''ਪੰਜਾਬ ਕਲਾ ਪਰਿਸ਼ਦ'' ਮਨਾਵੇਗੀ ਲੇਖਕਾਂ ਤੇ ਕਲਾਕਾਰਾਂ ਦੇ ਜਨਮਦਿਨ

Wednesday, Aug 29, 2018 - 10:17 AM (IST)

''ਪੰਜਾਬ ਕਲਾ ਪਰਿਸ਼ਦ'' ਮਨਾਵੇਗੀ ਲੇਖਕਾਂ ਤੇ ਕਲਾਕਾਰਾਂ ਦੇ ਜਨਮਦਿਨ

ਚੰਡੀਗੜ੍ਹ : ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਨਵੀਂ ਪਹਿਲ ਕਰਦੇ ਹੋਏ ਪੰਜਾਬ ਦੇ ਮਸ਼ਹੂਰ ਲੇਖਕਾਂ ਤੇ ਕਲਾਕਾਰਾਂ ਦੇ ਜਨਮਦਿਨ ਮਨਾਉਣ ਦੀ ਲੜੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਦੀਆਂ ਵੱਖ-ਵੱਖ ਸੰਸਥਾਵਾਂ 'ਚ ਖੁਸ਼ੀ ਪਾਈ ਜਾ ਰਹੀ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਪਰਸਨ ਡਾ. ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਕਲਾ ਪਰਿਸ਼ਦ ਦਾ ਇਹ ਉਪਰਾਲਾ ਵਿਰਸੇ ਦੇ ਮਹਾਨ ਕਲਾਕਾਰਾਂ ਤੇ ਕਲਮਕਾਰਾਂ ਨੂੰ ਯਾਦ ਕਰਨਾ ਹੈ। 

ਉਨ੍ਹਾਂ ਕਿਹਾ ਕਿ ਇਨ੍ਹਾਂ 'ਚ ਉਹ ਸ਼ਖਸੀਅਤਾਂ ਸ਼ਾਮਲ ਹੋਣਗੀਆਂ, ਜਿਨ੍ਹਾਂ ਨੇ ਸਾਰੀ ਉਮਰ ਸਾਹਿਤ, ਸੱਭਿਆਚਾਰ ਤੇ ਲੋਕ ਕਲਾ ਨੂੰ ਸਮਰਪਿਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਥੋਂ ਵਿੱਛੜ ਚੁੱਕੇ ਅਗਸਤ ਮਹੀਨੇ ਜ਼ਿੰਦਗੀ 'ਚ ਪਹਿਲੀ ਕਿਲਕਾਰੀ ਮਾਰਨ ਵਾਲੇ ਉੱਘੇ ਫਨਕਾਰਾਂ ਤੇ ਲੇਖਕਾ ਅੰਮ੍ਰਿਤਾ ਪ੍ਰੀਤਮ, ਸੋਹਣ ਸਿੰਘ ਸੀਤਲ, ਡਾ. ਹਰਭਜਨ ਸਿੰਘ, ਅਜਮੇਰ ਸਿੰਘ ਤੇ ਹੋਰਨਾਂ ਦੇ ਜਨਮ ਦਿਨ 'ਤੇ ਰੰਗਾਰੰਗ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ। ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਭਵਿੱਖ 'ਚ ਹੋਰ ਬਜ਼ੁਰਗ ਲੇਖਕਾਂ ਤੇ ਕਲਾਕਾਰਾਂ ਦੇ ਜਨਮ ਦਿਨ ਸਬੰਧੀ ਸਾਹਿਤਕ ਸਮਾਗਰ ਉਨ੍ਹਾਂ ਦੇ ਜਨਮ ਸਥਾਨ 'ਤੇ ਕੀਤੇ ਜਾਣਗੇ। 
 


Related News