ਕੋਰੋਨਾ ਖਿਲਾਫ਼ ਜੰਗ ਲੜ ਰਹੀਆਂ ਆਸ਼ਾ ਵਰਕਰਾਂ ਦੀ ਸਰਕਾਰ ਨੇ ਲਈ ਸਾਰ

05/09/2020 5:53:07 PM

ਜਲੰਧਰ: ਨੈਸ਼ਨਲ ਹੈਲਥ ਮਿਸ਼ਨ ਪੰਜਾਬ ਨੇ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਨੂੰ ਕੋਵਿਡ-19 ਮਹਾਮਾਰੀ ਦੌਰਾਨ ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਧਿਆਨ ’ਚ ਰੱਖਦਿਆਂ ਵਾਧੂ ਇਨਸੈਂਟਿਵ ਦੇਣ ਦਾ ਫੈਸਲਾ ਕੀਤਾ ਹੈ। ਮਿਸ਼ਨ ਨੇ ਇਕ ਪੱਤਰ ਜਾਰੀ ਕਰਕੇ ਦੱਸਿਆ ਕਿ ਕੋਵਿਡ-19 ਅਧੀਨ ਵਾਧੂ ਕੰਮ ਕਰਨ ਲਈ ਜਨਵਰੀ 2020 ਤੋਂ ਜੂਨ 2020 ਤੱਕ ਆਸ਼ਾ ਵਰਕਰਾਂ ਨੂੰ 1000ਰੁਪਏ ਪ੍ਰਤੀ ਮਹੀਨਾ ਅਤੇ ਆਸ਼ਾ ਫੈਸੀਲੀਟੇਟਰਾਂ ਨੂੰ 500 ਰੁਪਏ ਪ੍ਰਤੀ ਮਹੀਨਾ ਇਨਸੈਂਟਿਵ ਦਿੱਤਾ ਜਾਵੇਗਾ। ਉੱਥੇ ਹੀ ਆਸ਼ਾ ਵਰਕਰਾਂ ਨੂੰ ਵਾਧੂ ਘਰ-ਘਰ ਸਰਵੇਖਣ ਕਰਨ ਲਈ ਜਨਵਰੀ 2020 ਜੂਨ 2020 ਤੱਕ 1500 ਰੁਪਏ ਪ੍ਰਤੀ ਮਹੀਨਾ ਇਨਸੈਟਿਵ ਅਤੇ ਆਸ਼ਾ ਫੈਸਲੀਟੇਟਰਾਂ ਨੂੰ ਆਸ਼ਾ ਦੀ ਸਪੋਰਟਿਵ ਸੁਪਰਵੀਜਨ ਲਈ 1500 ਰੁਪਏ ਪ੍ਰਤੀ ਮਹੀਨਾ ਇਨਸੈਂਟਿਵ ਅਪ੍ਰੈਲ 2020 ਤੋਂ ਜੂਨ 2020 ਤੱਕ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਜੇਕਰ ਆਸ਼ਾ ਜਾਂ ਆਸ਼ਾ ਫੈਸੀਲੀਟੇਟਰ ਡਿਊਟੀ ਦੌਰਾਨ ਕੋਰੋਨਾ ਵਾਇਰਸ ਨਾਲ ਸੰ¬ਕ੍ਰਮਿਤ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ 10,000 ਰੁਪਏ ਦਾ ਇਕ ਸਪੈਸ਼ਲ ਇਨਸੈਨਟਿਵ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ ’ਚ ਕੀਤਾ ਜਾਵੇਗਾ। ਡਿਊਟੀ ਦੌਰਾਨ ਕੋਰੋਨਾ ਵਾਇਰਸ ਸੰ¬ਕ੍ਰਮਿਤ ਹੋਣ ’ਤੇ ਆਸ਼ਾ ਜਾਂ ਆਸ਼ਾ ਫੈਸੀਲੀਟੇਟਰ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ 50 ਲੱਖ ਦੀ ਬੀਮਾ ਰਾਸ਼ੀ ਦਿੱਤੀ ਜਾਵੇਗੀ। ਆਸ਼ਾ ਅਤੇ ਆਸ਼ਾ ਫੈਸੀਲੀਟੇਟਰ ਦਾ ਡਾਕਟਰੀ ਸਲਾਹ ਮੁਤਾਬਕ ਕੋਰੋਨਾ ਵਾਇਰਸ ਟੈਸਟ ਕੀਤਾ ਜਾਵੇਗਾ। ਉਨ੍ਹਾਂ ਨੂੰ ਡਿਊਟੀ ਕਰਦੇ ਸਮੇਂ ਮਾਸਕ ਸੈਨੇਟਾਈਜ਼ਰ ਅਤੇ ਦਸਤਾਨੇ ਮੁਹੱਈਆ ਕਰਵਾਏ ਜਾਣ। ਦੱਸਣਯੋਗ ਹੈ ਕਿ ਪੰਜਾਬ ’ਚ 28000 ਆਸ਼ਾ ਵਰਕਰ ਹਨ ਅਤੇ 18000 ਆਸ਼ਾ ਫੈਸੀਲੀਟੇਟਰ ਹਨ। 

