ASI ਦਾ ਆਤੰਕ: ਲੋਕਾਂ ਨੂੰ ਮਾਰਦਾ ਸੀ ਪੱਥਰ, ਮੁਹੱਲੇ ਵਾਲਿਆਂ ਨੇ ਬੰਨ੍ਹ ਕੇ ਪਾਗਲਖਾਨੇ ਪਹੁੰਚਾਇਆ

Friday, Dec 23, 2022 - 03:16 AM (IST)

ASI ਦਾ ਆਤੰਕ: ਲੋਕਾਂ ਨੂੰ ਮਾਰਦਾ ਸੀ ਪੱਥਰ, ਮੁਹੱਲੇ ਵਾਲਿਆਂ ਨੇ ਬੰਨ੍ਹ ਕੇ ਪਾਗਲਖਾਨੇ ਪਹੁੰਚਾਇਆ

ਅੰਮ੍ਰਿਤਸਰ (ਸੰਜੀਵ) : ਬਟਾਲਾ ਰੋਡ ਸਥਿਤ ਸ਼ਿਵਾਲਾ ਬੋਹੜ ਵਾਲਾ ਦੇ ਰਹਿਣ ਵਾਲੇ ਪੰਜਾਬ ਪੁਲਸ ਦੇ ਏ.ਐੱਸ.ਆਈ. ਨੂੰ ਬੰਨ੍ਹ ਕੇ ਵੀਰਵਾਰ ਪਾਗਲਖਾਨੇ ਦਾਖਲ ਕਰਵਾਇਆ ਗਿਆ। ਇਹ ਏ.ਐੱਸ.ਆਈ. ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਤੇ ਅਕਸਰ ਹੀ ਇਲਾਕੇ ਦੇ ਲੋਕਾਂ ਨੂੰ ਦੇਖ ਕੇ ਪਥਰਾਅ ਕਰਨਾ ਸ਼ੁਰੂ ਕਰ ਦਿੰਦਾ ਸੀ। ਲੋਕ ਖੁਦ ਨੂੰ ਘਰਾਂ 'ਚ ਬੰਦ ਕਰਨ ਲਈ ਮਜਬੂਰ ਹੋ ਚੁੱਕੇ ਸਨ।

ਇਹ ਵੀ ਪੜ੍ਹੋ : ਧੁੰਦ ਕਾਰਨ ਰੁਕੀ ਟ੍ਰੇਨਾਂ ਦੀ ਰਫ਼ਤਾਰ, ਯਾਤਰੀਆਂ ਨੂੰ ਕਰਨਾ ਪੈ ਰਿਹੈ ਕਈ-ਕਈ ਘੰਟੇ ਇੰਤਜ਼ਾਰ

PunjabKesari

ਪ੍ਰੇਸ਼ਾਨ ਲੋਕਾਂ ਨੇ ਸਾਰੀ ਗੱਲ ਪਰਿਵਾਰ ਵਾਲਿਆਂ ਨੂੰ ਦੱਸੀ ਅਤੇ ਇਸ ਦਾ ਹੱਲ ਕਰਨ ਲਈ ਕਿਹਾ ਪਰ ਹੱਦੋਂ ਵੱਧ ਉਦੋਂ ਹੋ ਗਈ ਜਦੋਂ ਬੇਟਾ ਏ.ਐੱਸ.ਆਈ. ਨੂੰ ਰੋਕਣ ਲਈ ਪਹੁੰਚਿਆ ਤਾਂ ਉਸ ਨੇ ਆਪਣੇ ਹੀ ਪੁੱਤਰ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਕਿਸੇ ਤਰ੍ਹਾਂ ਏ.ਐੱਸ.ਆਈ. ਦੇ ਲੜਕੇ ਨੇ ਲੋਕਾਂ ਦੀ ਮਦਦ ਨਾਲ ਆਪਣੇ ਪਿਤਾ ਨੂੰ ਫੜ ਲਿਆ ਅਤੇ ਹੱਥ-ਪੈਰ ਬੰਨ੍ਹ ਦਿੱਤੇ ਤੇ ਇਲਾਜ ਲਈ ਪਾਗਲਖਾਨੇ ਭੇਜ ਦਿੱਤਾ। ਲੋਕਾਂ ਨੇ ਇਸ ਸਾਰੀ ਘਟਨਾ ਨੂੰ ਆਪਣੇ ਮੋਬਾਈਲਾਂ 'ਚ ਕੈਦ ਕਰ ਲਿਆ। ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਪ੍ਰੇਸ਼ਾਨੀ 'ਚੋਂ ਲੰਘ ਰਿਹਾ ਸੀ ਅਤੇ ਪਠਾਨਕੋਟ 'ਚ ਤਾਇਨਾਤ ਸੀ।

ਇਹ ਵੀ ਪੜ੍ਹੋ : ਛੱਤੀਸਗੜ੍ਹ ’ਚ ਸ਼ਰਾਬ ਦੀ ਦੁਕਾਨ ਦੇ ਸਾਹਮਣੇ ਕੁੱਤੇ ਨੂੰ ਫਾਹੇ ’ਤੇ ਲਟਕਾਇਆ, ਹੋਈ ਮੌਤ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News