ਇਮਰਾਨ ਨਾਲ ਦੋਸਤੀ ਨਿਭਾਉਣ ਦੇ ਚੱਕਰ ''ਚ ਦੇਸ਼ ਨੂੰ ਭੁੱਲੇ ਸਿੱਧੂ : ਕੇਜਰੀਵਾਲ

02/19/2019 7:06:06 PM

ਅੰਮ੍ਰਿਤਸਰ : ਪੁਲਵਾਮਾ ਹਮਲੇ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਲੋਂ ਦਿੱਤੇ ਗਏ ਬਿਆਨ ਦੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿੰਦਾ ਕੀਤੀ ਹੈ। ਅੰਮ੍ਰਿਤਸਰ ਵਿਚ ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ ਦੀ ਰਿਸੈਪਸ਼ਨ ਵਿਚ ਸ਼ਿਰਕਤ ਕਰਨ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਬਿਆਨ ਨਾਲ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਅੱਜ ਜਦੋਂ ਇਸ ਦੁੱਖ ਦੀ ਘੜੀ ਵਿਚ ਪੂਰਾ ਦੇਸ਼ ਪਾਕਿਸਤਾਨ ਖਿਲਾਫ ਕਾਰਵਾਈ ਚਾਹੁੰਦਾ ਹੈ, ਉਸ ਸਮੇਂ ਸਿੱਧੂ ਵਲੋਂ ਅਜਿਹੇ ਬਿਆਨ ਦੇਣਾ ਨਿੰਦਣਯੋਗ ਹੈ।
ਕੇਜਰੀਵਾਲ ਨੇ ਕਿਹਾ ਕਿ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਵਿਚ ਸਾਡੇ 44 ਜਵਾਨ ਸ਼ਹੀਦ ਹੋਏ ਗਏ, ਬਾਵਜੂਦ ਇਸ ਦੇ ਨਵਜੋਤ ਸਿੱਧੂ ਨੇ ਇਮਰਾਨ ਖਾਲ ਨਾਲ ਆਪਣੀ ਦੋਸਤੀ ਨੂੰ ਉਪਰ ਰੱਖਿਆ ਹੈ। ਇਮਰਾਨ ਖਾਨ ਨਾਲ ਦੋਸਤੀ ਨਿਭਾਉਣ ਦੇ ਚੱਕਰ ਵਿਚ ਨਵਜੋਤ ਸਿੱਧੂ ਨੇ ਦੇਸ਼ ਨੂੰ ਭੁੱਲਾ ਦਿੱਤਾ ਹੈ। ਨਵਜੋਤ ਸਿੱਧੂ ਦੇ ਬਿਆਨ ਨਾਲ ਫੌਜ ਅਤੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।


Gurminder Singh

Content Editor

Related News