ਛੱਤੀਸਗੜ੍ਹ ’ਚ ਹੋਏ ਹਾਦਸੇ ਤੋਂ ਬਾਅਦ ਰਾਹੁਲ, ਪ੍ਰਿਅੰਕਾ, ਬਘੇਲ, ਚੰਨੀ ਤੇ ਸਿੱਧੂ ਕਿੱਥੇ ਗਾਇਬ ਹੋ ਗਏ : ਅਸ਼ਵਨੀ ਸ਼ਰਮਾ
Saturday, Oct 16, 2021 - 08:54 AM (IST)
ਚੰਡੀਗੜ੍ਹ : (ਸ਼ਰਮਾ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਛੱਤੀਸਗੜ੍ਹ ਦੇ ਜਸ਼ਪੁਰ ਵਿਚ ਦੁਰਗਾ ਪੂਜਾ ਦੇ ਸਬੰਧ ਵਿਚ ਕੱਢੇ ਜਾ ਰਹੇ ਜਲੂਸ ਵਿਚ ਸ਼ਰਧਾਲੂਆਂ ’ਤੇ ਤੇਜ਼ ਰਫ਼ਤਾਰ ਐੱਸ. ਯੂ. ਵੀ. ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਮਾਰਨ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਾਂਗਰਸ ਹਾਈਕਮਾਨ ਅਤੇ ਹੋਰ ਆਗੂਆਂ ਨੂੰ ਜੰਮ ਕੇ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਲਖੀਮਪੁਰ ਖੀਰੀ ਦੇ ਮ੍ਰਿਤਕਾਂ ’ਤੇ ਰੌਲਾ ਪਾਉਣ ਵਾਲੇ ਹੁਣ ਆਪਣੇ ਕਾਂਗਰਸ ਸ਼ਾਸਿਤ ਰਾਜ ਵਿਚ ਹੋਏ ਹਾਦਸੇ ’ਤੇ ਚੁੱਪ ਕਿਉਂ ਹਨ ?
ਇਹ ਵੀ ਪੜ੍ਹੋ : ਪੰਜਾਬ ਵਜ਼ਾਰਤ ਦੀ ਅਹਿਮ ਬੈਠਕ 18 ਅਕਤੂਬਰ ਨੂੰ, BSF ਸਣੇ ਬਿਜਲੀ ਮੁੱਦੇ 'ਤੇ ਚਰਚਾ ਦੇ ਆਸਾਰ
ਉੱਥੇ ਹੋਏ ਹਾਦਸੇ ਵਿਚ ਮਾਰੇ ਗਏ ਅਤੇ ਜ਼ਖ਼ਮੀਆਂ ਲਈ ਹੁਣ ਤੱਕ ਮੁੱਖ ਮੰਤਰੀ ਬਘੇਲ ਜਾਂ ਚੰਨੀ ਵੱਲੋਂ ਵੰਡੇ ਜਾ ਰਹੇ 50 ਲੱਖ ਕਿੱਥੇ ਗਏ? ਉਨ੍ਹਾਂ ਨੇ ਕਿਹਾ ਕਿ ਆਪਣੇ ਸੂਬੇ ਵਿਚ ਹੋਏ ਹਾਦਸੇ ਵਿਚ ਮਾਰੇ ਗਏ ਲੋਕਾਂ ਨੂੰ ਲੈ ਕੇ ਕੀ ਬਘੇਲ ਧਰਨੇ ’ਤੇ ਬੈਠਣਗੇ? ਸ਼ਰਮਾ ਨੇ ਕਿਹਾ ਕਿ ਲਖੀਮਪੁਰ ਵਿਚ ਕਾਂਗਰਸੀ ਆਗੂਆਂ ਵੱਲੋਂ ਬਹੁਤ ਡਰਾਮੇ ਕੀਤੇ ਗਏ ਸਨ ਪਰ ਹੁਣ ਇਹ ਕਾਂਗਰਸੀ ਕਿੱਥੇ ਗਏ ਹਨ?
ਉਨ੍ਹਾਂ ਕਿਹਾ ਕਿ ਲਖੀਮਪੁਰ ਵਿਚ ਅੰਦੋਲਨ ਲਈ ਕਾਂਗਰਸ ਹਾਈਕਮਾਨ ਦੇ ਆਗੂਆਂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਸਿਆਸਤ ਚਮਕਾਉਣ ਲਈ ਕਰੋੜਾਂ ਰੁਪਏ ਦਿੱਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਪਰ ਹਾਲੇ ਤੱਕ ਉਨ੍ਹਾਂ ਮ੍ਰਿਤਕਾਂ ਦੇ ਵਾਰਿਸਾਂ ਨੂੰ ਕੁੱਝ ਨਹੀਂ ਮਿਲਿਆ। ਕਾਂਗਰਸੀ ਸਿਰਫ ਆਪਣੇ ਫ਼ਾਇਦੇ ਦੀ ਸਿਆਸਤ ਕਰਦੇ ਹਨ, ਇਨ੍ਹਾਂ ਨੂੰ ਆਮ ਲੋਕਾਂ ਨਾਲ ਕੁੱਝ ਲੈਣਾ-ਦੇਣਾ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਬਿਜਲੀ ਸੰਕਟ' 'ਤੇ ਮਨਪ੍ਰੀਤ ਬਾਦਲ ਦਾ ਬਿਆਨ, ਦੱਸਿਆ ਕਿਉਂ ਆ ਰਹੀ ਸਮੱਸਿਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