ਮੁਕਤਸਰ ’ਚ ਵੱਡੀ ਘਟਨਾ, ਲੰਬੀ ਥਾਣੇ ’ਚ ਚੱਲੀ ਗੋਲ਼ੀ, ਏ. ਐੱਸ. ਆਈ. ਦੀ ਮੌਤ

Sunday, Mar 05, 2023 - 04:31 PM (IST)

ਮੁਕਤਸਰ ’ਚ ਵੱਡੀ ਘਟਨਾ, ਲੰਬੀ ਥਾਣੇ ’ਚ ਚੱਲੀ ਗੋਲ਼ੀ, ਏ. ਐੱਸ. ਆਈ. ਦੀ ਮੌਤ

ਲੰਬੀ (ਕੁਲਦੀਪ ਸਿੰਘ ਰਿਣੀ) : ਲੰਬੀ ਥਾਣਾ ਵਿਖੇ ਤਾਇਨਾਤ ਏ. ਐੱਸ. ਆਈ. ਦੀ ਡਿਊਟੀ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਏ. ਐੱਸ. ਆਈ. ਦੀ ਪਛਾਣ ਬਲਰਾਜ ਸਿੰਘ ਵਾਸੀ ਪਿੰਡ ਬੁਰਜ ਸਿੱਧਵਾਂ, ਹਲਕਾ ਲੰਬੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਡਿਊਟੀ ਦੌਰਾਨ ਅਚਾਨਕ ਗੋਲ਼ੀ ਚੱਲਣ ਕਰਕੇ ਏ. ਐੱਸ. ਆਈ. ਬਲਰਾਜ ਸਿੰਘ ਦੀ ਮੌਤ ਹੋਈ ਹੈ। 

ਇਹ ਵੀ ਪੜ੍ਹੋ- ਬਠਿੰਡਾ 'ਚ ਮੇਅਰ ਦੇ ਅਹੁਦੇ ਨੂੰ ਲੈ ਕੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਆਹਮੋ-ਸਾਹਮਣੇ

ਜਾਣਕਾਰੀ ਮੁਤਾਬਕ ਅੱਜ ਸਵੇਰੇ ਜਦੋਂ ਏ. ਐੱਸ. ਆਈ. ਬਲਰਾਜ ਸਿੰਘ ਡਿਊਟੀ ਦੌਰਾਨ ਅਸਲਾ ਸਾਫ਼ ਕਰ ਰਹੇ ਸਨ ਤਾਂ ਅਚਾਨਕ ਗੋਲ਼ੀ ਚੱਲ ਗਈ ਅਤੇ ਗੋਲ਼ੀ ਲੱਗਣ ਕਾਰਨ ਏ. ਐੱਸ. ਆਈ. ਦੀ ਮੌਕੇ 'ਤੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਉੱਚ-ਅਧਿਕਾਰੀਆਂ ਨੇ ਮੌਕੇ 'ਤੇ ਕੇ ਮਾਮਲੇ ਦੀ ਜਾਂਚ ਕੀਤੀ। ਪੁਲਸ ਵੱਲੋਂ ਪਰਿਵਾਰਿਕ ਮੈਂਬਰਾਂ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ- ਸੰਗਰੂਰ ਦੇ ਪਿੰਡ ਮੰਗਵਾਲ ਨੇ ਪਾਸ ਕੀਤਾ ਅਨੋਖਾ ਮਤਾ, ਜੇ ਕੀਤੀ ਇਹ ਗ਼ਲਤੀ ਤਾਂ ਹੋਵੇਗਾ ਮੂੰਹ ਕਾਲਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News