ਵਿਧਾਨ ਸਭਾ ਚੋਣਾਂ 2022: ਤਰਨਤਾਰਨ ’ਚ ਵੋਟਿੰਗ ਮਸ਼ੀਨ ਦੀ ਖ਼ਰਾਬੀ ਕਾਰਨ ਨਹੀਂ ਸ਼ੁਰੂ ਹੋਈ ਵੋਟਿੰਗ
Sunday, Feb 20, 2022 - 09:01 AM (IST)
ਤਰਨ ਤਾਰਨ (ਰਮਨ) - ਵਿਧਾਨ ਸਭਾ ਹਲਕਾ ਤਰਨਤਾਰਨ ਵਿੱਚ ਪੋਲਿੰਗ ਸ਼ੁਰੂ ਹੋ ਗਈ ਹੈ, ਜਿਸ ਤਹਿਤ ਲੋਕਾਂ ਵਿਚ ਵੋਟ ਪਾਉਣ ਸਬੰਧੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਵੇਰੇ ਅੱਠ ਵਜੇ ਜ਼ਿਆਦਾਤਰ ਪੋਲਿੰਗ ਕੇਂਦਰਾਂ ਵਿੱਚ ਵੋਟ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਪਰ ਕੁਝ ਪੋਲਿੰਗ ਬੂਥਾਂ ਵਿਚ ਵੋਟਿੰਗ ਵੀ.ਵੀ.ਪੈਟ. ਮਸ਼ੀਨ ਦੀ ਖ਼ਰਾਬੀ ਕਾਰਨ ਹੁਣ ਤੱਕ ਸ਼ੁਰੂ ਨਹੀਂ ਹੋ ਪਾਈ। ਕਈ ਬੂਥ ਕੇਂਦਰਾਂ ਵਿਚ ਹਨ੍ਹੇਰਾ ਹੋਣ ਕਾਰਨ ਬਜ਼ੁਰਗਾਂ ਨੂੰ ਵੋਟ ਪਾਉਣ ਵਿੱਚ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਪਹਿਲੀ ਵਾਰ ਵੋਟ ਪਾਉਣ ਵਾਲੇ ਯੂਥ ਨੂੰ ਪ੍ਰਸ਼ਾਸਨ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਪੋਲਿੰਗ ਬੂਥਾਂ ਦੇ ਬਾਹਰ ਪ੍ਰਸ਼ਾਸਨ ਵੱਲੋਂ ਪੈਰਾਮਿਲਟਰੀ ਫੋਰਸ ਅਤੇ ਪੰਜਾਬ ਪੁਲਸ ਵਲੋਂ ਪੂਰੀ ਸਖਤੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਵੋਟਰਾਂ ਵੱਲੋਂ ਆਪਣੇ ਨਾਲ ਕੋਈ ਸ਼ਨਾਖਤੀ ਕਾਰਡ ਨਾ ਲਿਆਉਣ ਕਾਰਨ ਪੋਲਿੰਗ ਸਟਾਫ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।