SSP ਵਲੋਂ ਟ੍ਰੈਫਿਕ ਪੁਲਸ ਦੇ ASI ਸਮੇਤ 2 ਹੌਲਦਾਰ ਮੁਅੱਤਲ

05/30/2019 12:37:47 AM

ਪਟਿਆਲਾ: ਪਟਿਆਲਾ ਦੇ ਐੱਸ. ਐੱਸ. ਪੀ. ਸ. ਮਨਦੀਪ ਸਿੰਘ ਸਿੱਧੂ ਨੇ ਟ੍ਰੈਫਿਕ ਪੁਲਸ ਦੇ ਇਕ ਏ. ਐੱਸ. ਆਈ. ਸਮੇਤ ਦੋ ਹੌਲਦਾਰਾਂ ਨੂੰ ਮੁਅੱਤਲ ਕੀਤਾ ਹੈ। ਟ੍ਰੈਫਿਕ ਪੁਲਸ ਦੇ ਇਨ੍ਹਾਂ ਤਿੰਨੇ ਮੁਲਾਜ਼ਮਾਂ ਵਲੋਂ ਆਪਣੀ ਡਿਊਟੀ ਦੌਰਾਨ ਵਹੀਕਲ ਡਰਾਇਵਰਾਂ ਤੇ ਰਾਹਗੀਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਉਨ੍ਹਾਂ ਤੋਂ ਸੰਗਰੂਰ-ਪਟਿਆਲਾ ਰੋਡ 'ਤੇ ਸਪੀਡ ਰਾਡਾਰ ਦੇ ਓਵਰ ਸਪੀਡ ਨਾਕੇ 'ਤੇ ਰਿਸ਼ਵਤ ਲੈਣ ਦੀਆਂ ਸ਼ਿਕਾਇਤਾਂ ਐੱਸ. ਐੱਸ. ਪੀ. ਨੂੰ ਲਗਾਤਾਰ ਮਿਲ ਰਹੀਆਂ ਸਨ। ਇਸ ਲਈ ਇਨ੍ਹਾਂ ਤਿੰਨਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚ ਏ. ਐਸ. ਆਈ. ਸਵਰਨ ਸਿੰਘ, ਹੌਲਦਾਰ ਭੁਪਿੰਦਰ ਸਿੰਘ ਤੇ ਹੌਲਦਾਰ ਗੁਰਸ਼ਰਨ ਸਿੰਘ ਸ਼ਾਮਲ ਹਨ।
ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਭ੍ਰਿਸ਼ਟਾਚਾਰ ਦੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਟਿਆਲਾ ਟ੍ਰੈਫਿਕ ਪੁਲਸ ਦੇ ਇੰਚਾਰਜ਼ ਇੰਸਪੈਕਟਰ ਕਰਨੈਲ ਸਿੰਘ ਨੂੰ ਵੀ ਮੁਅੱਤਲ ਕੀਤਾ ਹੈ ਕਿਉਂਕਿ ਉਹ ਆਪਣੀ ਆਪਣੇ ਅਧੀਨ ਮੁਲਾਜਮਾਂ 'ਤੇ ਨਿਗਰਾਨੀ ਰੱਖਣ 'ਚ ਅਸਫ਼ਲ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਹੀ ਮੁਲਾਜ਼ਮਾਂ ਨੂੰ ਵਾਰ-ਵਾਰ ਸਪੀਡ ਰਾਡਾਰਾ ਨਾਕਾ ਡਿਊਟੀ 'ਤੇ ਤਾਇਨਾਤ ਕੀਤਾ। ਇਸ ਦੇ ਨਾਲ ਹੀ ਐੱਸ. ਐੱਸ. ਪੀ. ਨੇ ਐੱਸ. ਪੀ. ਟ੍ਰੈਫਿਕ ਤੇ ਡੀ. ਐੱਸ. ਪੀ. ਟ੍ਰੈਫਿਕ ਵਲੋਂ ਆਪਣੇ ਅਧੀਨ ਕਰਮਚਾਰੀਆਂ 'ਤੇ ਨਿਗਰਾਨੀ 'ਚ ਢਿੱਲ ਵਰਤਣ ਸਬੰਧੀਂ ਇਨ੍ਹਾਂ ਦੋਵਾਂ ਉੱਚ ਅਧਿਕਾਰੀਆਂ ਤੋਂ ਵੀ ਜੁਆਬ ਤਲਬ ਕੀਤਾ ਹੈ। ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।


Related News