ਅਕਾਲੀ-ਭਾਜਪਾ ਗਠਜੋੜ ਤੋਂ ਪਹਿਲਾਂ ਅਸ਼ਵਨੀ ਸ਼ਰਮਾ ਦੀ ਛੁੱਟੀ! ਕੀ ਅਕਾਲੀ ਪੈ ਗਏ ਭਾਰੀ?
Monday, Jul 03, 2023 - 07:09 PM (IST)
ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਭਾਜਪਾ ਪ੍ਰਧਾਨਗੀ ਤੋਂ ਛੁੱਟੀ ਹੋਣ ਦੀਆਂ ਖ਼ਬਰਾਂ ਸੋਸ਼ਲ ਮੀਡੀਏ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਹੀਆਂ ਹਨ। ਅਸ਼ਵਨੀ ਸ਼ਰਮਾ ਭਾਜਪਾ ਦੀ ਪ੍ਰਧਾਨਗੀ ਤੋਂ ਸੱਚਮੁਚ ਲਾਂਭੇ ਹੋ ਗਏ ਤਾਂ ਕਿਧਰੇ ਪੰਜਾਬ ਵਿਚ ਅਕਾਲੀ ਭਾਜਪਾ ਗਠਜੋੜ ਨਾ ਹੋਣ ਕਾਰਨ ਬਣੇ ਅੜਿੱਕੇ ਕਾਰਨ ਉਨ੍ਹਾਂ ਦੀ ਛੁੱਟੀ ਹੋ ਗਈ। ਇਹ ਸਵਾਲ ਅੱਜ ਭਾਜਪਾ ਲੀਡਰਸ਼ਿਪ ਵਿਚ ਵਾਰ-ਵਾਰ ਉੱਠ ਰਿਹਾ ਸੀ।
ਇੱਥੇ ਦੱਸਣਾ ਬਣਦਾ ਹੈ ਕਿ ਅਸ਼ਵਨੀ ਸ਼ਰਮਾ ਪਿਛਲੇ ਸਮੇਂ ਤੋਂ ਹਿੱਕ ਥਾਪੜ ਕੇ ਤੇ ਪੂਰੇ ਭਰੋਸੇ ਨਾਲ ਆਖਦੇ ਆ ਰਹੇ ਸਨ ਕਿ ਭਾਜਪਾ ਅਕਾਲੀ ਦਲ ਨਾਲ ਕਿਸੇ ਕੀਮਤ ’ਤੇ ਗਠਜੋੜ ਨਹੀਂ ਕਰੇਗੀ। ਉਨ੍ਹਾਂ ਦੇ ਬਿਆਨ ’ਤੇ ਅਕਾਲੀ ਨੇਤਾ ਵੀ ਪਲਟਵਾਰ ਕਰਦੇ ਸਨ। ਹੁਣ ਲਗਦਾ ਹੈ ਕਿ ਭਾਜਪਾ ਨੇ ਅਕਾਲੀ ਦਲ ਨਾਲ ਗਠਜੋੜ ਮੁੜ ਕਰਨ ਦਾ ਇਰਾਦਾ ਬਣਾ ਲਿਆ ਹੈ ਜਿਸ ਦੇ ਚਲਦੇ ਸਭ ਤੋਂ ਪਹਿਲਾਂ ਅਕਾਲੀਆਂ ਦੀ ਪਹਿਲੀ ਮੰਗ ਸ਼ਰਮਾ ਹਟਾਓ ਹੋਣ ’ਤੇ ਲਗਦਾ ਹੈ ਕਿ ਉਨ੍ਹਾਂ ਦੀ ਪ੍ਰਧਾਨਗੀ ਤੋਂ ਛੁੱਟੀ ਹੋ ਗਈ। ਇਸ ਦੀ ਚਰਚਾ ਅੱਜ ਅਕਾਲੀ ਆਗੂ ਇਕ-ਦੂਜੇ ਕੋਲ ਕਰਦੇ ਸੁਣੇ ਗਏ।
