ਨਤੀਜੇ ਐਲਾਨ ਹੁੰਦਿਆਂ ਹੀ ਵਿਦਿਆਰਥੀਆ ਨੂੰ ਬਾਹਰ ਦਾ ਰਸਤਾ, ਬਿਨਾਂ ਆਈ. ਕਾਰਡ ਨਹੀਂ ਆ ਸਕਦੇ ਕੈਂਪਸ
Thursday, Sep 07, 2023 - 03:31 PM (IST)
ਚੰਡੀਗੜ੍ਹ (ਆਸ਼ੀਸ਼) : ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਚ ਵਿਦਿਆਰਥੀ ਕੌਂਸਲ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ। ਇਸ ਤੋਂ ਬਾਅਦ ਪ੍ਰਸ਼ਾਸਨ, ਕਾਲਜ ਪ੍ਰਬੰਧਕਾਂ ਅਤੇ ਚੰਡੀਗੜ੍ਹ ਪੁਲਸ ਨੇ ਰਾਹਤ ਦਾ ਸਾਹ ਲਿਆ ਹੈ। ਕਾਲਜਾਂ ਵਿਚ ਸਵੇਰ ਤੋਂ ਹੀ ਸੁਰੱਖਿਆ ਸਬੰਧੀ ਕਾਲਜ ਪ੍ਰਬੰਧਕਾਂ ਅਤੇ ਪੁਲਸ ਨੇ ਗੇਟ ’ਤੇ ਵਿਦਿਆਰਥੀਆਂ ਨੂੰ ਬਿਨਾਂ ਆਈ. ਕਾਰਡ ਦਾਖਲ ਨਹੀਂ ਹੋਣ ਦਿੱਤਾ। ਨਤੀਜੇ ਤੋਂ ਬਾਅਦ ਜੇਤੂ ਉਮੀਦਵਾਰਾਂ ਦੇ ਸਮਰਥਕ ਜਿੱਤ ਦੇ ਜਸ਼ਨ ਵਿਚ ਡੁੱਬ ਗਏ। ਉਥੇ ਹੀ ਪੁਲਸ ਨੇ ਹਾਰਨ ਵਾਲੇ ਉਮੀਦਵਾਰਾਂ ਦੇ ਸਮਰਥਕਾਂ ਨੂੰ ਸੁਰੱਖਿਆ ਦੇ ਘੇਰੇ ਵਿਚ ਬਾਹਰ ਕੱਢਿਆ। ਕਾਲਜਾਂ ਦੇ 100 ਮੀਟਰ ਦੇ ਦਾਇਰੇ ਵਿਚ ਵੀ ਕਿਸੇ ਵਿਦਿਆਰਥੀ ਨੂੰ ਖੜ੍ਹਾ ਨਹੀਂ ਹੋਣ ਦਿੱਤਾ ਗਿਆ। ਉੱਥੇ ਹੀ ਵਿਦਿਆਰਥੀਆਂ ਨੂੰ ਆਈ. ਕਾਰਡ ਤੋਂ ਬਿਨਾਂ ਅੰਦਰ ਨਾ ਆਉਣ ਬਾਰੇ ਵੀ ਕਿਹਾ ਗਿਆ। ਕਾਲਜਾਂ ਦੇ ਆਸਪਾਸ ਘਰਾਂ ਅਤੇ ਮਾਰਕੀਟਾਂ ਵਿਚ ਵਿਦਿਆਰਥੀਆਂ ਦੀ ਭੀੜ ਦੇਖਣ ਨੂੰ ਮਿਲੀ।
15 ਮਿੰਟ ਬਿਜਲੀ ਬੰਦ
