ਵਿਧਾਨ ਸਭਾ ਚੋਣਾਂ 2022: ਪਠਾਨਕੋਟ ’ਚ ਬੀਜੇਪੀ ਅਤੇ ਕਾਂਗਰਸੀ ਵਰਕਰ ਹੋਏ ਆਹਮੋ-ਸਾਹਮਣੇ

Sunday, Feb 20, 2022 - 01:05 PM (IST)

ਵਿਧਾਨ ਸਭਾ ਚੋਣਾਂ 2022: ਪਠਾਨਕੋਟ ’ਚ ਬੀਜੇਪੀ ਅਤੇ ਕਾਂਗਰਸੀ ਵਰਕਰ ਹੋਏ ਆਹਮੋ-ਸਾਹਮਣੇ

ਪਠਾਨਕੋਟ (ਧਰਮਿੰਦਰ) - ਪਠਾਨਕੋਟ ਦੇ ਵਾਰਡ ਨੰਬਰ 16 ਦੇ ਬੂਥ ਨੰਬਰ-24, 25, 26 ’ਤੇ ਅੱਜ ਬੀਜੇਪੀ ਅਤੇ ਕਾਂਗਰਸੀ ਵਰਕਰਾਂ ’ਚ ਗਰਮਾ ਗਰਮੀ ਹੋਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੇ ਸਬੰਧ ’ਚ ਜਾਣਕਾਰੀ ਮਿਲਣ ’ਤੇ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਪਠਾਨਕੋਟ ਦੇ ਭਾਜਪਾ ਉਮੀਦਵਾਰ ਅਸ਼ਵਨੀ ਸ਼ਰਮਾ ਮੌਕੇ ’ਤੇ ਪਹੁੰਚ ਗਏ। ਅਸ਼ਵਨੀ ਸ਼ਰਮਾ ਦੇ ਪਹੁੰਚਣ ’ਤੇ ਵਾਰਡ ਨੰਬਰ-16 ਦੇ ਮੌਜੂਦਾ ਕੌਂਸਲਰ ਦੇ ਪਤੀ ਧਰਮਪਾਲ ਪੱਪੂ ਬਹਿਸ ਕਰਦੇ ਹੋਏ ਨਜ਼ਰ ਆਏ।

ਇਸ ਦੇ ਨਾਲ ਹੀ ਉਕਤ ਸਥਾਨ ’ਤੇ ਪੁਲਸ ਅਧਿਕਾਰੀ ਵੀ ਪਹੁੰਚ ਗਏ। ਪੁਲਸ ਅਧਿਕਾਰੀਆਂ ਵਲੋਂ ਇਸ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਿਸ਼ਸ਼ ਕੀਤੀ ਗਈ। 
 


author

rajwinder kaur

Content Editor

Related News