ਸੰਗਰੂਰ ਪਹੁੰਚੇ ਕੇਜਰੀਵਾਲ, ਮੋਦੀ-ਸ਼ਾਹ ''ਤੇ ਲਗਾਏ ਰਗੜੇ (ਵੀਡੀਓ)

Sunday, Jan 20, 2019 - 07:10 PM (IST)

ਸੰਗਰੂਰ (ਵਿਵੇਕ, ਪ੍ਰਿੰਸ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਬਰਨਾਲਾ ਵਿਖੇ ਰੈਲੀ ਕਰਨ ਤੋਂ ਪਹਿਲਾਂ ਸੰਗਰਰੂ ਪਹੁੰਚੇ। ਜਿੱਥੇ ਕੇਜਰੀਵਾਲ ਨੇ ਭਾਜਪਾ 'ਤੇ ਵੱਡੇ ਸ਼ਬਦੀ ਹਮਲੇ ਕੀਤੇ। ਕੇਜਰੀਵਾਲ ਨੇ ਕਿਹਾ ਕਿ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਭਾਜਪਾ ਨੇ ਸਿਰਫ ਲੋਕਾਂ ਦੀ ਲੁੱਟ ਹੀ ਕੀਤੀ ਹੈ, ਜੇਕਰ ਭਾਜਪਾ ਹੋਰ 5 ਸਾਲ ਲਈ ਸੱਤਾ ਵਿਚ ਆ ਗਈ ਤਾਂ ਦੇਸ਼ ਬਰਬਾਦ ਹੋ ਜਾਵੇਗਾ। ਇਸ ਲਈ ਮਹਾਗਠਜੋੜ ਜ਼ਰੂਰੀ ਹੈ। ਕੇਜਰੀਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਹਰਾਉਣਾ ਪਵੇਗਾ। 
ਇਸ ਦੌਰਾਨ ਕੇਜਰੀਵਾਲ ਨੇ ਸਾਫ ਕੀਤਾ ਕਿ ਪੰਜਾਬ ਵਿਚ ਕਿਸੇ ਕੀਮਤ 'ਤੇ ਕਾਂਗਰਸ ਨਾਲ ਗਠਜੋੜ ਨਹੀਂ ਕੀਤਾ ਜਾ ਸਕਦਾ। ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਸੀਟਾਂ 'ਤੇ ਚੋਣਾਂ ਲੜੇਗੀ ਅਤੇ ਦਿੱਲੀ ਦੀ ਤਰਜ਼ 'ਤੇ ਪੰਜਾਬ ਦਾ ਵੀ ਵਿਕਾਸ ਕੀਤਾ ਜਾਵੇਗਾ।


author

Gurminder Singh

Content Editor

Related News