ਆਸ਼ੂਤੋਸ਼ ਮਹਾਰਾਜ ਦੇ ਮਾਮਲੇ ''ਤੇ ਹਾਈਕੋਰਟ ਸਖਤ, ਪੰਜਾਬ ਸਰਕਾਰ ਨੂੰ ਦਿੱਤੇ ਹੁਕਮ

11/10/2016 11:33:58 AM

ਚੰਡੀਗੜ੍ਹ (ਸੱਤੀ) : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਪ੍ਰਮੁੱਖ ਆਸ਼ੂਤੋਸ਼ ਮਹਾਰਾਜ ਦੇ ਕਥਿਤ ਮ੍ਰਿਤਕ ਸਰੀਰ ਦੇ ਸਸਕਾਰ ਦੇ ਮੁੱਦੇ ਨੂੰ ਹੱਲ ਕਰਨ ਲਈ ਸਰਕਾਰ ਨੂੰ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਹਾਲੇ ਤਕ ਨਹੀਂ ਹੋ ਸਕੀ। ਇਸ ''ਤੇ ਸਖਤੀ ਵਰਤਦੇ ਹੋਏ ਹਾਈਕੋਰਟ ਨੇ ਕਿਹਾ ਕਿ ਜਾਂ ਤਾਂ ਅਗਲੀ ਤਰੀਕ ''ਤੇ ਸਰਕਾਰ ਰਿਪੋਰਟ ਪੇਸ਼ ਕਰੇ ਜਾਂ ਫਿਰ 20 ਹਜ਼ਾਰ ਰੁਪਏ ਹਰਜਾਨਾ ਅਦਾ ਕਰੇ।
ਹਾਈਕੋਰਟ ਨੇ ਸਰਕਾਰ ਦੀ ਕਮੇਟੀ ਤੋਂ ਰਿਪੋਰਟ ਤਲਬ ਕੀਤੀ ਹੈ ਕਿ ਆਖਰ ਇਸ ਮਾਮਲੇ ''ਚ ਕੀ ਕੀਤਾ ਗਿਆ। ਹਾਈਕੋਰਟ ਨੇ ਮਾਮਲੇ ''ਚ ਅੰਤਿਮ ਫੈਸਲਾ ਲੈ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।


Gurminder Singh

Content Editor

Related News