ਸੈਕਟਰ-11 ਸਥਿਤ ਪੀ. ਜੀ. ਜੀ. ਸੀ. ਜੀ. ਵਿਚ ਵੋਟਿੰਗ ਦੌਰਾਨ ਇਕ ਬੂਥ ਵਿਚ ਵਿਦਿਆਰਥਣਾਂ ਨੂੰ ਬਿਨਾਂ ਬਿਜਲੀ ਦੇ ਵੋਟ ਦੇਣੀ ਪਈ। ਕਾਲਜ ਵਿਚ 15 ਮਿੰਟ ਬਿਜਲੀ ਸਪਲਾਈ ਪ੍ਰਭਾਵਿਤ ਰਹੀ, ਜਿਸ ਦਾ ਕਾਰਨ ਤਕਨੀਕੀ ਖਰਾਬੀ ਦੱਸਿਆ ਗਿਆ। ਇਸ ਵਾਰ ਵੋਟਿੰਗ ਵਿਚ ਲੜਕੀਆਂ ਦਾ ਰੁਝਾਨ ਘੱਟ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਟਾਂਡਾ ਇਲਾਕੇ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹੈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ
ਏ. ਬੀ. ਵੀ. ਪੀ. ਅਤੇ ਸੋਈ ਪੈਨਲ ਜੇਤੂ
ਸੈਕਟਰ-10 ਸਥਿਤ ਡੀ. ਏ. ਵੀ. ਕਾਲਜ ਵਿਚ ਪ੍ਰਧਾਨ ਅਹੁਦੇ ’ਤੇ ਚਾਰ ਉਮੀਦਵਾਰ ਸਨ, ਜਿਨ੍ਹਾਂ ਵਿਚ ਏ. ਬੀ. ਵੀ. ਪੀ. ਅਤੇ ਸੋਈ ਦੇ ਸੰਯੁਕਤ ਉਮੀਦਵਾਰ ਜਸ਼ਨਪ੍ਰੀਤ ਸਿੰਘ 1693 ਵੋਟਾ ਲੈ ਕੇ ਜੇਤੂ ਰਹੇ। ਇਨਸੋ ਦੇੇ ਆਸ਼ੀਸ਼ ਨੂੰ 166, ਐੱਨ. ਐੱਸ. ਯੂ. ਆਈ. ਦੇ ਗੁਰੂਪ੍ਰਿੰਸ ਸਿੰਘ ਨੂੰ 412 ਅਤੇ ਐੱਚ. ਐੱਸ. ਏ., ਹਿਮਸੂ ਅਤੇ ਐੱਚ. ਪੀ. ਐੱਸ. ਯੂ. ਦੇ ਆਰ. ਸਾਹਿਲ ਲਠਵਾਲ ਨੂੰ 1465 ਵੋਟਾਂ ਪਈਆਂ। 33 ਵੋਟਾਂ ਰੱਦ ਰਹੀਆਂ। ਉਥੇ ਹੀ 37 ਵਿਦਿਆਰਥੀਆਂ ਨੇ ‘ਨੋਟਾ’ ਦੱਬਿਆ।
ਵਾਈਸ ਪ੍ਰੈਜ਼ੀਡੈਂਟ ਅਹੁਦੇ ’ਤੇ ਐੱਚ. ਐੱਸ. ਏ., ਹਿਮਸੂ, ਐੱਚ. ਪੀ. ਐੱਸ. ਯੂ. ਕਾਰਤੀਕੇਅ ਬਿਸ਼ਟ ਨੇ 1841 ਵੋਟਾਂ ਲੈ ਕੇ ਬਾਜ਼ੀ ਮਾਰੀ। ਹਰਪਾਲ ਸਿੰਘ ਸੋਈ, ਏ. ਬੀ. ਵੀ. ਪੀ. 1388 ਅਤੇ ਕ੍ਰਿਸ਼ ਅਸੀਜਾ ਇਨਸੋ 421 ਵੋਟਾਂ ਲੈ ਕੇ ਕਾਮਯਾਬ ਨਹੀਂ ਹੋ ਸਕੇ। 