ਗੁਰਦਾਸਪੁਰ ਹਮਲਾ : ਸੂਬਾ ਸਰਕਾਰ ਨੇ ਸ਼ਹੀਦ ਹੋਏ ਪੁਲਸ ਮੁਲਾਜ਼ਮਾਂ ''ਤੇ ਲਿਆ ਅਹਿਮ ਫੈਸਲਾ (ਦੇਖੋ ਤਸਵੀਰਾਂ)

07/28/2015 4:18:36 PM

ਲੁਧਿਆਣਾ : ਸੂਬਾ ਸਰਕਾਰ ਨੇ ਸੋਮਵਾਰ ਨੂੰ ਗੁਰਦਾਸਪੁਰ ''ਚ ਹੋਏ ਅੱਤਵਾਦੀ ਹਮਲੇ ''ਚ ਸ਼ਹੀਦ ਹੋਏ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਇਹ ਐਲਾਨ ਮੁੱਖ ਮੰਤਰੀ ਬਾਦਲ ਨੇ ਸੋਮਵਾਰ ਨੂੰ ਦੇਰ ਰਾਤ ਤੱਕ ਚੱਲੀ ਕੈਬਨਿਟ ਦੀ ਬੈਠਕ ''ਚ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 29 ਜੁਲਾਈ ਨੂੰ ਪਾਕਿਸਤਾਨ ਦੇ ਹੋਈ ਕਮਿਸ਼ਨਰ ਅਬਦੁਲ ਬਾਸ਼ਿਤ ਦੇ ਨਾਲ ਹੋਣ ਵਾਲੀ ਬੈਠਕ ਵੀ ਰੱਦ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਸੋਮਵਾਰ ਸਵੇਰੇ ਲਗਭਗ ਸਾਢੇ ਪੰਜ ਵਜੇ ਗੁਰਦਾਸਪੁਰ ਦੇ ਦੀਨਾਨਗਰ ''ਚ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਜਿਨ੍ਹਾਂ ਨੇ ਪਹਿਲਾਂ ਇਕ ਕਾਰ ਲੁੱਟੀ ਅਤੇ ਫਿਰ ਇਕ ਢਾਬਾ ਮਾਲਕ ਨੂੰ ਗੋਲੀਆਂ ਮਾਰ ਕਤਲ ਕਰਨ ਤੋਂ ਬਾਅਦ ਬੱਸ ''ਤੇ ਵੀ ਹਮਲਾ ਕਰ ਦਿੱਤਾ ਅਤੇ ਫਿਰ ਦੀਨਾਨਗਰ ਦੇ ਪੁਲਸ ਥਾਣੇ ''ਚ ਧਾਵਾ ਬੋਲ ਦਿੱਤਾ। ਲਗਭਗ 12 ਘੰਟੇ ਅੱਤਵਾਦੀਆਂ ਨਾਲ ਚੱਲੇ ਇਸ ਮੁਕਾਬਲੇ ਵਿਚ ਸ਼ਾਮ 5 ਵਜੇ ਤੱਕ ਸਾਰੇ ਅੱਤਵਾਦੀ ਢੇਰ ਕਰ ਦਿੱਤੇ ਗਏ। ਇਸ ਆਪ੍ਰੇਸ਼ਨ ਦੌਰਾਨ ਗੁਰਦਾਸਪੁਰ ਦੇ ਐਸ.ਪੀ-ਡੀ ਸਮੇਤ ਲਗਭਗ ਅੱਠ ਪੁਲਸ ਵਾਲੇ ਸ਼ਹੀਦ ਹੋ ਗਏ।


Gurminder Singh

Content Editor

Related News