ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖਬਰੀ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੀਤੇ ਵੱਡੇ ਐਲਾਨ

Saturday, Dec 02, 2023 - 06:50 PM (IST)

ਗੁਰਦਾਸਪੁਰ : ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਗੁਰਦਾਸਪੁਰ ਵਿਚ 1850 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰ ਦਿੱਤਾ ਗਿਆ। ਇਸ ਦੌਰਾਨ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਜਿਹੀ ਵਿਕਾਸ ਕ੍ਰਾਂਤੀ ਪਹਿਲਾਂ ਕਦੇ ਨਹੀਂ ਵੇਖੀ। 1850 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਜੇ 75 ਸਾਲਾਂ ਦੇ ਵਿਕਾਸ ਕਾਰਜ ਵੀ ਇਕੱਠੇ ਕਰ ਲਏ ਜਾਣ ਤਾਂ ਵੀ ਗੁਰਦਾਸਪੁਰ ਵਿਚ ਅਜਿਹਾ ਕੰਮ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅੱਜ ਲੱਖਾਂ ਲੋਕ ਇਕੱਠੇ ਹੋਏ ਹਨ। ਅਸੀਂ ਪਿਛਲੇ ਦਿਨੀਂ ਹੁਸ਼ਿਆਰਪੁਰ ਵਿਚ 850 ਕਰੋੜ ਦੇ ਵਿਕਾਸ ਕਾਰਜ ਸ਼ੁਰੂ ਕੀਤੇ, ਧੂਰੀ ਵਿਚ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਗਈ, ਇਸ ਤੋਂ ਪਹਿਲਾਂ ਪਟਿਆਲਾ ਗਏ ਸੀ, ਹਰ ਹਫਤੇ ਕਿਸੇ ਨਾ ਕਿਸੇ ਹਲਕੇ ਵਿਚ ਜਾ ਕੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਗੁਰਦਾਸਪੁਰ ਵਿਚ ਅਤਿ ਆਧੁਨਿਕ ਬੱਸ ਸਟੈਂਡ ਦਾ ਉਦਘਾਟਨ ਕੀਤਾ ਗਿਆ ਹੈ, ਇਹ ਗੁਰਦਾਸਪੁਰ ਦੇ ਲੋਕਾਂ ਦੀ ਪੁਰਾਣੀ ਮੰਗ ਸੀ, ਜਿਸ ਨੂੰ ਅੱਜ ਤੱਕ ਕਿਸੇ ਪਾਰਟੀ ਨੇ ਪੂਰਾ ਨਹੀਂ ਕੀਤਾ। ਪਹਿਲਾਂ ਲੀਡਰ ਪੈਸੇ ਖਾ ਜਾਂਦੇ ਸਨ, ਹੁਣ ਈਮਾਨਦਾਰ ਸਰਕਾਰ ਆਈ ਹੈ ਤਾਂ ਵਿਕਾਸ ਹੋ ਰਿਹਾ ਹੈ। ਇਹ ਖਜ਼ਾਨਾ ਖਾਲੀ ਛੱਡ ਕੇ ਗਏ ਸੀ ਅਸੀਂ ਡੇਢ ਸਾਲ ਵਿਚ ਖਜ਼ਾਨਾ ਭਰ ਦਿੱਤਾ, ਜਿਸ ਨਾਲ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ। 

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਵੱਡਾ ਕਦਮ, ਜਾਰੀ ਕੀਤੇ ਗਏ ਇਹ ਸਖ਼ਤ ਹੁਕਮ

ਅਸੀਂ ਆਪਣੀ ਤਾਰੀਫ ਆਪ ਨਹੀਂ ਕਰਦੇ

ਕੇਜਰੀਵਾਲ ਨੇ ਕਿਹਾ ਕਿ ਸੀ ਆਪਣੀ ਤਾਰੀਫ ਆਪ ਨਹੀਂ ਕਰਦੇ, ਗੱਲ ਤਾਂ ਬਣਦੀ ਹੈ ਜਦੋਂ ਲੋਕ ਤਾਰੀਫ ਕਰਨ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਦਿੱਲੀ ਤੋਂ ਕੁੱਝ ਲੋਕ ਅੰਮ੍ਰਿਤਸਰ ਘੁੰਮਣ ਆ ਸੀ, ਜਿਨ੍ਹਾਂ ਨੇ ਰਿਕਸ਼ੇ ਵਾਲਿਆਂ, ਢਾਬੇ ਵਾਲਿਆਂ, ਵੇਟਰਾਂ ਤੋਂ ਪੁੱਛਿਆ ਕਿ ਨਵੀਂ ਸਰਕਾਰ ਕਿਹੋ ਜਿਹੀ ਹੈ ਤਾਂ ਲੋਕਾਂ ਨੇ ਕਿਹਾ ਕਿ ਪਹਿਲਾਂ ਥਾਣਿਆਂ ਵਿਚ ਪੈਸੇ ਦੇਣੇ ਪੈਂਦੇ ਸਨ, ਹੁਣ ਪੁਲਸ ਵਾਲਿਆਂ ਨੇ ਪੈਸੇ ਲੈਣੇ ਬੰਦ ਕਰ ਦਿੱਤੇ ਹਨ। ਹੁਣ ਸਰਕਾਰੀ ਦਫਤਰਾਂ ਵਿਚ ਬਿਨਾਂ ਪੈਸਿਆਂ ਦੇ ਕੰਮ ਹੋ ਰਿਹਾ, ਬਹੁਤੇ ਲੋਕਾਂ ਨੇ ਕਿਹਾ ਕਿ ਹੁਣ 24 ਘੰਟੇ ਬਿਜਲੀ ਆ ਰਹੀ, ਲੋਕਾਂ ਨੇ ਕਿਹਾ ਕਿ ਪਹਿਲਾਂ 10-15 ਹਜ਼ਾਰ ਦੇ ਬਿਜਲੀ ਦੇ ਬਿੱਲ ਆਉਂਦੇ ਸਨ, ਹੁਣ ਬਿਜਲੀ ਮੁਫਤ ਹੋ ਗਈ ਹੈ, ਲੋਕ ਬਹੁਤ ਖੁਸ਼ ਹਨ। 