32 ਵੋਟਾਂ ਰੱਦ ਰਹੀਆਂ, ਜਦੋਂ ਕਿ 124 ਵਿਦਿਆਰਥੀਆਂ ਨੇ ‘ਨੋਟਾ’ ਦੱਬਿਆ। ਸਕੱਤਰ ਅਹੁਦੇ ’ਤੇ ਸੋਈ ਅਤੇ ਏ. ਬੀ. ਵੀ. ਪੀ. ਦੇ ਸੰਯੁਕਤ ਉਮੀਦਵਾਰ ਗੌਰਵ ਵਰਮਾ 1758 ਵੋਟਾਂ ਲੈ ਕੇ ਜੇਤੂ ਰਹੇ। ਲਕਸ਼ੇ ਕੁਮਾਰ ਲੱਕੀ ਐੱਚ. ਐੱਸ. ਏ., ਹਿਮਸੂ ਤੇ ਐੱਚ. ਪੀ. ਐੱਸ. ਯੂ. ਨੂੰ 1716 ਵੋਟਾਂ ਪਈਆਂ। 50 ਵੋਟਾਂ ਰੱਦ ਰਹੀਆਂ, ਜਦੋਂ ਕਿ 282 ਵਿਦਿਆਰਥੀਆਂ ਨੇ ‘ਨੋਟਾ’ ਦੱਬਿਆ। ਸੰਯੁਕਤ ਸਕੱਤਰ ਅਹੁਦੇ ’ਤੇ ਸੋਈ ਅਤੇ ਏ. ਬੀ. ਵੀ. ਪੀ. ਦੇ ਸੰਯੁਕਤ ਉਮੀਦਵਾਰ ਪਹਿਲਾਂ 1876 ਵੋਟਾ ਲੈ ਕੇ ਜੇਤੂ ਰਹੇ, ਉਥੇ ਹੀ ਐੱਚ. ਐੱਸ. ਏ., ਹਿਮਸੂ, ਐੱਚ. ਪੀ. ਐੱਸ. ਯੂ. ਦੇ ਸੰਯੁਕਤ ਉਮੀਦਵਾਰ ਕੇਤਨ ਮਨਕੋਟੀਆ ਨੂੰ 1684 ਵੋਟਾਂ ਮਿਲੀਆਂ। 58 ਵੋਟਾਂ ਰੱਦ ਰਹੀਆਂ, ਜਦੋਂ ਕਿ 188 ਵਿਦਿਆਰਥੀਆਂ ਨੇ ‘ਨੋਟਾ’ ਦੱਬ ਕੇ ਨਰਾਜ਼ਗੀ ਦਿਖਾਈ।
ਇਹ ਵੀ ਪੜ੍ਹੋ : ਫਲਿਪਕਾਰਟ ਤੋਂ 434 ਰੁਪਏ ਰਿਫੰਡ ਕਰਾਉਣ ਦੇ ਚੱਕਰ 'ਚ 50,000 ਦੀ ਠੱਗੀ, 2 ਗ੍ਰਿਫ਼ਤਾਰ
ਤਿੰਨ ਅਹੁਦਿਆਂ ’ਤੇ ਸੋਈ ਅਤੇ ਪੁਸੂ, ਇਕ ’ਤੇ ਐੱਚ. ਐੱਸ. ਏ. ਅਤੇ ਐੱਚ. ਪੀ. ਐੱਸ. ਯੂ.
ਸੈਕਟਰ-11 ਦੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਵਿਚ ਪ੍ਰਧਾਨ ਅਹੁਦੇ ’ਤੇ ਪੁਸੂ ਅਤੇ ਸੋਈ ਦੇ ਸੰਯੁਕਤ ਉਮੀਦਵਾਰ ਪ੍ਰਭਜੋਤ ਸਿੰਘ ਹਰੀਕਾ ਜੇਤੂ ਰਹੇ। ਉਨ੍ਹਾਂ ਨੇ ਅਭੀਸ਼ੇਕ ਪਾਂਡੇ ਇੰਸੋ, ਜੇ. ਏ. ਸੀ. ਪੀ. ਅਤੇ ਵਿਕਰਮ ਸ਼ਰਮਾ ਐੱਚ. ਐੱਸ. ਏ., ਐੱਚ. ਪੀ. ਐੱਸ. ਯੂ. ਦੇ ਉਮੀਦਵਾਰ ਨੂੰ ਹਰਾਇਆ। ਉਪ ਪ੍ਰਧਾਨ ਅਹੁਦੇ ’ਤੇ ਪੁਸੂ ਅਤੇ ਸੋਈ ਦੇ ਸੰਯੁਕਤ ਉਮੀਦਵਾਰ ਕਿਰਨਦੀਪ ਸਿੰਘ ਜੇਤੂ ਰਹੇ। ਉਨ੍ਹਾਂ ਨੇ ਐੱਚ. ਐੱਸ. ਏ. ਅਤੇ ਐੱਚ. ਪੀ. ਐੱਸ. ਯੂ. ਦੇ ਸੰਯੁਕਤ ਉਮੀਦਵਾਰ ਵਿਕਾਸ ਮੰਡਲ ਨੂੰ ਹਰਾਇਆ। ਜਨਰਲ ਸਕੱਤਰ ਦੇ ਅਹੁਦੇ ’ਤੇ ਐੱਚ. ਐੱਸ. ਏ. ਅਤੇ ਐੱਚ. ਪੀ. ਐੱਸ. ਯੂ. ਦੇ ਸੰਯੁਕਤ ਉਮੀਦਵਾਰ ਈਸ਼ਾਨ ਬਲੌਰੀਆ ਕਾਮਯਾਬ ਰਹੇ। ਉਨ੍ਹਾਂ ਨੇ ਪੁਸੂ ਅਤੇ ਸੋਈ ਦੇ ਗੌਰਵ, ਸੀ. ਵਾਈ. ਐੱਸ. ਐੱਸ. ਦੇ ਪਿਊਸ਼ ਬਾਂਸਲ ਅਤੇ ਇਨਸੋ ਅਤੇ ਜੇ. ਏ. ਸੀ. ਪੀ. ਦੇ ਸੰਯੁਕਤ ਉਮੀਦਵਾਰ ਸੁੰਦਰ ਸਿੰਘ ਨੂੰ ਹਰਾਇਆ। ਸੰਯੁਕਤ ਸਕੱਤਰ ਅਹੁਦੇ ਲਈ ਪੁਸੂ ਅਤੇ ਸੋਈ ਦੇ ਹਰਸ਼ਪ੍ਰੀਤ ਸਿੰਘ ਜੇਤੂ ਰਹੇ। ਉਨ੍ਹਾਂ ਨੇ ਐੱਚ. ਐੱਸ. ਏ. ਅਤੇ ਐੱਚ. ਪੀ. ਐੱਸ. ਯੂ. ਦੇ ਸੰਯੁਕਤ ਉਮੀਦਵਾਰ ਸ਼ਗੁਨ ਪਤਿਆਲ ਅਤੇ ਇਨਸੋ ਅਤੇ ਜੇ. ਏ. ਸੀ. ਪੀ. ਦੇ ਸੰਯੁਕਤ ਉਮੀਦਵਾਰ ਵਿਵੇਕ ਕੁਮਾਰ ਨੂੰ ਹਰਾਇਆ। ਕਾਲਜ ਵਿਚ ਕੁੱਲ 4354 ਵਿਚੋਂ 2727 ਵੋਟਾਂ ਪਈਆਂ।
ਇਹ ਵੀ ਪੜ੍ਹੋ : ਟਰਾਂਸਪੋਰਟ ਨਗਰ ’ਚੋਂ ਵਿਅਕਤੀ ਦੀ ਲਾਸ਼ ਬਰਾਮਦ
ਐੱਸ. ਡੀ. ਸੀ. ਯੂ. ਹਿਮਸੂ ਏ. ਬੀ. ਵੀ. ਪੀ. ਪੈਨਲ ਜੇਤੂ ਰਿਹਾ
