ਸਿੱਧੂ ਮੂਸੇਵਾਲੇ ਦੇ ਕਤਲ ਕਾਰਨ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ’ਤੇ ਉੱਠਣ ਲੱਗੇ ਸਵਾਲ

Tuesday, May 31, 2022 - 11:58 AM (IST)

ਸਿੱਧੂ ਮੂਸੇਵਾਲੇ ਦੇ ਕਤਲ ਕਾਰਨ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ’ਤੇ ਉੱਠਣ ਲੱਗੇ ਸਵਾਲ

ਸੰਗਰੂਰ(ਵਿਵੇਕ ਸਿੰਧਵਾਨੀ, ਪ੍ਰਵੀਨ): ਪੰਜਾਬ ਦੇ ਲੋਕਾਂ ਨੇ ਬੜ੍ਹੇ ਚਾਅ ਨਾਲ ਆਮ ਆਦਮੀ ਪਾਰਟੀ ਨੂੰ 92 ਸੀਟਾਂ ਵਿਧਾਨ ਸਭਾ ’ਤੇ ਜਿੱਤਾਂ ਕੇ ਸਾਫ਼ ਸੁਥਰਾ ਰਾਜ ਪ੍ਰਬੰਧ ਚਲਾਉਣ ਦੀ ਆਸ ਜਤਾਈ ਸੀ। ਹਾਲੇ 2 ਮਹੀਨੇ ਹੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਹੇਠ ਚਲਦਿਆਂ ਹੋਏ ਹਨ। ਪੰਜਾਬ ਦੇ ਲੋਕਾਂ ਨੇ ਜਿਹਨੇ ਚਾਅ ਨਾਲ ਇਸ ਸਰਕਾਰ ਤੋਂ ਅਮਨ ਕਾਨੂੰਨ ਦੀ ਸਥਿਤੀ ਤੋਂ ਲੈ ਕੇ ਰੋਜ਼ਗਾਰ, ਵਪਾਰ ਤੇ ਹੋਰ ਬਹੁਤ ਸਾਰੀਆਂ ਇਛਾਵਾਂ ਰੱਖੀਆਂ ਸਨ ਪਰ ਬਹੁਤ ਥੋੜ੍ਹੇ ਸਮੇਂ ਦੇ ਅੰਦਰ-ਅੰਦਰ ਹੀ ਲੋਕਾਂ ਦੀ ਇੱਛਾਵਾਂ ਚਕਨਾਚੂਰ ਹੁੰਦੀਆਂ ਨਜ਼ਰ ਆ ਰਹੀਆਂ ਹਨ।

ਇਹ ਵੀ ਪੜ੍ਹੋ- ਪਿੰਡ ਪੁੱਜੀ 'ਸਿੱਧੂ ਮੂਸੇਵਾਲਾ' ਦੀ ਮ੍ਰਿਤਕ ਦੇਹ, ਪਰਿਵਾਰ ਤੇ ਸਮਰਥਕਾਂ ਦਾ ਰੋ-ਰੋ ਬੁਰਾ ਹਾਲ

ਰੋਜ਼ਗਾਰ ਦੇ ਵੱਡੇ-ਵੱਡੇ ਵਾਅਦੇ ਤਾਂ ਕਿਧਰੇ ਅਮਲੀ ਰੂਪ ਆਉਂਦੇ ਦਿਖਾਈ ਨਹੀਂ ਦੇ ਰਹੇ। ਇਸ ਦੇ ਉਲਟ ਲੋਕਾਂ ਦੇ ਅਮਨ ਕਾਨੂੰਨ ’ਤੇ ਵੀ ਵੱਡੇ ਪੰਜਾਬੀ ਗਾਇਕ ਤੇ ਵਿਧਾਨ ਸਭਾ ਦੀ ਚੋਣ ਲੜ੍ਹ ਚੁੱਕੇ ਕਾਂਗਰਸੀ ਆਗੂ ਸਿੱਧੂ ਮੂਸੇਵਾਲ ਦੇ ਦਿਨ ਦਿਹਾੜੇ ਗੋਲੀਆਂ ਦੀ ਵੌਛਾੜ ਵਾਲੀ ਘਟਨਾ ਨਾਲ ਪੰਜਾਬੀਆਂ ਦੇ ਦਿਲ ਹਲੂਣ ਕੇ ਰੱਖ ਦਿੱਤੇ ਹਨ। ਪੰਜਾਬ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਛਾਉਣ ਲੱਗਾ। ਵੱਡੇ ਵੱਡੇ ਵਾਅਦੇ, ਲਾਰੇ ਅਤੇ ਐਲਾਨ ਲੋਕਾਂ ਨੂੰ ਆਕਰਸ਼ਿਤ ਨਹੀਂ ਕਰ ਸਕਣਗੇ ਕਿਉਂਕਿ ਪੰਜਾਬ ਦੇ ਬੇਰੋਜ਼ਗਾਰ ਨੌਜਵਾਨ ਜਿਨ੍ਹਾਂ ਨੇ ਆਸਾਵਾਂ ਇਸ ਸਰਕਾਰ ’ਤੇ ਲਾਈਆਂ ਸਨ। ਉਹ ਮੁੱਖ ਮੰਤਰੀ ਦੀ ਕੋਠੀ ਅੱਗੇ ਉਨ੍ਹਾਂ ਨਾਲ ਕੀਤੇ ਵਾਅਦੇ ਯਾਦ ਕਰਾਉਣ ਲਈ ਧੁੱਪਾਂ ਤੇ ਮੀਂਹਾਂ ’ਚ ਆਪਣੀਆਂ ਮੰਗਾਂ ਯਾਦ ਕਰਾਉਂ ਲਈ ਦਿਨ ਰਾਤ ਡੇਰੇ ਲਾਈ ਬੈਠੇ ਹਨ।

