ਕਾਂਗਰਸ ਨੂੰ ਵੱਡਾ ਝਟਕਾ, ਸੀਨੀਅਰ ਆਗੂ ਅਸ਼ਵਨੀ ਸੇਖੜੀ ਭਾਜਪਾ ’ਚ ਹੋਏ ਸ਼ਾਮਲ
Tuesday, Jul 25, 2023 - 06:26 PM (IST)

ਚੰਡੀਗੜ੍ਹ : ਪੰਜਾਬ ਕਾਂਗਰਸ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਸੇਖੜੀ ਨੂੰ ਭਾਜਪਾ ਵਿਚ ਸ਼ਾਮ ਕਰਵਾਇਆ ਹੈ। ਸੇਖੜੀ 4 ਵਾਰ ਬਟਾਲਾ ਤੋਂ ਵਿਧਾਇਕ ਰਹੇ ਹਨ ਅਤੇ ਮਾਝਾ ਦੀ ਸਿਆਸਤ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ। ਕਿਸੇ ਸਮੇਂ ਨਵਜੋਤ ਸਿੱਧੂ ਦੇ ਬੇਹੱਦ ਕਰੀਬ ਰਹੇ ਸੇਖੜੀ ਪਾਰਟੀ ਨਾਲੋਂ ਪਿਛਲੇ ਕੁੱਝ ਸਮੇਂ ਤੋਂ ਨਾਰਾਜ਼ ਚੱਲ ਰਹੇ ਸਨ। ਸੇਖੜੀ ਨਵਜੋਤ ਸਿੱਧੂ ਦੇ ਧੜੇ ਦੇ ਮੰਨੇ ਜਾਂਦੇ ਸਨ। ਸਿੱਧੂ ਦੇ ਪ੍ਰਧਾਨ ਬਨਣ ਅਤੇ ਅਸਤੀਫਾ ਦੇਣ ਤੋਂ ਬਾਅਦ ਵੀ ਉਹ ਸਿੱਧੂ ਦੇ ਖੇਮੇ ਵਿਚ ਸਰਗਰਮ ਰਹੇ।
ਇਹ ਵੀ ਪੜ੍ਹੋ : ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦੇ ਭਾਰੀ ਮੀਂਹ
ਕਾਂਗਰਸ ’ਚ ਲੋਕਾਂ ਦੀ ਨਹੀਂ ਸਗੋਂ ਅਹੁਦੇ ਦੀ ਲੜਾਈ
ਭਾਜਪਾ ਵਿਚ ਸ਼ਮੂਲੀਅਤ ਕਰਨ ਦੌਰਾਨ ਸੇਖੜੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਦਾ ਪਿਛਲੇ 70 ਸਾਲ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਪਰ ਅੱਜ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਹੁਣ ਲੋਕਾਂ ਦੀ ਨਹੀਂ ਸਗੋਂ ਅਹੁਦੇ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਮੇਰੇ ਪੁਰਾਣੇ ਸਾਥੀ ਭਾਜਪਾ ਵਿਚ ਸ਼ਾਮਲ ਹੋਏ ਹਨ। ਅੱਜ ਕਾਂਗਰਸ ਆਪਣੀ ਅਸਲ ਵਿਚਾਰਧਾਰਾਂ ਤੋਂ ਭਟਕ ਚੁੱਕੀ ਹੈ। ਕਾਂਗਰਸ ਵਿਚ ਮੌਜੂਦਾ ਸਮੇਂ ਵਿਚ ਸਿਰਫ ਕੁਰਸੀ ਦੀ ਲੜਾਈ ਚੱਲ ਰਹੀ। ਹੁਣ ਇਥੇ ਸੀਨੀਅਰਤਾ ਨਹੀਂ ਸਗੋਂ ਪੈਸੇ ਦੇ ਜ਼ੋਰ ’ਤੇ ਅਹੁਦੇ ਵੰਡੇ ਜਾਂਦੇ ਹਨ।
ਇਹ ਵੀ ਪੜ੍ਹੋ : 15 ਸਾਲ ਬਾਅਦ ਅਮਰੀਕਾ ਤੋਂ ਪਰਤੀ ਮਹਿਲਾ ਦੀ ਕੀਤੀ ਕੁੱਟਮਾਰ, ਪਾੜ ਦਿੱਤੇ ਕੱਪੜੇ
ਸੇਖੜੀ ਨੇ ਕਿਹਾ ਕਿ ਕਾਂਗਰਸ ਨੇ ਨਿੱਜੀ ਹਿੱਤਾਂ ਲਈ ਆਮ ਆਦਮੀ ਪਾਰਟੀ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਬੇਹੱਦ ਪਿੱਛੜੇ ਹੋਏ ਹਨ। ਆਲਮ ਇਹ ਹੈ ਕਿ ਹਰ ਘਰ ਵਿਚ ਬੇਰੁਜ਼ਗਾਰ ਨੌਜਵਾਨ ਹਨ। ਹਰ ਸਾਲ ਵੱਡੀ ਗਿਣਤੀ ਵਿਚ ਨੌਜਵਾਨ ਬਾਹਰ ਜਾ ਰਹੇ ਹਨ। ਭਾਜਪਾ ਦੀ ਸਰਕਾਰ ਨਾਲ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ ਅਤੇ ਭਾਜਪਾ ਵਿਚ ਅਹੁਦਿਆਂ ਦੇ ਲਾਲਚ ਵਿਚ ਨਹੀਂ ਸਗੋਂ ਪੰਜਾਬ ਦੀ ਲੜਾਈ ਲੜਨ ਆਏ ਹਾਂ।
ਇਹ ਵੀ ਪੜ੍ਹੋ : ਇੱਕੋ ਦਿਨ ’ਚ ਤਿੰਨ ਲੋਕਾਂ ਨੇ ਕੀਤੀ ਖ਼ੁਦਕੁਸ਼ੀ, ਮ੍ਰਿਤਕਾਂ ’ਚ 17 ਸਾਲਾ ਕੁੜੀ, ਮੁੰਡਾ ਤੇ ਏ. ਐੱਸ. ਆਈ. ਸ਼ਾਮਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8