ਸੈਕਟਰ-32 ਸਥਿਤ ਗੋਸਵਾਮੀ ਗਣੇਸ਼ ਦੱਤਾ ਸਨਾਤਨ ਧਰਮ ਕਾਲਜ ਵਿਚ ਪ੍ਰਧਾਨ ਅਹੁਦੇ ’ਤੇ ਐੱਸ. ਡੀ. ਐੱਸ. ਯੂ., ਹਿੰਸੂ, ਏ. ਬੀ. ਵੀ. ਪੀ. ਪੈਨਲ ਦੇ ਪਰਵਿੰਦਰ ਸਿੰਘ 1313 ਵੋਟ ਲੈ ਕੇ ਜੇਤੂ ਰਹੇ। ਐੱਚ. ਪੀ. ਐੱਸ. ਯੂ. ਅਤੇ ਐੱਨ. ਐੱਸ. ਯੂ. ਆਈ. ਦੇ ਲਲਿਤ ਝੋਰੜ ਨੂੰ 723 ਅਤੇ ਸੋਈ ਦੇ ਯੁਵਰਾਜ ਸਿੰਘ ਟਿਵਾਣਾ ਨੂੰ 850 ਵੋਟਾਂ ਪਈਆਂ। ਉਪ ਪ੍ਰਧਾਨ ਅਹੁਦੇ ’ਤੇ ਐੱਸ. ਡੀ. ਐੱਸ. ਯੂ., ਹਿੰਸੂ, ਏ. ਬੀ. ਵੀ. ਪੀ. ਦੇ ਸਕਸ਼ਮ ਭਟੇਜਾ 1438 ਵੋਟ ਲੈ ਕੇ ਜੇਤੂ ਰਹੇ। ਆਜ਼ਾਦ ਉਮੀਦਵਾਰ ਪਿਊਸ਼ ਗਾਬਾ ਨੂੰ 516 ਅਤੇ ਸੋਈ ਦੇ ਯਾਦਵਿੰਦਰ ਸ਼ਰਮਾ ਨੂੰ 811 ਵੋਟਾਂ ਪਈਆਂ। ਜਨਰਲ ਸਕੱਤਰ ਐੱਸ. ਡੀ. ਐੱਸ. ਯੂ., ਹਿੰਸੂ, ਏ. ਬੀ. ਵੀ. ਪੀ. ਪੈਨਲ ਦੇ ਹਰਸ਼ ਚੌਹਾਨ 1477 ਵੋਟਾਂ ਲੈ ਕੇ ਜੇਤੂ ਰਹੇ। ਐੱਚ. ਪੀ. ਐੱਸ. ਯੂ. ਅਤੇ ਐੱਨ. ਐੱਸ. ਯੂ. ਆਈ. ਦੇ ਅਭੈ ਪ੍ਰਤਾਪ ਸਿੰਘ ਨੇਗੀ 499 ਅਤੇ ਸੋਈ ਦੇ ਕਨਿਸ਼ਕ ਪੁਰੀ ਨੂੰ 859 ਅਤੇ ਸੰਯੁਕਤ ਸਕੱਤਰ ਅਹੁਦੇ ਲਈ ਐੱਸ. ਡੀ. ਐੱਸ. ਯੂ., ਹਿੰਸੂ, ਏ. ਬੀ. ਵੀ. ਪੀ. ਦੇ ਉਰਵਿਜਾ ਬਾਲੀ 1604 ਵੋਟਾਂ ਲੈ ਕੇ ਜੇਤੂ ਰਹੇ। ਸੋਈ ਦੇ ਕੁਸ਼ ਸਿੰਗਲਾ ਨੂੰ 714 ਅਤੇ ਐੱਚ. ਪੀ. ਐੱਸ. ਯੂ. ਅਤੇ ਐੱਨ. ਐੱਸ. ਯੂ. ਆਈ. ਦੇ ਵਿਦਿਸ਼ਾ ਭੱਲਾ ਨੂੰ 486 ਵੋਟਾਂ ਪਈਆਂ।
ਇਹ ਵੀ ਪੜ੍ਹੋ- ਐਡੀਸ਼ਨਲ ਸਰਕਲ ਛੱਡਣ ਵਾਲੇ ਪਟਵਾਰੀਆਂ ’ਤੇ ਡਿੱਗੀ ਇਕ ਹੋਰ ਗਾਜ, ਜਾਰੀ ਹੋਏ ਇਹ ਸਖ਼ਤ ਹੁਕਮ
ਜੀ. ਜੀ. ਐੱਸ. ਯੂ. ਉਮੀਦਵਾਰ ਜੇਤੂ
