ASI ਦਿਲਬਾਗ ਸਿੰਘ ਦੀ ਹਾਰਟ ਅਟੈਕ ਨਾਲ ਹੋਈ ਮੌਤ

Monday, Apr 26, 2021 - 11:20 PM (IST)

ASI ਦਿਲਬਾਗ ਸਿੰਘ ਦੀ ਹਾਰਟ ਅਟੈਕ ਨਾਲ ਹੋਈ ਮੌਤ

ਬਾਬਾ ਬਕਾਲਾ ਸਾਹਿਬ, (ਰਾਕੇਸ਼)- ਬੀਤੇ ਕੱਲ੍ਹ ਪੰਜਾਬ ਪੁਲਸ ਦੇ ਇਕ ਸਹਾਇਕ ਸਬ-ਇੰਸਪੈਕਟਰ ਦਿਲਬਾਗ ਸਿੰਘ ਵਾਸੀ ਪਿੰਡ ਛੱਜਲਵੱਡੀ ਦੀ ਅਚਾਨਕ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਉਸਦੀ ਮੌਤ ਹੋ  ਗਈ। ਮਿ੍ਰਤਕ ਨੂੰ ਮੁੱਢਲੀ ਸਹਾਇਤਾ ਲਈ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ, ਪਰ ਡਾਕਟਰਾਂ ਨੇ ਉਸਨੂੰ ਮਿ੍ਰਤਕ ਐਲਾਨ ਦਿੱਤਾ। ਦਿਲਬਾਗ ਸਿੰਘ ਪੁਲਸ ਲਾਈਨ ਜ਼ਿਲ੍ਹਾ ਅੰਮਿ੍ਰਤਸਰ ਦਿਹਾਤੀ ਵਿਖੇ ਤਾਇਨਾਤ ਸੀ। ਇਹ ਜਾਣਕਾਰੀ ਸਹਾਇਕ ਸਬ-ਇੰਸਪੈਕਟਰ ਸੁਰਜੀਤ ਸਿੰਘ ਵੱਲੋਂ ਦਿਤੀ ਗਈ।
 


author

Bharat Thapa

Content Editor

Related News