ਇਹ ਵੀ ਪੜ੍ਹੋ- ਬਿੰਦਰਖੀਆ ਤੋਂ ਬਾਅਦ 'ਮੂਸੇਵਾਲਾ' ਨੂੰ ਵੀ ਪਹਿਲਾਂ ਹੋ ਗਿਆ ਸੀ ਆਖ਼ਰੀ ਸਮੇਂ ਦਾ ਅੰਦਾਜ਼ਾ

ਇਕ ਪਾਸੇ ਪੰਜਾਬ ਦਾ ਅਰਥਚਾਰਾ ਪੂਰੀ ਤਰ੍ਹਾਂ ਨਿਘਰੀਆਂ ਹੋਇਆ ਤੇ ਦੂਸਰੇ ਪਾਸੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਮਾਮਲਾ ਕਿਸੇ ਤਨਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਸਰਕਾਰ ਪਾਸ ਪੈਸਾ ਹੀ ਨਹੀਂ ਤਾਂ ਉਹ ਭਰਤੀਆਂ ਦੇ ਨਿਯੁਕਤੀਆਂ ਕਿਥੋਂ ਤੇ ਕਿਵੇਂ ਕਰ ਪਾਵੇਗੀ ? ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਗੋਲੀਆਂ ਦੀ ਬੌਛਾੜ ਨਾਲ ਹੋਇਆ ਕਤਲ ਜਿਸ ਦਾ ਪੰਜਾਬੀਆਂ ਦੇ ਮਨਾਂ ’ਤੇ ਡੂੰਘਾ ਅਸਰ ਕਰ ਗਿਆ ਤੇ ਸਰਕਾਰ ਤੋਂ ਬਿਨ ਭਰੋਸੇ ਜਿਹਾ ਮਾਹੌਲ ਬਣ ਗਿਆ।
ਪੰਜਾਬ ਦੇ ਲੋਕਾਂ ਨੂੰ ਇਹ ਗੱਲ ਬਿਲਕੁਲ ਰਾਸ ਨਹੀਂ ਆ ਰਹੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਅਤੇ ਪੰਜਾਬ ਸਰਕਾਰ ਦਾ ਕੰਟਰੋਲ ਆਮ ਆਦਮੀ ਪਾਰਟੀ ਦੇ ਸੰਝੋਜਕ ਅਰਵਿੰਦ ਕੇਜਰੀਵਾਲ ਦੇ ਹੱਥ ਵਿਚ ਹੋਵੇ। ਪਿੰਡਾਂ ਦੀਆਂ ਬੁਢੀਆਂ ਅਕਸਰ ਗੱਲਾਂ ਕਰਦੀਆਂ ਹਨ ਕਿ ਘਰ ਦਾ ਕੰਟਰੋਲ ਕਿਸੇ ਇਕ ਦੇ ਹੱਥ ’ਚ ਨਾ ਹੋਵੇ ਤਾਂ ਉਹ ਘਰ ਸਹੀ ਨਹੀਂ ਚੱਲ ਸਕਦਾ। ਇਹ ਸਾਰਾ ਕੁਝ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਪੂਰੀ ਤਰ੍ਹਾਂ ਢੁਕਦਾ ਹੈ ਕਿ ‘ਗੱਲੀ ਬਾਤੀਂ ਮੈਂ ਵੱਡੀ, ਕਰਤੂਤੀ ਵੱਡੀ ਜੇਠਾਣੀ’। ਇਸੇ ਕਾਰਨ ਪੰਜਾਬ ਦੀ ਅਫਸਰਸ਼ਾਹੀ ਇਹ ਫੈਸਲਾ ਲੈਣ ’ਚ ਅਸਮਰਥ ਹੈ ਕਿ ਉਹ ਦਿੱਲੀ ਦੇ ਇਸ਼ਾਰੇ ’ਤੇ ਚੱਲੇ ਜਾਂ ਫਿਰ ਰਾਘਵ ਚੱਡਾ ਦੇ।

ਇਹ ਵੀ ਪੜ੍ਹੋ- ਸ਼ਮਸ਼ਾਨਘਾਟ ਨਹੀਂ, ਸਿੱਧੂ ਮੂਸੇ ਵਾਲਾ ਦੇ ਖੇਤਾਂ ’ਚ ਹੋਵੇਗਾ ਉਸ ਦਾ ਸਸਕਾਰ

ਅਜਿਹੀ ਬੇ-ਭਰੋਸੇਗੀ ਵਾਲੇ ਮਾਹੌਲ ’ਚ ਸਰਹੱਦੀ ਸੂਬੇ ਪੰਜਾਬ ਨੂੰ ਚਲਾਉਣਾ ਟੇਢੀ ਖੀਰ ਦੇ ਬਰਾਬਰ ਹੈ। ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਇੱਛਾਵਾਂ ’ਤੇ ਚਾਅ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੀ ਸੱਤਾ ’ਤੇ ਬਿਠਾਇਆ ਹੈ, ਉਨ੍ਹਾਂ ਦੀਆਂ ਇੱਛਾਵਾਂ ’ਤੇ ਠੇਸ ਪਹੁੰਚਦੀ ਜਾ ਰਹੀ ਹੈ। ਅਜਿਹੇ ਹਾਲਾਤਾਂ ’ਚ ਪੰਜਾਬ ਦੇ ਲੋਕ ਆਮ ਆਮਦੀ ਪਾਰਟੀ ਦੀ ਸਰਕਾਰ ਤੋਂ ਜਲਦੀ ਅੱਕ ਜਾਣਗੇ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News