ਵਿਜੀਲੈਂਸ ਟੀਮ ਨੇ 20 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਏ. ਐੱਸ. ਆਈ. ਕੀਤਾ ਗ੍ਰਿਫਤਾਰ
Wednesday, Oct 11, 2017 - 10:56 AM (IST)

ਹੁਸ਼ਿਆਰਪੁਰ — ਇਥੋਂ ਦੇ ਮਾਡਲ ਟਾਊਨ ਥਾਣੇ 'ਚ ਤਾਇਨਾਤ ਗੁਰਮੁਖ ਸਿੰਘ ਨਾਮੀ ਇਕ ਏ. ਐੱਸ. ਆਈ. ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਵਿਜੀਲੈਂਸ ਟੀਮ ਨੇ ਗ੍ਰਿਫਤਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਏ. ਐੱਸ. ਆਈ. ਬਹੁਤ ਦਿਨਾਂ ਤੋਂ ਇਕ ਵਿਅਕਤੀ ਨੂੰ ਪਰੇਸ਼ਾਨ ਕਰ ਰਿਹਾ ਸੀ ਤੇ ਉਸ ਦੀ ਗੱਡੀ ਵੀ ਆਪਣੇ ਕੋਲ ਰੱਖੀ ਹੋਈ ਸੀ।
ਏ. ਐੱਸ. ਆਈ. ਨੂੰ ਗ੍ਰਿਫਤਾਰ ਕਰਕੇ ਵਿਜੀਲੈਂਸ ਟੀਮ ਉਥੋਂ ਰਵਾਨਾ ਹੋ ਗਈ। ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਵਿਜੀਲੈਂਸ ਪਠਾਨਕੋਟ ਕਾਰਵਾਈ 'ਚ ਸ਼ਾਮਲ ਸਨ ਤੇ ਅੱਜ ਦੁਪਹਿਰ ਇਸ ਦਾ ਖੁਲਾਸਾ ਕਰਨਗੇ।