ਸੈਕਟਰ-11 ਸਥਿਤ ਪੀ. ਜੀ. ਜੀ. ਸੀ. ਜੀ. ਵਿਚ 3870 ਵੋਟਾਂ ਵਿਚੋਂ 879 ਵੋਟਾਂ ਪਈਆਂ। ਪ੍ਰਧਾਨ ਅਹੁਦੇ ’ਤੇ ਗਾਂਧੀ ਗਰੁੱਪ ਸਟੂਡੈਂਟ ਯੂਨੀਅਨ (ਜੀ. ਜੀ. ਐੱਸ. ਯੂ.) ਦੀ ਉਮੀਦਵਾਰ ਪੂਜਾ 527 ਵੋਟਾਂ ਲੈ ਕੇ ਜੇਤੂ ਰਹੀ। ਪੁਸੂ ਦੀ ਉਮੀਦਵਾਰ ਪ੍ਰਿਅੰਕਾ ਸ਼ਰਮਾ ਨੂੰ 271 ਵੋਟਾਂ ਮਿਲੀਆਂ। 29 ਵੋਟਾਂ ਰੱਦ ਹੋਈਆਂ। ਉੱਥੇ ਹੀ ਜਨਰਲ ਸਕੱਤਰ ਅਹੁਦੇ ’ਤੇ ਜੀ. ਜੀ. ਐੱਸ. ਯੂ. ਦੀ ਉਮੀਦਵਾਰ ਜਸਲੀਨ ਕੌਰ 460 ਵੋਟਾਂ ਲੈ ਕੇ ਜੇਤੂ ਰਹੀ। ਉੱਥੇ ਹੀ, ਐੱਚ. ਐੱਸ. ਏ. ਦੀ ਉਮੀਦਵਾਰ ਵੰਸ਼ਿਕਾ ਰਾਣਾ ਨੂੰ 337 ਵੋਟਾਂ ਮਿਲੀਆਂ। 36 ਵੋਟਾਂ ਰੱਦ ਰਹੀਆਂ । 46 ਵਿਦਿਆਰਥਣਾਂ ਨੇ ‘ਨੋਟਾ’ ਨੂੰ ਚੁਣਿਆ। ਉਪ ਪ੍ਰਧਾਨ ਅਹੁਦੇ ਲਈ ਅੰਕਿਤਾ ਰਾਵਤ ਅਤੇ ਸੰਯੁਕਤ ਸਕੱਤਰ ਅਹੁਦੇ ’ਤੇ ਪ੍ਰੇਰਣਾ ਨਿਰਵਿਰੋਧ ਚੁਣੀਆਂ ਗਈਆਂ। ਦੋਵਾਂ ਅਹੁਦਿਆਂ ’ਤੇ ਸਹਿਮਤੀ ਜਤਾਉਂਦੇ ਹੋਏ ਵਿਦਿਆਰਥਣਾਂ ਨੇ ਨਾਮਜ਼ਦਗੀ ਵਾਪਸ ਲੈ ਲਈ ਸੀ।
ਸਰਬਸੰਮਤੀ ਨਾਲ ਕੌਂਸਲ ਦੀ ਚੋਣ
ਸੈਕਟਰ-26 ਸਥਿਤ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੂਮੇਨ ਵਿਚ ਪ੍ਰਧਾਨ, ਉਪ-ਪ੍ਰਧਾਨ, ਜਨਰਲ ਸਕੱਤਰ ਅਤੇ ਸੰਯੁਕਤ ਸਕੱਤਰ ਅਹੁਦੇ ’ਤੇ ਕਮਲਪ੍ਰੀਤ ਕੌਰ, ਹਰਪ੍ਰੀਤ, ਨਵਨੀਤ ਕੌਰ ਅਤੇ ਵ੍ਰੰਦਾ ਨੂੰ ਨਿਰਵਿਰੋਧ ਚੁਣ ਲਿਆ ਗਿਆ।
ਇਹ ਵੀ ਪੜ੍ਹੋ : ਫਲਿਪਕਾਰਟ ਤੋਂ 434 ਰੁਪਏ ਰਿਫੰਡ ਕਰਾਉਣ ਦੇ ਚੱਕਰ 'ਚ 50,000 ਦੀ ਠੱਗੀ, 2 ਗ੍ਰਿਫ਼ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8