PunjabKesari

ਇਸ ਮੌਕੇ ਕਿਰਨਦੀਪ ਕੌਰ ਪੰਜੋਲਾ ਨੇ ਸਮੂਹ ਵਰਕਰਾਂ ਵਲੋਂ ਹੈਲਥ ਮੰਤਰੀ ਦਾ ਧੰਨਵਾਦ ਕੀਤਾ ਅਤੇ ਹਰਿਆਣਾ ਪੈਟਰਨ ਦੀ ਮੰਗ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੀਆਂ ਵਰਕਰਾਂ ਦੀ ਮੰਗ ਨੂੰ ਜਲਦੀ ਪੂਰਾ ਕਰੋ। ਮੰਤਰੀ ਨੇ ਭਰੋਸਾ ਦਿੱਤਾ ਕਿ ਤੁਹਾਡੀ ਚੰਗੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਇਹ ਮੰਗ ਬਾਰੇ ਵੀ ਵਿਚਾਰ ਚੱਲ ਰਹੀ ਹੈ।ਇਸ ਮੌਕੇ ਕੋਵਿਡ-19 ਮਹਾਮਾਰੀ ’ਚ ਜਿੱਥੇ ਵਰਕਰਾਂ ਦਾ ਕੰਮ ਤੱਕੜੀ ’ਚ ਤੋਲਿਆ ਜਾਵੇ ਤਾਂ ਜ਼ਮੀਨ ਆਸਮਾਨ ਦਾ ਫਰਕ ਸਾਹਮਣੇ ਆਵੇਗਾ। ਹਰ ਪਿੰਡ ’ਚ ਵਰਕਰਾਂ ਲੋਕਾਂ ਨੂੰ ਏਕਾਂਤਵਾਸ ਕਰਨ ਤੇ ਆ ਰਹੀਆਂ ਝੜਪਾਂ ਦਾ ਨਿੱਤ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਸਾਡੀਆਂ ਵਰਕਰਾਂ ਨਿਰਮਤਾ ਨਾਲ ਪੇਸ਼ ਆ ਰਹੀਆਂ ਹਨ। ਕਿਤੇ ਵੀ ਵਿਅਕਤੀ ’ਤੇ ਪਰਚਾ ਦਰਜ ਕਰਵਾਉਣ ਤੋਂ ਗੁਰੇਜ਼ ਕਰਦੀਆਂ ਹਨ। ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਤੁਸੀਂ ਇਨਸਾਨੀਅਤ ਦੇ ਤੌਰ ’ਤੇ 2008 ਤੋਂ ਆਮ ਪਬਲਿਕ ਲਈ ਨਿਸ਼ਕਾਮ ਸੇਵਾ ਨਿਭਾ ਰਹੇ ਹੋ ਤਾਂ ਹੁਣ ਵੀ ਇਸ ਯੁੱਧ ਦੇ ਮੈਦਾਨ ’ਚ ਕੋਰੋਨਾ ਵਾਇਰਸ ਫੈਲਣ ਤੇ ਅੱਗੇ ਵੱਧਣ ਤੇ ਅਹਿਮ ਰੋਲ ਅਦਾ ਕਰਦੇ ਰਹੋੋ। 


Shyna

Content Editor

Related News