ਚੌਕੀ ਇੰਚਾਰਜ ਨੇ ਨਸ਼ਾ ਸਮੱਗਲਰ ਤੋਂ ਮੰਗੀ ਰਿਸ਼ਵਤ ; ਮਾਮਲਾ ਦਰਜ

Tuesday, Dec 13, 2022 - 06:02 AM (IST)

ਚੌਕੀ ਇੰਚਾਰਜ ਨੇ ਨਸ਼ਾ ਸਮੱਗਲਰ ਤੋਂ ਮੰਗੀ ਰਿਸ਼ਵਤ ; ਮਾਮਲਾ ਦਰਜ

ਲੋਪੋਕੇ (ਸਤਨਾਮ, ਗੁਰਿੰਦਰ ਸਾਗਰ)- ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪੁਲਸ ਥਾਣਾ ਲੋਪੋਕੇ ਅਧੀਨ ਪੈਂਦੀ ਪੁਲਸ ਚੌਕੀ ਬੱਚੀਵਿੰਡ ਇੰਚਾਰਜ ਵੱਲੋਂ ਨਸ਼ਿਆਂ ਦੇ ਮਸਲੇ ’ਚ ਰਿਸ਼ਵਤ ਮੰਗਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੁਲਸ ਥਾਣਾ ਲੋਪੋਕੇ ਆਉਂਦੀ ਪੁਲਸ ਚੌਕੀ ਬੱਚੀਵਿੰਡ ਵਿਖੇ ਤਾਇਨਾਤ ਏ. ਐੱਸ. ਆਈ. ਭਗਵਾਨ ਸਿੰਘ ਇੰਚਾਰਜ ਸਨ, ਜਿਨ੍ਹਾਂ ਵੱਲੋਂ ਕਿਸੇ ਨਸ਼ਾ ਸਮੱਗਲਰ ਕੋਲੋਂ ਮਾਮਲਾ ਰਫਾ-ਦਫਾ ਕਰਨ ਲਈ ਸ਼ਰੇਆਮ ਰਿਸ਼ਵਤ ਮੰਗੀ ਜਾ ਰਹੀ ਸੀ। ਇਸ ਦੀ ਵੀਡੀਓ ਕਿਸੇ ਵਿਅਕਤੀ ਵੱਲੋਂ ਬਣਾ ਕੇ ਐੱਸ. ਐੱਸ. ਪੀ. ਦਿਹਾਤੀ ਸਵਪਨ ਸ਼ਰਮਾ ਨੂੰ ਭੇਜ ਦਿੱਤੀ ਗਈ ਅਤੇ ਹੋਰ ਵਾਇਰਲ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਮਾਨ ਕੈਬਨਿਟ ਨੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਸਿਰਜਣ ਲਈ ਲਏ ਅਹਿਮ ਫ਼ੈਸਲੇ

ਇਸ ’ਚ ਏ. ਐੱਸ. ਆਈ. ਭਗਵਾਨ ਸਿੰਘ ਸ਼ਰੇਆਮ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਮੈਨੂੰ 35000 ਰੁਪਏ ਹੁਣੇ ਦਿਓ ਨਹੀਂ ਤਾਂ ਮੈਂ ਡੀ. ਐੱਸ. ਪੀ. ਸਾਹਿਬ ਨੂੰ ਕਹਿ ਕੇ ਤੁਹਾਡੇ ਵਿਰੁੱਧ ਪਰਚਾ ਦਰਜ ਕਰ ਦੇਵਾਂਗਾ, ਮੈਨੂੰ ਇਹ ਪੈਸੇ ਹੁਣੇ ਚਾਹੀਦੇ ਹਨ, ਮੈਂ ਉਧਾਰ ਨਹੀਂ ਕਰਨਾ ਭਾਵੇਂ ਆਪਣੇ ਗਹਿਣੇ ਗਹਿਣੇ ਪਾ ਕੇ ਦਿਓ। ਇਸ ’ਤੇ ਸਖਤ ਐਕਸ਼ਨ ਲੈਂਦਿਆਂ ਐੱਸ. ਐੱਸ. ਪੀ. ਦਿਹਾਤੀ ਸਵਪਨ ਸ਼ਰਮਾ ਨੇ ਚੌਕੀ ਇੰਚਾਰਜ ਭਗਵਾਨ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News