ਮਾਮਲਾ ਲਵ ਮੈਰਿਜ ਦਾ, ਮਾਂ-ਪੁੱਤਰ ਤੇ ਦਾਤਰਾ ਨਾਲ ਹਮਲਾ
Sunday, Oct 22, 2017 - 05:56 PM (IST)
ਬਟਾਲਾ, ਅਲੀਵਾਲ (ਸੈਂਡੀ/ਸ਼ਰਮਾ) - ਐਤਵਾਰ ਕਸਬਾ ਅਲੀਵਾਲ ਵਿਖੇ ਕੁਝ ਵਿਅਕਤੀਆਂ ਵੱਲੋਂ ਮਾਂ ਪੁੱਤਰ ਦੇ ਦਾਤਰਾ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਜ਼ੇਰੇ ਇਲਾਜ ਮਿੰਟੂ ਪੁੱਤਰ ਬਾਬੂ ਰਾਮ ਨੇ ਕਥਿਤ ਤੌਰ ਤੇ ਦੱਸਿਆ ਕਿ ਮੇਰੇ ਛੋਟੇ ਭਰਾ ਨੇ 2 ਸਾਲ ਪਹਿਲਾਂ ਪਿੰਡ ਦੀ ਹੀ ਇੱਕ ਲੜਕੀ ਨਾਲ ਲਵ ਮੈਰਿਜ ਕਰਵਾਈ ਸੀ। ਜਿਸ ਕਾਰਨ ਲੜਕੀ ਦੇ ਪਰਿਵਾਰਕ ਮੈਂਬਰ ਇਸੇ ਗੱਲ ਤੋਂ ਲੈ ਕੇ ਸਾਡੇ ਨਾਲ ਰੰਜਿਸ਼ ਰੱਖਦੇ ਸੀ, ਜਿੰਨ੍ਹਾਂ ਨੇ ਐਤਵਾਰ ਮੈਨੂੰ ਅਤੇ ਮੇਰੀ ਮਾਤਾ ਨੂੰ ਗਲੀ 'ਚ ਰੋਕ ਕੇ ਸਾਡੇ ਤੇ ਦਾਤਰਾ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਅਸੀਂ ਦੋਵੇ ਜਖ਼ਮੀ ਹੋ ਗਏ। ਪਰਿਵਾਰਕ ਮੈਂਬਰਾ ਤੁਰੰਤ ਸਾਨੂੰ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।
