ਗੁਆਂਢੀ ਦੀ ਸ਼ਿਕਾਇਤ ਲੈ ਕੇ ਥਾਣੇ ਪੁੱਜੀ ਔਰਤ ਦੇ ASI ਨੇ ਮਾਰੇ ਥੱਪੜ, ਮਾਮਲਾ ਭਖਿਆ

Monday, Apr 03, 2023 - 02:01 PM (IST)

ਗੁਆਂਢੀ ਦੀ ਸ਼ਿਕਾਇਤ ਲੈ ਕੇ ਥਾਣੇ ਪੁੱਜੀ ਔਰਤ ਦੇ ASI ਨੇ ਮਾਰੇ ਥੱਪੜ, ਮਾਮਲਾ ਭਖਿਆ

ਲੁਧਿਆਣਾ (ਬੇਰੀ) : ਮਾਮੂਲੀ ਗੱਲ ਨੂੰ ਲੈ ਕੇ ਝਗੜੇ ਤੋਂ ਬਾਅਦ ਥਾਣੇ ’ਚ ਸ਼ਿਕਾਇਤ ਲੈ ਕੇ ਪੁੱਜੀ ਔਰਤ ਨੂੰ ਇਕ ਏ. ਐੱਸ. ਆਈ. ਨੇ ਥੱਪੜ ਜੜ ਦਿੱਤੇ। ਈ. ਡਬਲਯੂ. ਕਾਲੋਨੀ ਵਾਸੀ ਸੁਨੀਤਾ ਨੇ ਇਸ ਮਾਮਲੇ ’ਚ ਉੱਚ ਅਧਿਕਾਰੀਆਂ ਤੋਂ ਥਾਣਾ ਡਵੀਜ਼ਨ ਨੰ. 7 ਵਿਚ ਤਾਇਨਾਤ ਉਸ ਏ. ਐੱਸ. ਆਈ. ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸੁਨੀਤਾ ਮੁਤਾਬਕ ਉਸ ਦੇ ਗੁਆਂਢੀ ਹਰ ਰੋਜ਼ ਤੇਜ਼ ਆਵਾਜ਼ ’ਚ ਗਾਣੇ ਲਗਾ ਦਿੰਦੇ ਹਨ।

ਇਹ ਵੀ ਪੜ੍ਹੋ- ਸਿੱਧੂ ਦੀ ਰਿਹਾਈ ਦੌਰਾਨ ਦੋ ਖੇਮਿਆਂ ’ਚ ਵੰਡੀ ਨਜ਼ਰ ਆਈ ਕਾਂਗਰਸ, ਵੜਿੰਗ ਨਾਲ ਵਧ ਸਕਦੀ ਹੈ ਖਿੱਚੋਤਾਣ

ਬੀਤੀ ਸਵੇਰੇ ਜਦ ਉਸ ਨੇ ਆਪਣੇ ਗੁਆਂਢੀ ਨੂੰ ਤੇਜ਼ ਆਵਾਜ਼ ’ਚ ਗਾਣੇ ਲਗਾਉਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਧਿਰਾਂ ਥਾਣਾ ਡਵੀਜ਼ਨ ਨੰ. 7 ’ਚ ਪੁੱਜ ਗਈਆਂ, ਜਿੱਥੇ ਗੁਆਂਢੀ ਨੇ ਪੁਲਸ ਦੇ ਸਾਹਮਣੇ ਹੀ ਉਨ੍ਹਾਂ ਨੂੰ ਬੁਰਾ-ਭਲਾ ਬੋਲਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਨਵਾਂ ਉਪਰਾਲਾ, ਸੂਬੇ ਦੇ ਇਨ੍ਹਾਂ 4 ਸ਼ਹਿਰਾਂ 'ਚ ਜਲਦ ਸ਼ੁਰੂ ਹੋਵੇਗੀ 'CM ਦੀ ਯੋਗਸ਼ਾਲਾ'

ਸੁਨੀਤਾ ਦਾ ਦੋਸ਼ ਹੈ ਕਿ ਉਸ ਨੇ ਏ. ਐੱਸ. ਆਈ. ਨੂੰ ਕਿਹਾ ਕਿ ਤੁਹਾਡੇ ਸਾਹਮਣੇ ਹੀ ਮੇਰੇ ਨਾਲ ਬੁਰਾ ਭਲਾ ਬੋਲਿਆ ਜਾ ਰਿਹਾ ਹੈ। ਸੁਨੀਤਾ ਨੇ ਫਿਰ ਆਪਣੇ ਮੋਬਾਇਲ ਫੋਨ ਤੋਂ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਏ. ਐੱਸ. ਆਈ. ਨੂੰ ਗੁੱਸਾ ਆ ਗਿਆ ਅਤੇ ਉਸ ਨੂੰ ਥੱਪੜ ਮਾਰ ਦਿੱਤੇ ਅਤੇ ਉਸ ਦਾ ਮੋਬਾਇਲ ਖੋਹ ਲਿਆ। ਸੁਨੀਤਾ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਥਾਣੇ ’ਚ ਉਸ ਨੂੰ ਥੱਪੜ ਮਾਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ- ਮੁਕਤਸਰ ਦੇ ਸਕੇ ਭਰਾਵਾਂ 'ਤੇ ਕੁਦਰਤ ਦੀ ਦੋਹਰੀ ਮਾਰ, ਫ਼ਸਲ ਵੀ ਤਬਾਹ ਹੋਈ ਤੇ ਆਸ਼ੀਆਨਾ ਵੀ ਹੋਇਆ ਢਹਿ-ਢੇਰੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

 


author

Simran Bhutto

Content Editor

Related News