ਇਹ ਖ਼ਬਰ ਵੀ ਪੜ੍ਹੋ - ਜ਼ਮੀਨ ਦੇ ਲਾਲਚ 'ਚ ਕਲਯੁਗੀ ਪੁੱਤ ਨੂੰ ਭੁੱਲੇ ਰਿਸ਼ਤੇ, ਮਾਂ ਨਾਲ ਕਰਦਾ ਰਿਹਾ ਜਾਨਵਰਾਂ ਜਿਹਾ ਸਲੂਕ
ਬਾਕੀ ਹੁਣ ਦੇਖਦੇ ਹਾਂ ਕਿ ਭਾਜਪਾ ਅਕਾਲੀ ਦਲ ਨਾਲ ਗੂੜ੍ਹੀ ਸਾਂਝ ਰੱਖਣ ਵਾਲੇ ਕਿਸੇ ਭਾਜਪਾ ਆਗੂ ਨੂੰ ਪ੍ਰਧਾਨ ਬਣਾਉਂਦੇ ਹਨ ਜਾਂ ਫਿਰ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਜੋ ਕੱਲ ਭਾਜਪਾ ਦੀ ਛਤਰੀ ’ਤੇ ਹਨ, ਉਨ੍ਹਾਂ ਨੂੰ ਕਮਾਂਡ ਸੰਭਾਲਦੇ ਹਨ।
ਜੰਗ ਦੇ ਮੈਦਾਨ ’ਚ ਘੋੜੇ ਬਦਲਣਾ ਚੰਗਾ ਨਹੀਂ
ਪੰਜਾਬ ਵਿਚ ਭਾਜਪਾ ਆਪਣੇ ਪੁਰਾਣੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਹਟਾ ਕੇ ਨਵਾਂ ਪ੍ਰਧਾਨ ਥਾਪਣ ਜਾ ਰਹੀ ਹੈ। ਇਸ ’ਤੇ ਇਕ ਪੁਰਾਣੇ ਬਜ਼ੁਰਗ ਨੇਤਾ ਨੇ ਕਿਹਾ ਕਿ ਜੰਗ ਦੇ ਮੈਦਾਨ ਤੋਂ ਪਹਿਲਾਂ ਘੋੜੇ ਬਦਲਣਾ ਚੰਗਾ ਕੰਮ ਨਹੀਂ ਹੁੰਦਾ। ਉਸ ਆਗੂ ਨੇ ਕਿਹਾ ਕਿ ਭਾਵੇਂ ਭਾਜਪਾ ਕਿਸੇ ਨਾਲ ਵੀ ਗਠਜੋੜ ਕਰੇ ਪਰ ਆਪਣੀ ਪਾਰਟੀ ਵਿਚ ਬੈਠੇ ਨੇਤਾਵਾਂ ਨੂੰ ਲਾਂਭੇ ਕਰਕੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਵਰਕਰਾਂ ਵਿਚ ਜੋਸ਼ ਤੇ ਵਰਕਰਾਂ ਨੂੰ ਵੀ ਹੁੰਦਾ ਹੈ। ਸਾਡਾ ਪ੍ਰਧਾਨ ਹੈ ਪਰ ਜਦੋਂ ਨਵਾਂ ਪ੍ਰਧਾਨ ਆਉਂਦਾ ਹੈ ਤਾਂ ਵਰਕਰਾਂ ਦੀ ਓਨੀ ਪੁੱਛ ਪ੍ਰਤੀਤ ਨਹੀਂ ਹੁੰਦੀ ਕਿਉਂਕਿ ਨਵੇਂ ਪ੍ਰਧਾਨ ਨੂੰ ਨਹੀਂ ਪਤਾ ਹੁੰਦਾ ਕਿ ਕਿਹੜੇ ਵਰਕਰ ਦਾ ਕੀ ਰਤਬਾ ਹੈ। ਇਸ ਲਈ ਇਹ ਕੋਈ ਚੰਗਾ ਫੈਸਲਾ ਨਹੀਂ ਲਗਦਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।