ਪੰਜਾਬ ਪੁਲਸ ਦਾ ASI ਗੰਦੀ ਕਰਤੂਤ ਕਾਰਨ ਹੋਇਆ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

Saturday, Nov 04, 2023 - 02:24 PM (IST)

ਪੰਜਾਬ ਪੁਲਸ ਦਾ ASI ਗੰਦੀ ਕਰਤੂਤ ਕਾਰਨ ਹੋਇਆ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਖੰਨਾ (ਵਿਪਨ) : ਖੰਨਾ 'ਚ ਇਕ ਏ. ਐੱਸ. ਆਈ. ਨੂੰ ਮਹਿਲਾ ਕਾਂਸਟੇਬਲ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਏ. ਐੱਸ. ਆਈ. ਮਹਿਲਾ ਕਾਂਸਟੇਬਲ ਨੂੰ ਪਿਛਲੇ 2 ਸਾਲ ਤੋਂ ਪਰੇਸ਼ਾਨ ਕਰ ਰਿਹਾ ਸੀ ਅਤੇ ਉਸ ਦੀ ਟਰਾਂਸਫਰ ਕਰਵਾਉਣ ਦੀਆਂ ਧਮਕੀਆਂ ਦਿੰਦਾ ਸੀ। ਇਸ ਤੋਂ ਤੰਗ ਹੋ ਕੇ ਮਹਿਲਾ ਕਾਂਸਟੇਬਲ ਨੇ ਸੀਨੀਅਰ ਅਧਿਕਾਰੀਆਂ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : Zomato ਦਾ ਡਲਿਵਰੀ ਬੁਆਏ Bike ਸਣੇ ਸੀਵਰੇਜ 'ਚ ਡਿੱਗਿਆ, ਗੰਦਾ ਪਾਣੀ ਮੂੰਹ 'ਚ ਵੜਿਆ, ਮਾਰੀਆਂ ਚੀਕਾਂ (ਤਸਵੀਰਾਂ)

ਜਾਣਕਾਰੀ ਮੁਤਾਬਕ ਏ. ਐੱਸ. ਆਈ. ਮਨਜੀਤ ਸਿੰਘ ਡੀ. ਪੀ. ਓ. ਖੰਨਾ ਵਿਖੇ ਤਾਇਨਾਤ ਹੈ। ਉਹ ਕਰੀਬ 2 ਸਾਲ ਤੋਂ ਇਕ ਮਹਿਲਾ ਕਾਂਸਟੇਬਲ ਦਾ ਯੌਨ ਸ਼ੋਸ਼ਣ ਕਰ ਰਿਹਾ ਸੀ। ਏ. ਐੱਸ. ਆਈ. ਉਸ ਨਾਲ ਵਟਸਐਪ 'ਤੇ ਕਾਲ ਕਰਕੇ ਗੰਦੇ ਅਤੇ ਅਸ਼ਲੀਲ ਤਰੀਕੇ ਨਾਲ ਗੱਲਾਂ ਕਰਦਾ ਸੀ। ਜਦੋਂ ਉਹ ਬ੍ਰਾਂਚ 'ਚ ਇਕੱਲੀ ਹੁੰਦੀ ਸੀ ਤਾਂ ਵੀ ਏ. ਐੱਸ. ਆਈ. ਬਾਜ਼ ਨਹੀਂ ਆਉਂਦਾ ਸੀ। ਉਹ ਬ੍ਰਾਂਚ 'ਚ ਵੀ ਉਸ ਨਾਲ ਜਿਸਮਾਨੀ ਛੇੜਛਾੜ ਕਰਦਾ ਸੀ ਅਤੇ ਮੈਸਜ ਕਰਕੇ ਉਸ ਨੂੰ ਤੰਗ-ਪਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਡਿਊਟੀ ਨਹੀਂ ਕਰਨ ਦਿੰਦਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਨਗਰ ਨਿਗਮ ਚੋਣਾਂ ਮੁਲਤਵੀ, ਜਾਰੀ ਹੋਈ ਨਵੀਂ ਨੋਟੀਫਿਕੇਸ਼ਨ, ਜਾਣੋ ਹੁਣ ਕਦੋਂ ਹੋਣਗੀਆਂ

ਏ. ਐੱਸ. ਆਈ. ਮਹਿਲਾ ਕਾਂਸਟੇਬਲ ਨੂੰ ਆਪਣੇ ਨਾਲ ਕਿਤੇ ਬਾਹਰ ਰਾਤ ਕੱਟਣ ਲਈ ਮਜਬੂਰ ਕਰ ਰਿਹਾ ਸੀ। ਇਸ ਤੋਂ ਪਰੇਸ਼ਾਨ ਹੋ ਕੇ ਮਹਿਲਾ ਕਾਂਸਟੇਬਲ ਦਾ ਮਨ ਖ਼ੁਦਕੁਸ਼ੀ ਕਰਨ ਲਈ ਤਿਆਰ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ ਸਾਰੇ ਮਾਮਲੇ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਏ. ਐੱਸ. ਆਈ. ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News