ਆਸ਼ਾ ਵਰਕਰਾਂ ਨੇ ਫੂਕਿਆ ਸਰਕਾਰ ਦਾ ਪੁਤਲਾ

03/09/2018 2:05:57 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਵਿਭਾਗ 'ਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਆਸ਼ਾ ਵਰਕਰਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਰੋਸ ਦਿਵਸ ਵਜੋਂ ਮਨਾਉਂਦੇ ਹੋਏ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜ਼ਿਲਾ ਪ੍ਰਧਾਨ ਸ਼ਕੁੰਤਲਾ ਦੇਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਆਸ਼ਾ ਵਰਕਰਜ਼ ਦੀਆਂ ਮੰਗਾਂ ਨੂੰ ਲਗਾਤਾਰ ਅਣਡਿੱਠਾ ਕਰ ਰਹੀ ਹੈ, ਜਿਸ ਕਾਰਨ ਸਮੂਹ ਵਰਕਰਾਂ 'ਚ ਸਰਕਾਰ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਆਸ਼ਾ ਵਰਕਰਾਂ ਨੂੰ ਬਹੁਤ ਹੀ ਘੱਟ ਤਨਖਾਹ ਦੇ ਕੇ ਉਨ੍ਹਾਂ ਦਾ ਆਰਥਕ ਸ਼ੋਸ਼ਣ ਕਰ ਰਹੀ ਹੈ, ਜਿਸ ਕਾਰਨ ਉਹ ਇਸ ਦਿਨ ਨੂੰ ਰੋਸ ਦਿਵਸ ਦੇ ਤੌਰ 'ਤੇ ਮਨਾਉਣ ਲਈ ਮਜਬੂਰ ਹੋਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਸ਼ਾ ਵਰਕਰਜ਼ ਨੂੰ ਵਿਭਾਗ 'ਚ ਰੈਗੂਲਰ ਕਰ ਕੇ ਪੂਰੀ ਤਨਖਾਹ ਦਿੱਤੀ ਜਾਵੇ ਤੇ ਜਦੋਂ ਤੱਕ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਤਦ ਤੱਕ ਉਨ੍ਹਾਂ ਨੂੰ ਘੱੱਟੋ-ਘੱਟ ਤਨਖਾਹ ਦੇ ਘੇਰੇ 'ਚ ਲਿਆ ਕੇ ਆਸ਼ਾ ਵਰਕਰਜ਼ ਨੂੰ 15 ਹਜ਼ਾਰ ਤੇ ਫੈਸਿਲੀਟੇਟਰ ਨੂੰ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ। 
ਇਸ ਮੌਕੇ ਸੀਮਾ ਰਾਣੀ ਜਨਰਲ ਸਕੱਤਰ, ਰਾਜਵਿੰਦਰ ਕੌਰ, ਜਸਕਰਨ, ਪ੍ਰਭਜੋਤ, ਪਰਮਿੰਦਰ ਕੌਰ, ਸੋਨੀਆ, ਨੀਲਮ, ਜਤਿੰਦਰ ਕੌਰ, ਗੁਰਦੀਪ ਰਾਣੀ, ਸੁਨੀਤਾ ਬਲਾਚੌਰ, ਨੀਲਮ ਤੇ ਕੁਲਵਿੰਦਰ ਕੌਰ ਸੜੋਆ ਆਦਿ ਮੌਜੂਦ ਸਨ।


Related News