ਚੰਡੀਗੜ੍ਹ ''ਚ ''ਆਪ'' ਦੀ ਵਿਸ਼ਾਲ ਰੈਲੀ 19 ਦਸੰਬਰ ਨੂੰ, ਉਮੀਦਵਾਰਾਂ ''ਚ ਜੋਸ਼ ਭਰਨ ਲਈ ਖ਼ੁਦ ਪੁੱਜਣਗੇ ''ਕੇਜਰੀਵਾਲ''

Saturday, Dec 18, 2021 - 02:57 PM (IST)

ਚੰਡੀਗੜ੍ਹ ''ਚ ''ਆਪ'' ਦੀ ਵਿਸ਼ਾਲ ਰੈਲੀ 19 ਦਸੰਬਰ ਨੂੰ, ਉਮੀਦਵਾਰਾਂ ''ਚ ਜੋਸ਼ ਭਰਨ ਲਈ ਖ਼ੁਦ ਪੁੱਜਣਗੇ ''ਕੇਜਰੀਵਾਲ''

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ 19 ਦਸੰਬਰ ਮਤਲਬ ਕਿ ਐਤਵਾਰ ਨੂੰ ਚੰਡੀਗੜ੍ਹ ਪੁੱਜਣਗੇ। ਇੱਥੇ ਉਹ ਸੈਕਟਰ-43 ਦੇ ਦੁਸਹਿਰਾ ਗਰਾਊਂਡ 'ਚ ਹੋਣ ਵਾਲੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਚੰਡੀਗੜ੍ਹ 'ਚ 24 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ 'ਚ ਜੋਸ਼ ਭਰਨਗੇ ਅਤੇ ਜਿੱਤ ਦਾ ਮੂਲ ਮੰਤਰ ਦੇਣਗੇ।

ਇਹ ਵੀ ਪੜ੍ਹੋ : ਚੰਨੀ ਸਰਕਾਰ ਦਾ ਵੱਡਾ ਫ਼ੈਸਲਾ, 'ਸਿਧਾਰਥ ਚਟੋਪਾਧਿਆਏ' ਨੂੰ ਬਣਾਇਆ ਪੰਜਾਬ ਦਾ ਨਵਾਂ ਡੀ. ਜੀ. ਪੀ.

ਉਨ੍ਹਾਂ ਨਾਲ ਪੰਜਾਬ ਦੇ ਪ੍ਰਭਾਰੀ ਭਗਵੰਤ ਮਾਨ, ਆਗੂ ਹਰਪਾਲ ਸਿੰਘ ਚੀਮਾ ਅਤੇ ਚੰਡੀਗੜ੍ਹ ਮਾਮਲਿਆਂ ਦੇ ਪ੍ਰਭਾਰੀ ਜਰਨੈਲ ਸਿੰਘ ਵੀ ਹੋਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਰਨੈਲ ਸਿੰਘ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੀ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਤਿਆਰੀ ਪੂਰੀ ਕਰ ਲਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਰੈਲੀ 'ਚ ਭਾਰੀ ਗਿਣਤੀ 'ਚ ਪਾਰਟੀ ਦੇ ਕਾਰਕੁੰਨ ਅਤੇ ਲੋਕ ਪੁੱਜਣਗੇ।

ਇਹ ਵੀ ਪੜ੍ਹੋ : ਮੋਹਾਲੀ ਦੇ ਮਦਨਪੁਰ ਚੌਂਕ ਪੁੱਜੇ 'ਨਵਜੋਤ ਸਿੱਧੂ', ਮਜ਼ਦੂਰਾਂ ਨਾਲ ਕੀਤੀ ਗੱਲਬਾਤ (ਤਸਵੀਰਾਂ)

ਇਸ ਨੂੰ ਦੇਖਦੇ ਹੋਏ ਜਰਨੈਲ ਸਿੰਘ ਅਤੇ ਚੰਡੀਗੜ੍ਹ ਦੀ ਲੀਡਰਸ਼ਿਪ ਸੈਕਟਰ-43 ਸਥਿਤ ਦੁਸਹਿਰਾ ਗਰਾਊਂਡ ਪੁੱਜੀ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ। ਜਰਨੈਲ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।

ਇਹ ਵੀ ਪੜ੍ਹੋ : 'ਕੈਪਟਨ' ਨੇ ਪੰਜਾਬ ਦੀ ਸੁਰੱਖਿਆ ਬਾਰੇ 'ਚੰਨੀ-ਸਿੱਧੂ' ਨੂੰ ਘੇਰਿਆ, ਟਵੀਟ ਕਰਕੇ ਕਹੀ ਵੱਡੀ ਗੱਲ

ਪਾਰਟੀ ਦੇ ਕਾਰਕੁੰਨਾਂ ਅਤੇ ਜਨਤਾ ਦੀ ਭਾਰੀ ਮੰਗ 'ਤੇ ਅਰਵਿੰਦ ਕੇਜਰੀਵਾਲ ਨੂੰ ਚੰਡੀਗੜ੍ਹ ਆਉਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਰੈਲੀ ਤੋਂ ਬਾਅਦ ਕੇਜਰੀਵਾਲ ਸਾਰੇ ਉਮੀਦਵਾਰਾਂ ਨਾਲ ਰੂ-ਬ-ਰੂ ਹੋਣਗੇ ਅਤੇ ਜਿੱਤ ਦਾ ਮੂਲ ਮੰਤਰ ਦੇਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News