ਏ. ਐੱਸ. ਆਈ. ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Sunday, Aug 15, 2021 - 12:22 PM (IST)

ਲੁਧਿਆਣਾ (ਜ. ਬ.) : ਪੰਜਾਬ ਪੁਲਸ ’ਚ ਤਾਇਨਾਤ ਇਕ ਅਸਿਸ‍ਟੈਂਟ ਸਬ-ਇੰਸ‍ਪੈਕ‍ਟਰ ਨੇ ਕਥਿਤ ਤੌਰ ’ਤੇ ਨਹਿਰ ’ਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। 24 ਘੰਟਿਆਂ ਦੀ ਮੁਸ਼ੱਕ‍ਤ ਤੋਂ ਬਾਅਦ ਉਸ ਦੀ ਲਾਸ਼ ਮਿਲੀ। ਪੁਲਸ ਸੂਤਰਾਂ ਨੇ ਦੱਸਿਆ ਕਿ ਲਗਭਗ 51 ਸਾਲ ਦੇ ਏ. ਐੱਸ. ਆਈ. ਜੁਗਰਾਜ ਸਿੰਘ ਨੇ ਸ਼ੁੱਕਰਵਾਰ ਸ਼ਾਮ ਨੂੰ ਆਸੀ ਕਲਾਂ ਨਹਿਰ ’ਚ ਕਥਿਤ ਤੌਰ ’ਤੇ ਛਾਲ ਮਾਰ ਦਿੱਤੀ ਸੀ, ਜਿਸ ਦੀ ਲਾਸ਼ 4 ਕਿਲੋਮੀਟਰ ਦੂਰ ਸ਼ਨੀਵਾਰ ਸ਼ਾਮ 7 ਵਜੇ ਨਾਰੰਗਵਾਲ ਪੁਲ ਕੋਲ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢੀ ਗਈ। ਦੱਸਿਆ ਜਾਂਦਾ ਹੈ ਕਿ ਜੁਗਰਾਜ ਜ਼ਿਲ੍ਹਾ ਸੰਗਰੂਰ ਦੇ ਬਹਾਦੁਰਪੁਰ ਦੇ ਪਿੰਡ ਡੁੱਗਾ ਦਾ ਰਹਿਣ ਵਾਲਾ ਹੈ। ਕੁਝ ਦਿਨ ਪਹਿਲਾਂ ਹੀ ਲਲਤੋਂ ਚੌਕੀ ਦੇ ਟਰਾਂਸਫਰ ਆਰਡਰ ਹੋਏ ਸਨ। ਇਸ ਤੋਂ ਪਹਿਲਾਂ ਉਹ ਪੁਲਸ ਲਾਈਨ ’ਚ ਸੀ।

ਇਹ ਵੀ ਪੜ੍ਹੋ : ਮਰਿਆਦਾ ਉਲੰਘਣਾ ਮਾਮਲੇ ’ਚ ਉੱਤਰਾਖੰਡ ਦੇ ਗੁਰਦੁਆਰਾ ਪ੍ਰਧਾਨ, ਜਨਰਲ ਸਕੱਤਰ ’ਤੇ ਕਾਰ ਸੇਵਾ ਵਾਲਾ ਬਾਬਾ ਤਨਖਾਹੀਆ ਕਰਾਰ

ਲਲਤੋਂ ਚੌਕੀ ਇੰਚਾਰਜ ਏ. ਐੱਸ. ਆਈ. ਹਰਮੇਸ਼ ਸਿੰਘ ਨੇ ਦੱਸਿਆ ਕਿ ਕੱਲ ਸ਼ਾਮ ਨੂੰ ਕਰੀਬ 5 ਵਜੇ ਜੁਗਰਾਜ ਆਪਣੀ ਨਿੱਜੀ ਗੱਡੀ ਤੋਂ ਆਸੀ ਕਲਾਂ ਵੱਲ ਗਿਆ ਸੀ। ਰਸ‍ਤੇ ’ਚ ਉਸ ਦੀ ਗੱਡੀ ਖੱਡੇ ’ਚ ਫਸ ਗਈ। ਉਹ ਇਕ ਰਾਹਗੀਰ ਤੋਂ ਐਕਟਿਵਾ ਮੰਗ ਕੇ ਨਹਿਰ ਤੱਕ ਪੁੱਜਾ। ਹਰਮੇਸ਼ ਨੇ ਦੱਸਿਆ ਕਿ ਕੁੱਝ ਲੋਕਾਂ ਨੇ ਜੁਗਰਾਜ ਨੂੰ ਨਹਿਰ ’ਚ ਛਾਲ ਮਾਰਦੇ ਹੋਏ ਵੇਖਿਆ ਅਤੇ ਰੌਲਾ ਵੀ ਪਾਇਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਪਾਣੀ ਦਾ ਤੇਜ਼ ਵਹਾਅ ਉਸ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ ਸੀ। ਉਨ੍ਹਾਂ ਦੱਸਿਆ ਕਿ ਜੁਗਰਾਜ ਦਾ ਇਕ ਪੁੱਤਰ ਪਿਛਲੇ 3 ਸਾਲਾਂ ਤੋਂ ਵਿਦੇਸ਼ ’ਚ ਹੈ, ਜਦੋਂਕਿ ਕਰੀਬ ਇਕ ਹਫਤਾ ਪਹਿਲਾਂ ਹੀ ਉਸ ਨੇ ਆਪਣੀ ਧੀ ਨੂੰ ਵੀ ਵਿਦੇਸ਼ ਭੇਜਿਆ ਹੈ। ਕਥਿਤ ਘਰੇਲੂ ਵਿਵਾਦ ਕਾਰਨ ਉਹ ਪਿਛਲੇ ਕੁੱਝ ਦਿਨਾਂ ਤੋਂ ਪ੍ਰੇਸ਼ਾਨ ਸੀ। ਉਥੇ ਹੀ ਏ. ਸੀ. ਪੀ. ਦੱਖਣ ਦੀਪਕਮਲ ਨੇ ਕਿਹਾ ਕਿ ਹਰ ਐਂਗਲ ਤੋਂ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਬਹਰਹਾਲ ਅਜੇ ਤੱਕ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਉਸ ਦੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜੁਗਰਾਜ ਦੀ ਕਾਲ ਡਿਟੇਲ ਵੀ ਕੱਢਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਸਨਕੀ ਪਤੀ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪੂਰੀ ਘਟਨਾ ਜਾਣ ਹੋਵੋਗੇ ਹੈਰਾਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News