਵਾਰ ਮੇਰੇ ਲਈ ਖਾਣਾ ਲੈ ਕੇ ਆਉਂਦੇ ਸਨ। ਅਜਿਹਾ ਮਹੱਤਵਪੂਰਨ ਸਮਾਂ ਮੈਂ ਤੁਹਾਡੇ ਲੋਕਾਂ ਵਿਚਾਲੇ ਬਿਤਾਇਆ ਹੈ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿਸਾਨੀ, ਵਪਾਰ, ਇੰਡਸਟਰੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ: ਪੀ. ਐੱਮ. ਮੋਦੀ ਨੇ ਚੋਣ ਰੈਲੀ ’ਚ ਦਿੱਤਾ ਨਾਅਰਾ- ਨਵਾਂ ਪੰਜਾਬ, ਨਵੀਂ ਟੀਮ ਦੇ ਨਾਲ

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਤਾ ਜਦੋਂ ਭਾਜਪਾ ਨੂੰ ਮੌਕਾ ਦਿੰਦੀ ਹੈ, ਫਿਰ ਨਾ ਜਨਤਾ ਸਾਡਾ ਸਾਥ ਛੱਡਦੀ ਹੈ, ਨਾ ਅਸੀਂ ਜਨਤਾ ਦੀ ਸੇਵਾ ਦਾ ਕੰਮ ਛੱਡਦੇ ਹਾਂ। ਜਿੱਥੇ ਭਾਜਪਾ ਦੇ ਪੈਰ ਜੰਮ ਜਾਂਦੇ ਹਨ, ਉੱਥੇ ਦਿੱਲੀ ਬੈਠ ਕੇ ਰਿਮੋਟ ਕੰਟਰੋਲ ਨਾਲ ਸਰਕਾਰ ਚਲਾਉਣ ਵਾਲਿਆਂ ਦੀ ਛੁੱਟੀ ਹੋ ਜਾਂਦੀ ਹੈ। ਮਤਲਬ, ਜਿੱਥੇ ਵਿਕਾਸ ਆਇਆ ਉੱਥੇ ਵੰਸ਼ਵਾਦ ਦਾ ਹੋਇਆ ਸਫਾਇਆ। ਜਿੱਥੇ ਸ਼ਾਂਤੀ ਅਤੇ ਸੁਰੱਖਿਆ ਆਈ, ਉੱਥੇ ਤੁਸ਼ਟੀਕਰਨ ਅਤੇ ਭਿ੍ਰਸ਼ਟਾਚਾਰ ਦੀ ਵਿਦਾਈ। 

ਇਹ ਵੀ ਪੜ੍ਹੋ : UP ਦੇ ਸਮਰਾਟ ਨੇ ਚੰਦਰਮਾ ’ਤੇ ਖਰੀਦੀ ਜ਼ਮੀਨ, ਮਾਪਿਆਂ ਦੇ ਵਿਆਹ ਦੀ 26ਵੀਂ ਵਰ੍ਹੇਗੰਢ ’ਤੇ ਦਿੱਤਾ ਤੋਹਫ਼ਾ

ਪ੍ਰਧਾਨ ਮੰਤਰੀ ਮੋਦੀ ਨੇ ਪਠਾਨਕੋਟ ਦੀ ਇਸ ਧਰਤੀ ਨੂੰ ਵੀਰ ਸਪੂਤਾਂ ਦੀ ਧਰਤੀ ਕਿਹਾ। ਇੱਥੇ ਘਰ-ਘਰ ਨੌਜਵਾਨ ਦੇਸ਼ ਦੀ ਸੁਰੱਖਿਆ ਲਈ ਸਰਹੱਦਾਂ ’ਤੇ ਸੇਵਾ ਦੇ ਰਹੇ ਹਨ। ਇਸੇ ਧਰਤੀ ਤੋਂ ਗੁਰੂਆਂ ਨੇ ਸਿੱਖ ਧਰਮ ਨੂੰ ਵੀ ਵਿਸਥਾਰ ਦਿੱਤਾ ਪਰ ਸਰਕਾਰ ਜੇਕਰ ਸੰਸਕਾਰਾਂ ਦੇ ਖ਼ਿਲਾਫ ਚੱਲਣ ਵਾਲਿਆਂ ਦੀ ਹੋਵੇ ਤਾਂ ਵਿਰਾਸਤ ਅਤੇ ਪਛਾਣ, ਦੋਹਾਂ ਨੂੰ ਮਿਟਾਉਣ ਲਈ ਲੱਗ ਜਾਂਦੀ ਹੈ। ਪੰਜਾਬ ਦੇ ਲੋਕਾਂ ਨੇ ਪੱਕਾ ਮਨ ਬਣਾ ਲਿਆ ਹੈ- ਇਸ ਵਾਰ ਭਾਜਪਾ ਵਰਗੀ ਹੀ ਅਨੁਭਵੀ ਪਾਰਟੀ। ਦੇਸ਼ ਹਿੱਤ ’ਚ, ਪੰਜਾਬ ਹਿੱਤ ’ਚ ਕੰਮ ਕਰਨ ਵਾਲੀ ਪਾਰਟੀ ਨੂੰ ਮੌਕਾ ਦੇਣਾ ਹੈ। 


Tanu

Content Editor

Related News