ਲੋਕਾਂ ਨੇ ਨਸ਼ੇੜੀਆਂ ਦਾ ਚਾੜ੍ਹਿਆ ਕੁੱਟਾਪਾ, ਕੀਤਾ ਪੁਲਸ ਹਵਾਲੇ

Sunday, Jul 28, 2019 - 05:31 PM (IST)

ਲੋਕਾਂ ਨੇ ਨਸ਼ੇੜੀਆਂ ਦਾ ਚਾੜ੍ਹਿਆ ਕੁੱਟਾਪਾ, ਕੀਤਾ ਪੁਲਸ ਹਵਾਲੇ

ਮੋਗਾ (ਵਿਪਨ) : ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਸਮਾਧਭਾਈ 'ਚ ਪਿੰਡ ਵਾਸੀਆਂ ਨੇ 3 ਨਸ਼ੇੜੀਆਂ ਨੂੰ ਰੱਸੀ ਨਾਲ ਬੰਨ੍ਹ ਕੁੱਟਮਾਰ ਕੀਤੀ ਤੇ ਪੁਲਸ ਹਵਾਲੇ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਨ। ਇਸੇ ਤਹਿਤ ਉਨ੍ਹਾਂ ਨੇ ਨਸ਼ਾ ਵੇਚਣ ਤੇ ਨਸ਼ਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਇਕ ਮੁਹਿੰਮ ਚਲਾਈ ਹੈ ਤੇ ਇਸੇ ਆਧਾਰ 'ਤੇ ਪਿੰਡ 'ਚ ਨਸ਼ਾ ਲੈਣ ਆਏ 3 ਨਸ਼ੇੜੀਆਂ ਦੀ ਰੱਸੀ ਨਾਲ ਬੰਨ੍ਹਾਂ ਕੇ ਕੁੱਟਮਾਰ ਕੀਤੀ ਤੇ ਉਨ੍ਹਾਂ ਨੂੰ ਪੁਲਸ ਹਵਾਲੇ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿੰਡ ਦੇ ਰਹਿਣ ਵਾਲੇ ਚਮਕੌਰ ਸਿੰਘ ਦੇ ਘਰ ਮਤਾ ਪਾਸ ਕਰਕੇ ਘਰ ਨੂੰ ਜ਼ਿੰਦਰਾ ਲਗਾ ਦਿੱਤਾ ਤੇ ਘਰ ਦਾ ਬਾਹਰ ਲਿੱਖ ਦਿੱਤਾ ਕਿ ਉਹ ਇਹ ਪਿੰਡ ਛੱਡ ਜਾ ਚੁੱਕਾ ਹੈ।  ਪਿੰਡ ਵਾਸੀਆਂ ਮੁਤਾਬਕ ਉਕਤ ਵਿਅਕਤੀ ਲੰਮੇਂ ਤੋਂ ਛੋਟੇ ਬੱਚਿਆਂ ਨੂੰ ਨਸ਼ੇ ਦਾ ਅਦਿ ਬਣਾਉਂਦਾ ਸੀ ਤੇ ਫਿਰ ਉਨ੍ਹਾਂ ਕੋਲੋਂ ਨਸ਼ਾ ਅੱਗੇ ਸਪਲਾਈ ਕਰਵਾਉਂਦਾ ਸੀ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਨੇ ਦੱਸਿਆਂ ਉਨ੍ਹਾਂ ਨੇ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਪਿੰਡ ਵਾਸੀਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 


author

Baljeet Kaur

Content Editor

Related News