ਇਹ ਵੀ ਪੜ੍ਹੋ : ਗੰਨੇ ਦਾ ਭਾਅ ਵਧਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਐਲਾਨ

ਗੁਰਦਾਸਪੁਰ ਲਈ ਕੀਤੇ ਵੱਡੇ ਐਲਾਨ

ਕੇਜਰੀਵਾਲ ਨੇ ਕਿਹਾ ਕਿ ਹੁਣ ਜਿਹੜਾ ਪੈਕੇਜ ਲੈ ਕੇ ਆਏ ਹਾਂ ਇਸ ਨਾਲ ਗੁਰਦਾਸਪੁਰ ਵਿਚ ਵੱਡੀ ਤਰੱਕੀ ਹੋਵੇਗੀ। ਇਸ ਨਾਲ ਗੁਰਦਾਸਪੁਰ ਵਿਚ ਦੋ ਵੱਡੇ ਅਤੇ ਸ਼ਾਨਦਾਰ ਸਰਕਾਰੀ ਸਕੂਲ ਬਣਾਏ ਜਾਣਗੇ। ਚੈਲੰਜ ਕਰਦੇ ਹਾਂ ਕਿ ਜਦੋਂ ਉਹ ਸਕੂਲ ਬਣ ਗਏ ਤਾਂ ਅਮੀਰ ਲੋਕ ਵੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਇਨ੍ਹਾਂ ਸਰਕਾਰੀ ਸਕੂਲਾਂ ਵਿਚ ਪੜ੍ਹਾਉਣਗੇ। ਇਸ ਤੋਂ ਇਲਾਵਾ ਦੋ ਸਰਕਾਰੀ ਹਸਪਤਾਲ ਬਣਾਏ ਜਾਣਗੇ, ਜਿੱਥੇ ਸਾਰੇ ਟੈਸਟ ਸਾਰੀਆਂ ਦਵਾਈਆਂ ਮੁਫਤ ਹੋਣਗੀਆਂ। ਗੁਰਦਾਸਪੁਰ ਦੀਆਂ ਸੜਕਾਂ ਬਣਾਈਆਂ ਜਾਣਗੀਆਂ। ਇਸ ਪੈਕੇਜ ਨਾਲ ਗੁਰਦਾਸਪੁਰ ਦੇ ਲੋਕਾਂ ਦੀ ਹਰ ਜ਼ਰੂਰਤ ਪੂਰੀ ਕੀਤੀ ਜਾਵੇਗੀ। ਇਹ ਆਖਰੀ ਪੈਕੇਜ ਨਹੀਂ, ਇਸ ਤੋਂ ਬਾਅਦ ਵੀ ਵਿਕਾਸ ਕਾਰਜ ਜਾਰੀ ਰਹੇਗਾ। ਕੇਜਰੀਵਾਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੈਂ ਗੁਰਦਾਸਪੁਰ ਦੇ ਲੋਕਾਂ ਨੂੰ ਗਾਰੰਟੀ ਦਿੱਤੀ ਸੀ ਕਿ ਸ਼ਹੀਦ ਦੇ ਪਰਿਵਾਰ ਨੂੰ 1 ਕਰੋੜ ਦੀ ਰਾਸ਼ੀ ਦਿੱਤੀ ਜਾਵੇਗੀ, ਅਸੀਂ ਇਹ ਵਾਅਦਾ ਪੂਰਾ ਕੀਤਾ ਹੈ। ਜੇਕਰ ਫੌਜ ਵਿਚ ਕੋਈ ਸ਼ਹੀਦ ਹੁੰਦਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਾ ਕੇ ਸ਼ਹੀਦ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਦੇ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਵਿਚ ਸ਼ਹੀਦ ਦੀ ਵਿਧਵਾ ਨੂੰ ਸਿਲਾਈ ਮਸ਼ੀਨ ਦਿੱਤੀ ਜਾਂਦੀ ਸੀ ਪਰ ਹੁਣ 1 ਕਰੋੜ ਦੀ ਰਕਮ ਦਿੱਤੀ ਜਾਂਦੀ ਹੈ। 

ਇਹ ਵੀ ਪੜ੍ਹੋ : ਮਲੋਟ : ਆਪਣਾ ਪੁੱਤ ਨਾ ਹੋਣ ਦੇ ਸ਼ੱਕ ’ਚ 18 ਸਾਲਾਂ ਬਾਅਦ ਇਕਲੌਤੇ ਮੁੰਡੇ ਦਾ ਕੀਤਾ ਕਤਲ, 10 ਨੂੰ ਜਾਣਾ ਸੀ ਕੈਨੇਡਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News